Chandigarh ਮੇਅਰ ਦੀਆਂ ਚੋਣਾਂ ਮੁਲਤਵੀ, ਇੰਡੀਆ ਅਲਾਇੰਸ ਨੇ ਚੁੱਕੇ ਸਵਾਲ

Lok Sabha

ਚੋਣ ਅਧਿਕਾਰੀ ਬਿਮਾਰ ਹੋਣ ਦਾ ਕਾਰਨ ਦੱਸਿਆ | Chandigarh Election

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀਆਂ ਚੋਣਾਂ ਅਚਾਨਕ ਹੀ ਮੁਲਤਈ ਕਰ ਦਿੱਤੀਆਂ ਗਈਆਂ ਹਨ। ਇਸ ਲਈ ਚੋਣ ਅਧਿਕਾਰੀ ਅਨਿਲ ਮਸੀਹ ਦੇ ਬਿਮਾਰ ਹੋਣ ਦੀ ਗੱਲ ਦੱਸੀ ਜਾ ਰਹੀ ਹੈ। ਅੱਜ ਸਵੇਰੇ 11 ਵਜੇ ਇਹ ਚੋਣਾਂ ਹੋਣੀਆਂ ਸਨ। ਇਸ ਸਬੰਧੀ ਇੱਕ ਸੰਦੇਸ਼ ਵਟਸਐੱਮ ਰਾਹੀਂ ਕੌਂਸਲਰਾਂ ਨੂੰ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਆਪ ਅਤੇ ਕਾਂਗਰਸ ਨੇਤਾਵਾਂ ਨੇ ਹੰਗਾਮਾ ਕੀਤਾ ਤਾਂ ਪੁਲਿਸ ਨਾਲ ਉਨ੍ਹਾਂ ਦੀ ਧੱਕਾ-ਮੁੱਕੀ ਹੋਈ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਵੀ ਲੈ ਲਿਆ ਗਿਆ ਹੈ। ਹੁਣ ਅਗਲੇ ਹੁਕਮਾਂ ਤੱਕ ਚੋਣਾਂ ਮੁਲਤਈ ਕਰ ਦਿੱਤੀਆਂ ਗਈਆਂ ਹਨ। (Chandigarh Election)

Sri Ram : ਭਾਰਤ ਦੀ ਪਛਾਣ ਦਾ ਮੂਲ ਤੱਤ ਹਨ ਸ੍ਰੀਰਾਮ

ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਮੁੱਖ ਮੁਕਾਬਲਾ ਆਪ ਦੇ ਉਮੀਦਵਾਰ ਕੁਲਦੀਪ ਟੀਟਾ ਅਤੇ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਵਿਚਕਾਰ ਹੈ। ਚੰਡੀਗੜ੍ਹ ਨਗਰ ਨਿਗਮ ’ਚ ਦੇਸ਼ ’ਚ ਪਹਿਲੀ ਵਾਰ ਵਿਰੋਧੀ ਪੱਖਾਂ ਦੇ ਗਠਬੰਧਨ ਅਤੇ ਭਾਜਪਾ ਵਿਚਕਾਰ ਇਹ ਸਿੱਧਾ ਮੁਕਾਬਲਾ ਹੋਣਾ ਸੀ। ਚੰਡੀਗੜ੍ਹ ਨਗਰ ਨਿਗਮ ’ਚ ਬਣੇ ਗਠਬੰਧਨ ’ਚ ਆਪ ਅਤੇ ਕਾਂਗਰਸ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਆਪ ਨੇ ਚੋਣਾਂ ’ਚ ਗੜਬੜ ਨੂੰ ਵੇਖਦੇ ਹੋਏ ਵਰਕਰਾਂ ਤੋਂ ਨਿਗਮ ਦਫਤਰ ਪਹੁੰਚਣ ਦਾ ਸੱਦਾ ਦਿੱਤਾ ਸੀ।

ਚੋਣਾ ਕਰਵਾਉਣ ਲਈ ਹਾਈਕੋਰਟ ਜਾਵਾਂਗੇ | Chandigarh Election

ਕਾਂਗਰਸ ਨੇ ਆਖਿਆ ਹੈ ਕਿ ਉਹ ਭਾਜਪਾ ਦੇ ਧੱਕੇ ਖਿਲਾਫ ਕੋਰਟ ਦਾ ਰੁੱਖ ਕਰਨਗੇ। ਆਪ ਦੇ ਰਾਜਸਭਾ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਜੇਕਰ ਇੰਡੀਆ ਗਠਬੰਧਨ ਇਸ ਤਰ੍ਹਾਂ ਹੀ ਸਾਰੀਆਂ ਚੋਣਾਂ ਲੜੇ ਤਾਂ ਭਾਜਪਾ ਬਿਮਾਰ ਹੋ ਜਾਵੇਗੀ ਅਤੇ ਜਲਦੀ ਹੀ ਉਸ ਨੂੰ ਉੱਥੋ ਭੱਜਣਾ ਪਵੇਗਾ। ਰਾਘਵ ਚੱਢਾ ਨੇ ਕਿਹਾ ਕਿ ਹੁਣ ਅਸੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਵਾਂਗੇ ਅਤੇ ਕੋਰਟ ਤੋਂ ਮੇਅਰ ਦੀਆਂ ਚੋਣਾਂ ਕਰਵਾਉਣ ਦੀ ਗੁਹਾਰ ਲਾਵਾਂਗੇ। (Chandigarh Election)