ਰਿਟਾਇਰਡ ਪੁਲਿਸ ਅਧਿਕਾਰੀ ਦਾ ਮੂਸੇਵਾਲਾ ਦੇ ਪਿਤਾ ਨੂੰ ਚੈਲੰਜ : ਸਿੱਧੂ ਦਾ ਕਤਲ ਗੈਂਗਵਾਰ ਦਾ ਨਤੀਜਾ ਦੱਸਿਆ

Sidhu Moosewala

ਜਲੰਧਰ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਕੇਸ ਵਿੱਚ ਨਵਾਂ ਮੋੜ ਆਇਆ ਹੈ। ਰਿਟਾਇਰਡ ਪੁਲਿਸ ਅਧਿਕਾਰੀ ਸਤਪਾਲ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਆਪਣੀ ਵੀਡੀਓ ਸੋਸਲ ਮੀਡੀਆ ’ਤੇ ਜਾਰੀ ਕਰਕੇ ਚੁਣੌਤੀ ਦਿੱਤੀ ਹੈ। ਉਨ੍ਹਾਂ ਸਿੱਧੂ ਦੇ ਕਤਲ ਨੂੰ ਗੈਂਗਵਾਰ ਦਾ ਨਤੀਜਾ ਦੱਸਿਆ। ਨਾਲ ਹੀ ਕਿਹਾ ਕਿ ਉਸ ਕੋਲ ਇਸ ਦੇ ਸਾਰੇ ਸਬੂਤ ਹਨ।

ਇਸ ਦੀ ਸ਼ੁਰੂਆਤ ਜਗਰਾਉਂ ਦੇ ਪਿੰਡ ਬੰਬੀਹਾ ਤੋਂ ਕੀਤੀ ਗਈ | Sidhu Moosewala

ਸੇਵਾਮੁਕਤ ਪੁਲਿਸ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਖੜ੍ਹੇ ਸਨ ਪਰ ਹੁਣ ਸੱਚਾਈ ਦੱਸਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਗੈਂਗਵਾਰ ਜਗਰਾਓਂ ਦੇ ਪਿੰਡ ਬੰਬੀਹਾ ਤੋਂ ਸ਼ੁਰੂ ਹੋਇਆ ਸੀ। ਇੱਥੋਂ ਭੱਜਣ ਵਾਲਾ ਵਿਅਕਤੀ ਕੈਨੇਡਾ ਵਿੱਚ ਕਿਸ-ਕਿਸ ਨਾਲ ਰਿਹਾ ਅਤੇ ਉੱਥੇ ਕੀ-ਕੀ ਵਾਅਦੇ ਕੀਤੇ ਗਏ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ।

ਵੀਡੀਓ ਵਿੱਚ ਉਕਤ ਪੁਲਿਸ ਅਧਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ ਰਵੀ ਖਵਾਜਕੇ ਦਾ ਕਤਲ, ਗੁਰਲਾਲ ਪਹਿਲਵਾਨ ਦਾ ਕਤਲ ਅਤੇ ਉਸ ਤੋਂ ਬਾਅਦ ਮਿੱਡੂ ਖੇੜਾ ਦਾ ਕਤਲ ਹੋਇਆ। ਇਸ ਤੋਂ ਬਾਅਦ ਬਠਿੰਡਾ ਵਿੱਚ ਇੱਕ ਕਤਲ ਹੋ ਗਿਆ। ਅਸੀਂ ਆਸਟ੍ਰੇਲੀਆ ’ਚ ਬੈਠੇ ਸਗਨਪ੍ਰੀਤ ਨੂੰ ਗਾਰੰਟੀ ਦੇਵਾਂਗੇ ਕਿ ਉਸ ਨੂੰ ਕੁਝ ਨਹੀਂ ਹੋਵੇਗਾ। ਅੱਧੇ ਘੰਟੇ ’ਚ ਦੁੱਧ ਅਤੇ ਪਾਣੀ ਰੱਖ ਦੇਵਾਂਗੇ। ਸੇਵਾਮੁਕਤ ਪੁਲਿਸ ਅਧਿਕਾਰੀ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਕਿਹਾ ਕਿ ਜਿੱਥੇ ਤੁਹਾਡਾ ਲੜਕਾ ਬੈਠਦਾ ਸੀ, ਉਹ ਵੀ ਚੰਡੀਗੜ੍ਹ ਦੇ ਉਸੇ ਘਰ ਵਿੱਚ ਬੈਠਦਾ ਸੀ। ਉਹ ਕੁਝ ਨਹੀਂ ਕਹਿਣਾ ਚਾਹੁੰਦਾ ਸੀ ਪਰ ਹੁਣ ਮਜ਼ਬੂਰੀ ਵੱਸ ਬੋਲ ਰਿਹਾ ਹੈ। ਮੈਂ ਤੁਹਾਡੇ ਪੁੱਤਰ ਦੇ 7 ਅਤੇ 9 ਸਾਲਾਂ ਵਿੱਚ ਫਰੀਦਕੋਟ ਵਿੱਚ ਪਾਏ ਯੋਗਦਾਨ ਦਾ ਪੂਰਾ ਸਬੂਤ ਦੇਵਾਂਗਾ ਜਿੱਥੇ ਪਿਤਾ ਦਾ ਪਰਛਾਵਾਂ ਬੱਚਿਆਂ ਤੋਂ ਖੋਹਿਆ ਗਿਆ।

ਮਿੱਡੂਖੇੜਾ ਕਤਲ ਕਾਂਡ ਵਿੱਚ ਸ਼ਗਨਪ੍ਰੀਤ ਦਾ ਨਾਂਅ ਸਾਹਮਣੇ ਆਇਆ ਸੀ

ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦੇ ਕਰੀਬੀ ਸੀ। ਉਹ ਪਹਿਲਾਂ ਮੂਸੇਵਾਲਾ ਕੋਲ ਰਹਿੰਦਾ ਸੀ। ਮੂਸੇਵਾਲਾ ਦੇ ਸਾਰੇ ਸ਼ੋਅ ਡੀਲ ਕਰਦਾ ਸੀ। ਉਸ ਦਾ ਨਾਂਅ ਮੋਹਾਲੀ ’ਚ ਦਿਨ ਦਿਹਾੜੇ ਮਿੱਡੂਖੇੜਾ ਦੇ ਕਤਲ ’ਚ ਸਾਹਮਣੇ ਆਇਆ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਜਾਂਚ ਵਿੱਚ ਸਗਨਪ੍ਰੀਤ ਦਾ ਸਬੰਧ ਮਿੱਡੂਖੇੜਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਕੌਸ਼ਲ ਚੌਧਰੀ ਦੇ ਸ਼ਾਰਪ ਸ਼ੂਟਰਾਂ ਨਾਲ ਸੀ।

ਸਗਨਪ੍ਰੀਤ ਆਸਟ੍ਰੇਲੀਆ ਗਿਆ ਹੋਇਆ ਸੀ | Sidhu Moosewala

ਸ਼ਗਨਪ੍ਰੀਤ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਸ ਨੂੰ ਲਾਰੈਂਸ ਅਤੇ ਗੋਲਡੀ ਬਰਾੜ ਦੇ ਗੈਂਗ ਤੋਂ ਖਤਰਾ ਹੈ ਪਰ ਉਸ ਤੋਂ ਬਾਅਦ ਸ਼ਗਨਪ੍ਰੀਤ ਅਚਾਨਕ ਆਸਟ੍ਰੇਲੀਆ ਚਲਾ ਗਿਆ। ਉਦੋਂ ਤੋਂ ਉਹ ਉਥੇ ਰਹਿ ਰਿਹਾ ਹੈ। ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਲਾਰੈਂਸ ਗੈਂਗ ਨੂੰ ਇਹ ਵੀ ਸੱਕ ਹੈ ਕਿ ਸ਼ਗਨਪ੍ਰੀਤ ਦੀ ਆਸਟ੍ਰੇਲੀਆ ਭੱਜਣ ਲਈ ਮੂਸੇਵਾਲਾ ਨੇ ਮੱਦਦ ਕੀਤੀ ਸੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਦੁਸ਼ਮਣੀ ਕਾਰਨ ਹੀ ਲਾਰੈਂਸ ਗੈਂਗ ਨੇ ਮੂਸੇਵਾਲਾ ਦਾ ਕਤਲ ਕੀਤਾ ਸੀ। ਮਿੱਡੂਖੇੜਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਨੂੰ ਸ਼ਗਨਪ੍ਰੀਤ ’ਤੇ ਲੁਕਣ ਦੀ ਜਗ੍ਹਾ ਦੇਣ ਦਾ ਸ਼ੱਕ ਸੀ।