ਨਵੇਂ ਸਾਲ ਦਾ ਜਸ਼ਨ ਹੋਵੇਗਾ ਮਹਿੰਗਾ

ਹੋਟਲਾਂ ਨੇ ਵਧਾ ਦਿੱਤੀਆਂ ਕੀਮਤਾਂ (New Year 2023)

ਮੋਹਾਲੀ (ਐੱਮ ਕੇ ਸ਼ਾਇਨਾ)। ਸ਼ਹਿਰ ਦੇ ਵੱਖ-ਵੱਖ ਹੋਟਲ ਨਵੇਂ ਸਾਲ (New Year 2023) ਦੇ ਜਸ਼ਨਾਂ ਲਈ ਸਜਾਏ ਹੋਏ ਹਨ। ਕੋਰੋਨਾ ਦੇ ਦੌਰ ਤੋਂ ਬਾਅਦ ਇਸ ਸਾਲ ਮੋਹਾਲੀ ਦੇ ਹੋਟਲਾਂ ਵਿੱਚ ਨਵੇਂ ਸਾਲ ਦੇ ਪ੍ਰੋਗਰਾਮ ਮਨਾਏ ਜਾ ਰਹੇ ਹਨ। ਅਜਿਹੇ ‘ਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਆਉਣ ਵਾਲੇ ਲੋਕਾਂ ਲਈ ਹਜ਼ਾਰਾਂ ਰੁਪਏ ਦੀਆਂ ਟਿਕਟਾਂ ਰੱਖੀਆਂ ਗਈਆਂ ਹਨ। ਟਿਕਟਾਂ ਦੇ ਰੇਟ ਵਧਣ ਕਾਰਨ ਮੁਫ਼ਤ ਵਿੱਚ ਨਵਾਂ ਸਾਲ ਮਨਾਉਣ ਲਈ ਨੌਜਵਾਨਾਂ ਕੋਲ ਮੋਹਾਲੀ ਦੇ ਮਾਲ ਹੀ ਬਚੇ ਹਨ।

ਇਸ ਦੇ ਨਾਲ ਹੀ ਕੁਝ ਲੋਕ ਘਰੋਂ ਬਾਹਰ ਨਿਕਲ ਕੇ ਨਵੇਂ ਸਾਲ ਦਾ ਜਸ਼ਨ ਮਨਾਉਣ ਬਾਰੇ ਸੋਚ ਰਹੇ ਹਨ। ਅਜਿਹੇ ‘ਚ ਸ਼ਹਿਰ ਦੀਆਂ ਮਸ਼ਹੂਰ ਥਾਵਾਂ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਅਤੇ ਮੋਹਾਲੀ ਵਿੱਚ ਵੀ ਕਈ ਪੰਜਾਬੀ ਗਾਇਕ ਆਪਣੇ ਸੰਗੀਤਕ ਅੰਦਾਜ਼ ਨਾਲ ਨਵੇਂ ਸਾਲ ਦਾ ਸਵਾਗਤ ਕਰਨਗੇ।

 ਸ਼ਹਿਰ ਵਿੱਚ ਇਨ੍ਹਾਂ ਥਾਵਾਂ ’ਤੇ ਪ੍ਰੋਗਰਾਮ ਕੀਤੇ ਜਾਣਗੇ

ਫੋਰੈਸਟ ਹਿੱਲ ਗੋਲਫ ਐਂਡ ਕੰਟਰੀ ਕਲੱਬ ਰਿਜ਼ੋਰਟ, ਮੋਹਾਲੀ ਵਿਖੇ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਵਿਸ਼ੇਸ਼ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇੱਥੇ ਟਿਕਟ 1000 ਤੋਂ 2000 ਰੁਪਏ ਦੇ ਵਿਚਕਾਰ ਰੱਖੀ ਗਈ ਹੈ। ਉੱਥੇ ਹੀ ਬੱਬੂ ਮਾਨ ਸ਼ਾਮ 7 ਤੋਂ 12 ਅੱਧੀ ਰਾਤ ਤੱਕ ਆਪਣੀ ਪਰਫਾਰਮੈਂਸ ਦੇਣਗੇ।

ਪਲੇਬੁਆਏ ਬੀਅਰ ਗਾਰਡਨ, ਜ਼ੀਰਕਪੁਰ ਵਿਖੇ ਹਰਸ਼ ਅਤੇ ਪੁਕੇਸ਼ ਦੁਆਰਾ ਬਾਲੀਵੁੱਡ ਤੋਂ ਭੰਗੜਾ ਪੇਸ਼ਕਾਰੀ ਦਿੱਤੀ ਜਾਵੇਗੀ। ਇੱਥੇ ਪ੍ਰਤੀ ਵਿਅਕਤੀ 4000 ਰੁਪਏ ਦੀ ਟਿਕਟ ਰੱਖੀ ਗਈ ਹੈ। ਮੋਹਾਲੀ ਕਲੱਬ ਵਿਖੇ ਪੰਜਾਬੀ ਗਾਇਕ ਮਨਕੀਰਤ ਓਲਖ ਵੱਲੋਂ ਲਾਈਵ ਪਰਫਾਰਮੈਂਸ ਦਿੱਤੀ ਜਾਵੇਗੀ। ਉਹ 31 ਦਸੰਬਰ ਨੂੰ ਰਾਤ 8 ਤੋਂ 12 ਵਜੇ ਤੱਕ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਇੱਥੇ ਬੁਕਿੰਗ ਲਈ 4050 ਰੁਪਏ ਪ੍ਰਤੀ ਵਿਅਕਤੀ ਦੇਣੇ ਹੋਣਗੇ। ਦੱਸ ਦੇਈਏ ਕਿ ਟਿਕਟਾਂ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ