ਪਨੀਰ ਮਸਾਲਾ

ਪਨੀਰ ਮਸਾਲਾ

ਸਮੱਗਰੀ:

250 ਗ੍ਰਾਮ ਪਨੀਰ, 2 ਟਮਾਟਰ, 3 ਹਰੀ ਮਿਰਚ, 1 ਟੁਕੜਾ ਅਦਰਕ, 1 ਟੁਕੜਾ ਹਿੰਗ, 1/2 ਕੱਪ ਤਾਜਾ ਦਹੀਂ, 1/2 ਟੀ ਸਪੂਨ ਜ਼ੀਰਾ, 1 ਟੀ ਸਪੂਨ ਹਰਾ ਧਨੀਆ, 1 ਟੀ ਸਪੂਨ ਧਨੀਆ ਪਾਊਡਰ, 1/4 ਟੀ ਸਪੂਨ ਹਲਦੀ ਪਾਊਡਰ, 1/4 ਟੀ ਸਪੂਨ ਲਾਲ ਮਿਰਚ ਪਾਊਡਰ, 1/4 ਟੀ ਸਪੂਨ ਗਰਮ ਮਸਾਲਾ, 2 ਟੀ ਸਪੂਨ ਖਸਖਸ, 2 ਟੀ ਸਪੂਨ ਤੇਲ, ਲੂਣ ਸੁਆਦ ਅਨੁਸਾਰ

ਤਰੀਕਾ:

-ਪਨੀਰ ਮਸਾਲਾ ਬਣਾਉਣ ਲਈ ਸਭ ਤੋਂ ਪਹਿਲਾਂ ਟਮਾਟਰ, ਹਰੀ ਮਿਰਚ ਅਤੇ ਅਦਰਕ ਨੂੰ ਮਿਕਸਰ ’ਚ ਚੰਗੀ ਤਰ੍ਹਾਂ ਪੀਸ ਲਓ ਅਤੇ ਪੇਸਟ ਤਿਆਰ ਕਰ ਲਓ ਨਾਲ ਹੀ ਦਹੀਂ ਨੂੰ ਵੀ ਮਿਕਸੀ ’ਚ ਇੱਕ ਵਾਰ ਚੰਗੀ ਤਰ੍ਹਾਂ ਫੈਂਟ ਲਓ ਹੁਣ ਇਸ ਸਾਰੇ ਮਿਸ਼ਰਨ ਨੂੰ ਇਕੱਠੇ ਮਿਕਸੀ ’ਚ

ਫੈਂਟ ਲਓ

ਖਸਖਸ ਨੂੰ ਵੀ ਮਿਕਸੀ ’ਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ ਅਤੇ ਪੇਸਟ ਤਿਆਰ ਕਰ ਲਓ ਹੁਣ ਇੱਕ ਕੜਾਹੀ ’ਚ ਤੇਲ ਪਾ ਕੇ ਗਰਮ ਕਰੋ ਗਰਮ ਤੇਲ ’ਚ ਪਨੀਰ ਦੇ ਕੱਟੇ ਹੋਏ ਟੁਕੜੇ ਪਾਓ ਤੇ ਉਨ੍ਹਾਂ ਨੂੰ ਹਲਕਾ ਬਰਾਊਨ ਹੋਣ ਤੱਕ ਤਲ ਲਓ ਤਲੇ ਹੋਏ ਟੁਕੜਿਆਂ ਨੂੰ ਪਲੇਟ ’ਚ ਕੱਢ ਕੇ ਰੱਖ ਲਓ

ਇੰਨਾ ਕਰਨ ਤੋਂ ਬਾਅਦ ਬਚੇ ਹੋਏ ਤੇਲ ’ਚ ਹਿੰਗ ਅਤੇ ਜ਼ੀਰਾ ਪਾਓ ਇਨ੍ਹਾਂ ਦੇ ਭੁੱਜਣ ’ਤੇ ਇਸ ’ਚ ਧਨੀਆ ਅਤੇ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਭੁੰਨੋ, ਨਾਲ ਹੀ ਖਸਖਸ ਦਾ ਪੇਸਟ ਪਾਓ ਤੇ ਉਸ ਨੂੰ ਵੀ ਭੁੰਨੋ

ਇਸ ਮਿਸ਼ਰਨ ’ਚ ਟਮਾਟਰ ਅਤੇ ਦਹੀਂ ਵਾਲਾ ਪੇਸਟ ਵੀ ਪਾਓ ਤੇ ਉਦੋਂ ਤੱਕ ਭੁੰਨੋ ਜਦੋਂ ਤੱਕ ਤਰੀ ਵੱਖਰੀ ਨਜ਼ਰ ਨਾ ਆਉਣ ਲੱਗੇ ਇਸ ਮਿਸ਼ਰਨ ’ਚ ਲੂਣ ਪਾਓ ਅਤੇ ਮਿਲਾਓ, ਨਾਲ ਹੀ ਗਰਮ ਮਸਾਲਾ ਅਤੇ ਪਨੀਰ ਦੇ ਤਲੇ ਹੋਏ ਟੁਕੜਿਆਂ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾਓ

5 ਮਿੰਟ ਸਬਜ਼ੀ ਨੂੰ ਪੱਕਣ ਲਈ ਛੱਡ ਦਿਓ ਕੁਝ ਦੇਰ ਬਾਅਦ ਤੁਹਾਡਾ ਸੁਆਦਲਾ ਪਨੀਰ ਮਸਾਲਾ ਬਣ ਕੇ ਤਿਆਰ ਹੈ ਅਤੇ ਇਸ ਨੂੰ ਭਾਂਡੇ ’ਚ ਕੱਢ ਕੇ ਉੱਪਰੋਂ ਹਰਾ ਧਨੀਆ ਪਾਓ ਅਤੇ ਸਭ ਨੂੰ ਗਰਮਾ-ਗਰਮ ਪਨੀਰ ਮਸਾਲਾ ਸਰਵ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.