ਰਾਜਸਥਾਨ ’ਚ ਹੋਵੇਗਾ ਜਾਤੀ ਅਧਾਰਤ ਸਰਵੇਖਣ

Rajasthan News

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਸਰਕਾਰ (Rajasthan News) ਆਪਣੇ ਸਾਧਨਾਂ ਨਾਲ ਜਾਤੀ ਆਧਾਰਿਤ ਸਰਵੇਖਣ ਕਰੇਗੀ। ਰਾਜ ਮੰਤਰੀ ਮੰਡਲ ਦੇ ਫੈਸਲੇ ਦੀ ਪਾਲਣਾ ਕਰਦਿਆਂ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਸਰਕਾਰੀ ਸਕੱਤਰ ਡਾ. ਸਮਿਤ ਸ਼ਰਮਾ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਸਰਵੇਖਣ ਵਿੱਚ ਸੂਬੇ ਦੇ ਸਾਰੇ ਨਾਗਰਿਕਾਂ ਦੇ ਸਮਾਜਿਕ, ਆਰਥਿਕ ਅਤੇ ਵਿੱਦਿਅਕ ਪੱਧਰ ਸਬੰਧੀ ਜਾਣਕਾਰੀ ਅਤੇ ਅੰਕੜੇ ਇਕੱਤਰ ਕੀਤੇ ਜਾਣਗੇ। ਰਾਜ ਸਰਕਾਰ ਇੱਕ ਵਿਸ਼ੇਸ਼ ਅਧਿਐਨ ਕਰਵਾਏਗੀ ਅਤੇ ਪੱਛੜੇ ਵਰਗਾਂ ਦੀ ਸਥਿਤੀ ਨੂੰ ਸੁਧਾਰਨ ਲਈ ਵਿਸ਼ੇਸ਼ ਕਲਿਆਣਕਾਰੀ ਉਪਾਅ ਅਤੇ ਯੋਜਨਾਵਾਂ ਲਾਗੂ ਕਰੇਗੀ। ਇਸ ਨਾਲ ਸਾਰੇ ਵਰਗਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ।

ਇਸ ਦੇ ਲਈ ਸਰਵੇਖਣ ਕਾਰਜ ਯੋਜਨਾ (ਆਰਥਿਕ ਅਤੇ ਅੰਕੜਾ) ਵਿਭਾਗ ਨੋਡਲ ਵਿਭਾਗ ਹੋਵੇਗਾ। ਇਸ ਤੋਂ ਇਲਾਵਾ, ਸਾਰੇ ਜ਼ਿਲ੍ਹਾ ਕੁਲੈਕਟਰ ਸਰਵੇਖਣ ਲਈ ਨਗਰ ਪਾਲਿਕਾ, ਨਗਰ ਕੌਂਸਲ, ਨਗਰ ਨਿਗਮ, ਪਿੰਡ ਅਤੇ ਪੰਚਾਇਤ ਪੱਧਰ ’ਤੇ ਵੱਖ-ਵੱਖ ਵਿਭਾਗਾਂ ਦੇ ਅਧੀਨ ਕਰਮਚਾਰੀਆਂ ਦੀਆਂ ਸੇਵਾਵਾਂ ਲੈਣ ਦੇ ਯੋਗ ਹੋਣਗੇ। ਕੰਮ ਲਈ ਨੋਡਲ ਵਿਭਾਗ ਵੱਲੋਂ ਪ੍ਰਸ਼ਨਾਵਲੀ ਤਿਆਰ ਕੀਤੀ ਜਾਵੇਗੀ। (Rajasthan News)

ਇਹ ਵੀ ਪੜ੍ਹੋ : 35 ਕਰੋੜ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਸਾਥੀਆਂ ਸਮੇਤ ਗ੍ਰਿਫ਼ਤਾਰ

ਇਸ ਵਿੱਚ ਉਨ੍ਹਾਂ ਸਾਰੇ ਵਿਸਅਿਾਂ ਦਾ ਜ਼ਿਕਰ ਕੀਤਾ ਜਾਵੇਗਾ, ਤਾਂ ਜੋ ਹਰ ਵਿਅਕਤੀ ਦੇ ਸਮਾਜਿਕ, ਆਰਥਿਕ ਅਤੇ ਵਿਦਿਅਕ ਪੱਧਰ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਸਰਵੇਖਣ ਤੋਂ ਪ੍ਰਾਪਤ ਜਾਣਕਾਰੀ ਅਤੇ ਡੇਟਾ ਨੂੰ ਆਨਲਾਈਨ ਫੀਡ ਕੀਤਾ ਜਾਵੇਗਾ। ਇਸ ਦੇ ਲਈ ਸੂਚਨਾ, ਤਕਨਾਲੋਜੀ ਅਤੇ ਸੰਚਾਰ ਵਿਭਾਗ ਵੱਲੋਂ ਇੱਕ ਵੱਖਰਾ ਵਿਸ਼ੇਸ਼ ਸਾਫਟਵੇਅਰ ਅਤੇ ਮੋਬਾਈਲ ਐਪ ਬਣਾਇਆ ਜਾਵੇਗਾ। ਵਿਭਾਗ ਸਰਵੇਖਣ ਤੋਂ ਇਕੱਤਰ ਕੀਤੀ ਜਾਣਕਾਰੀ ਨੂੰ ਸੁਰੱਖਿਅਤ ਰੱਖੇਗਾ।