ਭੁਪਿੰਦਰ ਹੁੱਡਾ ਦੇ ਘਰ ਸੀਬੀਆਈ ਦਾ ਛਾਪਾ

CBI raid Bhupinder Hooda's house

ਸਿਆਸੀ ਬਦਲੇ ਦੀ ਭਾਵਨਾ ਨਾਲ ਕੀਤੀ ਛਾਪੇਮਾਰੀ: ਹੁੱਡਾ

ਰੋਹਤਕ | ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਦੀ ਰੋਹਤਕ ਰਿਹਾਇਸ਼ ‘ਤੇ ਅੱਜ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਛਾਪੇਮਾਰੀ ਕੀਤੀ, ਜਿਸ ਸਮੇਂ ਛਾਪੇਮਾਰੀ ਹੋਈ ਉਸ ਦੌਰਾਨ ਭੁਪਿੰਦਰ ਸਿੰਘ ਹੁੱਡਾ ਘਰ ‘ਚ ਹੀ ਮੌਜ਼ੂਦ ਸਨ, ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਭੁਪਿੰਦਰ ਸਿੰਘ ਹੁੱਡਾ ਦੇ ਘਰ ‘ਤੇ ਵੱਡੀ ਗਿਣਤੀ ‘ਚ ਅਧਿਕਾਰੀ ਮੌਜ਼ੂਦ ਹਨ ਜ਼ਿਕਰਯੋਗ ਹੈ ਕਿ ਸੀਬੀਆਈ ਨੇ ਭੁਪਿੰਦਰ ਸਿੰਘ ਹੁੱਡਾ ਅਤੇ ਹੋਰਨਾਂ ਖਿਲਾਫ਼ ਨਵੇਂ ਕੇਸ ਦਰਜ ਕੀਤੇ ਹਨ, ਇਹ ਕੇਸ 2004 ਤੋਂ 2007 ਦਰਮਿਆਨ ਜ਼ਮੀਨ ਵੰਡ ਨਾਲ ਜੁੜੇ ਹਨ, ਇਹ ਛਾਪੇਮਾਰੀ ਹਰਿਆਣਾ ਅਤੇ ਦਿੱਲੀ ‘ਚ 30 ਤੋਂ ਜ਼ਿਆਦਾ ਥਾਵਾਂ ‘ਤੇ ਕੀਤੀ ਜਾ ਰਹੀ ਹੈ, ਉੱਥੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਨੇ ਸੀਬੀਆਈ ਦੀ ਇਸ ਕਾਰਵਾਈ ਨੂੰ ਸਿਆਸ ਬਦਲੇ ਦੀ ਭਾਵਨਾ ਕਰਾਰ ਦਿੱਤਾ ਹੈ ਉਨ੍ਹਾਂ ਨੇ ਕਿਹਾ, ‘ਸਿਆਸੀ ਬਦਲੇ ਕਾਰਨ ਛਾਪੇਮਾਰੀ ਕੀਤੀ ਜਾ ਰਹੀ ਹੈ ਮੈਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਮੇਰੀ ਆਵਾਜ਼ ਨੂੰ ਕੋਈ ਦਬਾ ਨਹੀਂ ਸਕਦਾ ਹੈ ਮੈਂ ਇਸ ਲੜਾਈ ਨੂੰ ਲੜਾਂਗਾ ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਜੀਂਦ ਉਪ ਚੋਣਾਂ ‘ਚ ਪ੍ਰਚਾਰ ਕਰਨ ਤੋਂ ਰੋਕਣ ਲਈ ਇਹ ਛਾਪੇਮਾਰੀ ਕੀਤੀ ਗਈ ਹੈ ਜੀਂਦ ਉਪ ਚੋਣਾਂ ‘ਚ ਅੱਜ ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਦੇ ਸਮੱਰਥਨ ‘ਚ ਰੈਲੀ ਕਰਨੀ ਸੀ  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਮਾਮਲਿਆਂ ‘ਚ ਸ਼ਿਕੰਜਾ ਕਸਿਆ ਜਾ ਚੁੱਕਾ ਹੈ ਹਰਿਆਣਾ ਦੇ ਪੰਚਕੂਲਾ ‘ਚ ਪਲਾਂਟ ਵੰਡ ਮਾਮਲੇ ‘ਚ ਬੀਤੇ ਦਿਨੀਂ ਹੀ ਸੀਬੀਆਈ ਨੂੰ ਚਾਰਜਸ਼ੀਟ ਦਾਖਲ ਕਰਨ ਦੀ ਮਨਜ਼ੂਰੀ ਮਿਲੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।