ਜਖ਼ਮੀ ਨੀਲ ਗਊ ਦੇ ਬੱਚੇ ਦੀ ਸੰਭਾਲ ਕੀਤੀ

Care of the injured blue cow's baby

ਪਟਿਆਲਾ (ਸੱਚ ਕਹੂੰ ਨਿਊਜ਼) ਜਨਹਿੱਤ ਸੇਵਾ ਸਮਿਤੀ ਰਜਿ: ਪੰਜਾਬ ਦੇ ਪ੍ਰਧਾਨ ਅਮਿਤ ਭਨੋਟ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਕੋਲ ਪੈਂਦੇ ਪਿੰਡ ਡਡਹੇੜੀ ਤੋਂ ਕਿਸੇ ਨੇ ਸੂਚਨਾ ਦਿੱਤੀ ਕਿ ਇੱਕ ਨੀਲ ਗਊ ਦਾ ਬੱਚਾ ਕਾਫੀ ਸਮੇਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਜਖਮੀ ਹਾਲਤ ਵਿੱਚ ਪਿਆ ਹੈ। ਜਿਸ ਦੀ ਇੱਕ ਲੱਤ ਟੁੱਟੀ ਪਈ ਹੈ। ਉਨ੍ਹਾਂ ਵੱਲੋਂ ਵਣ ਵਿਭਾਗ ਦੇ ਅਧਿਕਾਰੀਆਂ ਤੇ ਡੀਸੀ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਹੈ। ਪਰ ਕਾਫੀ ਘੰਟੇ ਬੀਤ ਜਾਣ ਦੇ ਬਾਵਜ਼ੂਦ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਸਮਿਤੀ ਦੀ ਗੋਬਿੰਦਗੜ੍ਹ ਟੀਮ ਦੇ ਇੰਚਾਰਜ ਭਰਤ ਗੁਪਤਾ ਆਪਣੇ ਸਾਥੀਆਂ ਸਮੇਤ ਤੁਰੰਤ ਪਿੰਡ ਡਡਹੇੜੀ ਵਿਖੇ ਪਹੁੰਚੇ ਤੇ ਨੀਲ ਗਊ ਦੇ ਬੱਚੇ ਨੂੰ ਸਮਿਤੀ ਦੇ ਗਊ ਸੇਵਾ ਕੇਂਦਰ ਗਊਸ਼ਾਲਾ ਸਨੌਰ ਰੋਡ ਪਟਿਆਲਾ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਤੁਰੰਤ ਸਮਿਤੀ ਦੀ ਟੀਮ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਅਤੇ ਟੁੱਟੀ ਹੋਈ ਲੱਤ ‘ਤੇ ਪਲਸਤਰ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇੱਕ ਦਿਨ ਬੀਤ ਜਾਣ ਦੇ ਬਾਵਜ਼ੂਦ ਜਦੋਂ ਜੰਗਲਾਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਉਸ ਨੀਲ ਗਊ ਦੇ ਬੱਚੇ ਦੀ ਕੋਈ ਸਾਰ ਨਾ ਲਈ ਤਾਂ ਸਮਿਤੀ ਦੀ ਟੀਮ ਉਸ ਨੂੰ ਆਪਣੀ ਐਨੀਮਲ ਐਂਬੂਲੈਂਸ ਰਾਹੀਂ ਪਟਿਆਲਾ ‘ਚ ਪੈਂਦੇ ਡੀਅਰ ਪਾਰਕ ਵਿੱਚ ਲੈ ਕੇ ਪਹੁੰਚੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਸਪੁਰਦ ਕੀਤਾ। ਸਮਿਤੀ ਪ੍ਰਧਾਨ ਅਮਿਤ ਭਨੋਟ ਨੇ ਦੱਸਿਆ ਕਿ ਡੀਅਰ ਪਾਰਕ ਵਿੱਚ ਵੀ ਨੀਲ ਗਊ ਦੇ ਇਲਾਜ ਲਈ ਕਿਸੇ ਤਰ੍ਹਾਂ ਦੀ ਵੀ ਡਾਕਟਰੀ ਸਹਾਇਤਾ ਮੌਜ਼ੂਦ ਨਹੀਂ ਸੀ ਅਤੇ ਨਾ ਹੀ ਉਸ ਦੀ ਰੱਖ ਰਖਾਵ ਲਈ ਕੋਈ ਵਧੀਆ ਥਾਂ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।