ਵਾਤਾਵਰਣ ਨੂੰ ਬਚਾਉਣ ਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਪ੍ਰਸ਼ਾਸਨ ਦੀ ਪਹਿਲਕਦਮੀ

Environment

ਕਾਗਜ਼, ਗੱਤੇ ਅਤੇ ਸਟੀਲ ਦੇ ਬਰਤਨ ਦੀ ਵਰਤੋਂ ਕਰਨ ਸਬੰਧੀ ਸਟਾਲ ਲਗਾਈ ਗਈ

ਫਾਜ਼ਿਲਕਾ (ਰਜਨੀਸ਼ ਰਵੀ)। ਮੇਰੀ ਜਿੰਦਗੀ ਮੇਰਾ ਸੁੰਦਰ ਸ਼ਹਿਰ ਪ੍ਰੋਗਰਾਮ ਦੇ ਤਹਿਤ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਆਰ.ਆਰ.ਆਰ ਸੈਂਟਰ ਨੰਬਰ ਇਕ ਧੋਬੀਘਾਟ ਵਿਖੇ ਕਾਗਜ਼, ਗੱਤੇ ਅਤੇ ਸਟੀਲ ਦੇ ਬਰਤਨ ਦੀ ਵਰਤੋਂ ਕਰਨ ਸ਼ਬੰਧੀ ਸਟਾਲ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਸਿੰਗਲ ਯੂਜ਼ ਪਲਾਸਟਿਕ ਜੋ ਕਿ ਸਿਹਤ ਅਤੇ ਵਾਤਾਵਰਣ ਲਈ ਹਾਨੀਕਾਰਕ ਹੈ। ਇਸ ਲਈ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਫ਼ਾਜ਼ਿਲਕਾ ਦੇ ਨਰੇਸ਼ ਖੇੜਾ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਧੋਬੀ ਘਾਟ ਵਿਖੇ ਆਰ ਆਰ ਆਰ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿੱਥੇ ਕੋਈ ਵੀ ਸ਼ਹਿਰ ਵਾਸੀ ਆਪਣੇ ਘਰਾਂ ਦਾ ਨਾ ਵਰਤੋ ਯੋਗ ਸਮਾਨ ਜਿਵੇਂ ਕੱਪੜੇ, ਬੂਟ ,ਚੱਪਲਾਂ ,ਕਿਤਾਬਾਂ ਕਾਪੀਆਂ, ਖਿਡਾਉਣੇ ਅਤੇ ਬਿਜਲੀ ਦਾ ਸਮਾਨ ਆਦਿ ਜਮ੍ਹਾਂ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਹਰਿਆਣਾ ’ਚ ਭਲਕੇ ਅਤੇ ਪਰਸੋਂ ਛੁੱਟੀ ਦਾ ਐਲਾਨ

ਨਗਰ ਕੌਂਸਲ ਵੱਲੋਂ ਇਸ ਸੈਂਟਰ ਵਿਖੇ ਜਮ੍ਹਾਂ ਹੋਇਆ ਸਮਾਨ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਇਸ ਤਰ੍ਹਾਂ ਨਾਲ ਸਾਡੇ ਘਰਾਂ ਵਿਚ ਪਿਆ ਨਾ ਵਰਤੋਂ ਯੋਗ ਸਮਾਨ ਜ਼ਰੂਰਤਮੰਦਾ ਦੀ ਜ਼ਰੂਰਤ ਪੂਰੀ ਕਰ ਸਕੇਗਾ ਇਹ ਸੈਂਟਰ ਸਵੇਰੇ 7.30 ਵਜੇ ਤੋਂ 2 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਮੌਕੇ ਪਵਨ ਕੁਮਾਰ, ਗੁਰਵਿੰਦਰ ਸਿੰਘਠ ਸੰਨੀ ਕਨੌਜ, ਰਾਜ ਕੁਮਾਰੀ, ਸਾਹਿਲ ਅਤੇ ਸੁਪਰਵਾਈਜ਼ਰ ਨਟਵਰ ਲਾਲ ਆਦਿ ਹਾਜਰ ਸਨ।