ਜਨਮਦਿਨ : ਇੱਕ ਕਲਾਕਾਰ ਜਿਸ ਨੂੰ ਵੇਖਦੇ ਆ ਜਾਂਦੀ ਹੈ ਮੂੰਹ ਤੇ ਰੋਣਕ

ਜਨਮਦਿਨ : ਇੱਕ ਕਲਾਕਾਰ ਜਿਸ ਨੂੰ ਵੇਖਦੇ ਆ ਜਾਂਦੀ ਹੈ ਮੂੰਹ ਤੇ ਰੋਣਕ

ਮੁੰਬਈ। ਚਾਰਲੀ ਚੈਪਲਿਨ ਨੂੰ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ। ਜਿਸ ਦਾ ਪੂਰਾ ਨਾਂਅ ਸਰ ਚਾਰਲਸ ਸਪੇਂਸਰ ਚੈਪਲਿਨ ਹੈ। ਫਿਲਮ ਜਗਤ ‘ਚ ਇਹ ਇੱਕ ਅਜਿਹਾ ਵਿਅਕਤੀ ਹੈ ਜਿਸ ਚਹਿਰੇ ਨੂੰ ਦੇਖਣ ਸਾਰ ਹੀ ਹੀ ਸਾਰਿਆਂ ਦੇ ਹਿਰੇ ਖਿੜ ਜਾਂਦੇ ਹਨ। ਚਾਰਲੀ ਚੈਪਲਿਨ ਦਾ ਜਨਮ 16 ਅਪਰੈਲ, 1889 ਨੂੰ ਲੰਡਨ ‘ਚ  ਹੋਇਆ ।

ਚਾਰਲੀ ਨੇ ਆਪਣੀ ਸਾਰੀ ਜਿੰਦਗੀ ਜ਼ਿੰਦਗੀ ਲੋਕਾਂ ਨੂੰ ਹਸਾਉਣ ‘ਚ ਹੀ ਲੰਘਾ ਦਿੱਤੀ ਸੀ। ਦੁਨੀਆ ਭਰ ‘ਚ ਮਸ਼ਹੂਰ ਇਸ ਕਲਾਕਾਰ ਨੇ ਜ਼ਿੰਦਗੀ ਦੇ ਦੁਖਾਂਤ ਪਲਾਂ ਨੂੰ ਵੀ ਹਸਾਉਣ ਦੀ ਕਲਾ ਨੂੰ ਪਰਦੇ ‘ਤੇ ਬਾਖ਼ੂਬੀ ਬਿਖੇਰਿਆ। ਉਹ ਮੂਕ ਫਿਲਮਾਂ ਦੇ ਬਿਹਤਰੀਨ ਕਲਾਕਾਰ ਸਨ। ਚਾਰਲੀ ਨੇ 1940 ‘ਚ ਹਿਟਲਰ ‘ਤੇ ਫਿਲਮ ‘ਦਿ ਗ੍ਰੇਟ ਡਿਕਟੇਟਰ ਬਣਾਈ ਸੀ।

ਇਸ ‘ਚ ਉਨ੍ਹਾਂ ਨੇ ਸਾਰੇ ਹਿਟਲਰ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ‘ਚ ਉਨ੍ਹਾਂ ਨੇ ਹਿਟਲਰ ਨੂੰ ਕਾਮਿਕ ਰੂਪ ‘ਚ ਪੇਸ਼ ਕਰ ਕੇ ਵਾਹ-ਵਾਹ ਖੱਟੀ ਸੀ। 88 ਸਾਲ ਦੀ ਉਮਰ ‘ਚ ਉਨ੍ਹਾਂ ਦੀ 25 ਦਸੰਬਰ 1977 ਨੂੰ ਮੌਤ ਹੋ ਗਈ ਪਰ ਉਨ੍ਹਾਂ ਦਾ ਕਿਰਦਾਰ ਅਜੇ ਵੀ ਸਾਰਿਆਂ ਦੇ ਦਿਲਾਂ ‘ਚ ਵਾਸ ਕਰ ਰਿਹਾ ਹੈ। ਕਿਹਾ ਜਾਂਦਾ ਹੈ ਕਿ ਚਾਰਲੀ ਦਾ ਮੰਨਣਾ ਸੀ ਕਿ ਮੇਰਾ ਦਰਦ ਕਿਸੇ ਦੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ, ਪਰ ਮੇਰੀ ਹੱਸੀ ਕਿਸੇ ਦੇ ਦਰਦ ਦਾ ਸਬੱਬ ਨਹੀਂ ਬਣਨੀ ਚਾਹੀਦੀ।

ਦਰਅਸਲ ਚਾਰਲੀ ਦਾ ਨਿੱਜੀ ਜੀਵਨ ਬਹੁਤ ਉਤਾਰ-ਚੜਾਅ ਵਾਲਾ ਰਿਹਾ ਹੈ। ਉਹ ਆਪਣੇ ਜੀਵਨ ਤੋਂ ਕਾਫੀ ਨਿਰਾਸ਼ ਸਨ, ਪਰ ਇਸਦਾ ਅਸਰ ਉਨ੍ਹਾਂ ਨੇ ਆਪਣੇ ਕੰਮ ‘ਤੇ ਨਹੀਂ ਪੈਣ ਦਿੱਤਾ। ਉਨ੍ਹਾਂ ਨੇ ਨਿੱਜੀ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਅਦਾਕਾਰੀ ‘ਚ ਤਾਕਤ ਦੇ ਰੂਪ ‘ਚ ਪ੍ਰਯੋਗ ਕੀਤਾ। ਜੇਕਰ ਚਾਰਲੀ ਦੇ ਜੀਵਨ ਦਰਸ਼ਨ ਦੀ ਗੱਲ ਕਰੀਏ ਤਾਂ ਚਾਰਲੀ ਦਾ ਮੰਨਣਾ ਸੀ ਕਿ ‘ਤੁਸੀਂ ਜਿਸ ਦਿਨ ਹੱਸਦੇ ਨਹੀਂ, ਉਹ ਦਿਨ ਬੇਕਾਰ ਹੋ ਜਾਂਦਾ ਹੈ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here