ਚੰਡੀਗੜ੍ਹ: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਕੀਤੀ ਨਾਮ ਚਰਚਾ 

Chandigarh News
ਚੰਡੀਗੜ੍ਹ: ਨਾਮ ਚਰਚਾ ਦੌਰਾਨ ਸ਼ਬਦਬਾਣੀ ਸੁਣਦੀ ਹੋਈ ਸਾਧ-ਸੰਗਤ।

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐਮਐਸਜੀ ਭੰਡਾਰੇ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਚੰਡੀਗੜ੍ਹ ਵਿਖੇ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਪਹੁੰਚ ਕੇ ਰਾਮ ਨਾਮ ਦਾ ਗੁਣਗਾਨ ਕੀਤਾ। Chandigarh News

ਨਾਮਚਰਚਾ ਪੰਡਾਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਨਾਮ ਚਰਚਾ ਦੌਰਾਨ ਚੰਡੀਗੜ੍ਹ ਬਲਾਕ ਸਮੇਤ ਆਲੇ-ਦੁਆਲੇ ਦੀ ਸੰਗਤ ਨੇ ਵੀ ਸ਼ਮੂਲੀਅਤ ਕੀਤੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਰਣਬੀਰ ਇੰਸਾਂ ਨੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਕੀਤੀ। ਕਵੀਰਾਜਾਂ ਨੇ ਜਨਮ ਮਹੀਨੇ ਪ੍ਰਥਾਏ ਭਜਨ ਸੁਣਾ ਕੇ ਸਾਧ-ਸੰਗਤ ਨੂੰ ਨਿਹਾਲ ਕੀਤਾ।

ਇਹ ਵੀ ਪੜ੍ਹੋ: ਸੱਚੀ ਸ਼ਿਕਸ਼ਾ ਕੂਪਨ ਸਕੀਮ 2023-24 ਦੇ ਡਰਾਅ ਦਾ ਐਲਾਨ, ਪਾਠਕਾਂ ਦੀ ਬੱਲੇ-ਬੱਲੇ

ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਵਿੱਢੀ ‘ਡੈਪਥ ਮੁਹਿੰਮ’ ਤਹਿਤ ਲੋਕਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ। ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਸਾਰੀ ਸਾਧ-ਸੰਗਤ ਨੇ ਹੱਥ ਖੜੇ ਕਰ ਕੇ ਪ੍ਰਣ ਲਿਆ। ਇਸ ਮੌਕੇ ਬਲਾਕ ਕਮੇਟੀ ਦੇ 85 ਮੈਂਬਰ ਮਲਰਾਜ ਇੰਸਾਂ , ਮੀਨਾਕਸ਼ੀ ਇੰਸਾਂ, ਵੀਨਾ ਇੰਸਾਂ, ਵੀਨਾ ਨਾਗਪਾਲ , 15 ਮੈਂਬਰ ਮਨਜੀਤ ਮਿੰਟਾ, ਰਵੀ ਇੰਸਾਂ, ਕਲਿਆਣ ਇੰਸਾਂ, ਰਾਹੁਲ ਇੰਸਾਂ, ਪ੍ਰੇਮ ਸਿੰਗਲਾ, ਰਾਜੇਸ਼ ਇੰਸਾਂ, ਨਿਤਿਨ ਇੰਸਾਂ, ਕਾਂਸੀਰਾਮ ਇੰਸਾਂ ਸਮੇਤ ਹੋਰ ਜ਼ਿੰਮੇਵਾਰ ਭੈਣ-ਭਾਈ ਅਤੇ ਸਾਧ ਸੰਗਤ ਹਾਜ਼ਰ ਸਨ। Chandigarh News