Ram Mandir : ਅਯੁੱਧਿਆ ‘ਚ ਰਾਮ ਮੰਦਰ ਸਮਾਰੋਹ ਲਈ ਊਧਵ ਨੂੰ ਮਿਲਿਆ ਸੱਦਾ 

Ram Mandir
Ram Mandir : ਅਯੁੱਧਿਆ 'ਚ ਰਾਮ ਮੰਦਰ ਸਮਾਰੋਹ ਲਈ ਊਧਵ ਨੂੰ ਮਿਲਿਆ ਸੱਦਾ 

ਮੁੰਬਈ (ਏਜੰਸੀ)। Ram Mandir  ਮਹਾਂਰਾਸ਼ਟਰ ਸ਼ਿਵ ਸੈਨਾ (ਯੂਬੀਟੀ) ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਐਤਵਾਰ ਨੂੰ ਕਿਹਾ ਕਿ ਸੱਦਾ ਮਿਲਣ ਦੇ ਬਾਵਜੂਦ, ਊਧਵ ਠਾਕਰੇ (Uddhav Thackeray) ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਰਾਉਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਬੀਟੀ ਸੈਨਾ ਮੁਖੀ ਨੂੰ ਸ਼ਨਿੱਚਰਵਾਰ ਨੂੰ ਸਪੀਡ ਪੋਸਟ ਰਾਹੀਂ ਸੱਦਾ ਮਿਲਿਆ। ਇਸ ਦੇ ਬਾਵਜੂਦ ਠਾਕਰੇ ਅਯੁੱਧਿਆ ਸਮਾਗਮ ‘ਚ ਸ਼ਾਮਲ ਨਹੀਂ ਹੋਣਗੇ, ਉਨ੍ਹਾਂ ਦਾ ਨਾਸਿਕ ਦੇ ਪੇਂਡੂ ਖੇਤਰ ਭਾਗੂਰ ‘ਚ ਵੀਰ ਸਾਵਰਕਰ ਦੇ ਜਨਮ ਸਥਾਨ ‘ਤੇ ਪ੍ਰੋਗਰਾਮ ਹੈ। ਇਸ ਤੋਂ ਇਲਾਵਾ, ਉਹ ਸ਼ਾਮ ਨੂੰ ਕਾਲਾਰਾਮ ਮੰਦਰ ਅਤੇ ਗੋਦਾ ਘਾਟ ‘ਤੇ ਆਰਤੀ ਕਰਨਗੇ।

ਇਹ ਵੀ ਪੜ੍ਹੋ: ਡਾਇਰੈਕਟਰ ਮੇਜਰ ਜਨਰਲ ਬੀ.ਐਸ. ਗਰੇਵਾਲ ਵੀ.ਐਸ.ਐਮ. ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ

ਰਾਉਤ ਨੇ ਰਾਮ ਮੰਦਰ ਅੰਦੋਲਨ ਵਿਚ ਸ਼ਿਵ ਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਨਾਸਿਕ ਦੇ ਇਤਿਹਾਸਕ ਮਹੱਤਵ ਨੂੰ ਉਜਾਗਰ ਕੀਤਾ। ਬਾਲਾ ਸਾਹਿਬ ਦੇ ਜਨਮ ਦਿਨ ਮੌਕੇ 23 ਜਨਵਰੀ ਨੂੰ ਨਾਸਿਕ ਵਿੱਚ ਪਾਰਟੀ ਸੰਮੇਲਨ ਦੌਰਾਨ ਅਹਿਮ ਮਤਾ ਪਾਸ ਕੀਤੇ ਜਾਣ ਦੀ ਉਮੀਦ ਹੈ। ਸ਼ਿਵ ਸੈਨਾ (ਯੂਬੀਟੀ) 23 ਜਨਵਰੀ ਨੂੰ ਨਾਸਿਕ ਵਿੱਚ ਇੱਕ ਕੈਂਪ ਅਤੇ ਰੈਲੀ ਨਾਲ ਆਪਣੀ ਸਿਆਸੀ ਮੁਹਿੰਮ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾ ਰਹੀ ਹੈ। Ram Mandir

ਊਧਵ ਠਾਕਰੇ ਪੰਚਵਟੀ ’ਚ ਕਾਲਾ ਰਾਮ ਮੰਦਿਰ ਦਾ ਦੌਰਾ ਕਰਨਗੇ ਜਿਸ ਨੂੰ ਭਗਵਾਨ ਰਾਮ ਦੇ ਨਿਵਾਸ ਸਥਾਨ ਵਜੋਂ ਜਾਣਿਆ ਜਾਂਦਾ ਹੈ। ਠਾਕਰੇ ਨੇ 22 ਜਨਵਰੀ ਨੂੰ ਆਪਣੀ ਪਾਰਟੀ ਦੀਆਂ ਯੋਜਨਾਵਾਂ ਦਾ ਐਲਾਨ ਕਰਦੇ ਹੋਏ ਠਾਕਰੇ ਨੇ ਕਿਹਾ, “ਮੈਂ ਰਾਮ ਭਗਤ ਹਾਂ, ਦੇਸ਼ ਭਗਤ ਹਾਂ, ਅੰਨ੍ਹਾ ਭਗਤ ਨਹੀਂ ਹਾਂ। ਰਾਮ ਮੰਦਰ ਦਾ ਨਿਰਮਾਣ ਮੇਰੇ ਪਿਤਾ ਦਾ ਸੁਪਨਾ ਸੀ।