ਸਿਰਫ਼ 10 ਮਿੰਟਾਂ ’ਚ ਚਾਰਜ ਹੋ ਕੇ 1000 ਕਿਲੋਮੀਟਰ ਫਰਾਟਾ ਦੌੜੇਗੀ ਕਾਰ

ਸਿਰਫ਼ 10 ਮਿੰਟਾਂ ’ਚ ਚਾਰਜ ਹੋ ਕੇ 1000 ਕਿਲੋਮੀਟਰ ਫਰਾਟਾ ਦੌੜੇਗੀ ਕਾਰ

ਬੀਜਿੰਗ (ਏਜੰਸੀ) ਪੈਟਰੋਲ-ਡੀਜ਼ਲ ਵਾਹਨਾਂ ਦਾ ਕਰਜ਼ ਘੱਟਦਾ ਜਾ ਰਿਹਾ ਹੈ ਹੁਣ ਆਉਣ ਵਾਲਾ ਸਮਾਂ ਇਲੈਕਟ੍ਰਨਿਕ ਕਾਰਾਂ ਦਾ ਹੋਵੇਗਾ ਚੀਨ ਦੀ ਕਾਰ ਕੰਪਨੀ ਨੇ ਬੈਟਰੀ ਚਾਰਜਿੰਗ ਸਬੰਧੀ ਇੱਕ ਨਵੀਂ ਤਕਨੀਕ ਖੋਜ ਹੈ, ਜਿਸ ਨਾਲ ਇਲੈਕਟ੍ਰਿਕ ਕਾਰ ਸਿਰਫ਼ 10 ਮਿੰਟਾਂ ’ਚ ਹੀ ਫੁੱਲ ਚਾਰਜ ਹੋ ਜਾਵੇਗੀ।

ਗ੍ਰੇਫੀਨ ਬੈਟਰੀ ਤਕਨਾਲਾਜੀ ਦੀ ਵਜ੍ਹਾ ਨਾਲ ਕਾਰ 1000 ਕਿਲੋਮੀਟਰ ਤੱਕ ਦੌੜੇਗੀ ਚੀਨ ਦੀ ਕੰਪਨੀ ਗਵਾਨਝੋਉ ਆਟੋਮੋਬਾਈਲ ਕਾਰਪੋਰੇਸ਼ਨ (ਜੀਏਸੀ) ਨੇ ਹਾਲ ਹੀ ਆਪਣੀ ਨਵੀਂ ਇਲੈਕਟ੍ਰਿਕ ਕਾਰ ਏਓਨ ਵੀ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਇਸ ਕਾਰ ਲਈ ਕਿਹਾ ਜਾ ਰਿਹਾ ਹੈ ਕਿ ਇਸ ’ਚ ਗ੍ਰੇਫੀਨ ਬੈਟਰੀ ਤਕਨਾਲਾਜੀ ਦੀ ਵਰਤੋਂ ਕੀਤੀ ਗਈ ਹੈ ਜੋ ਕਾਰ ਨੂੰ ਸਿਰਫ਼ 8 ਮਿੰਟਾਂ ’ਚ ਹੀ 80 ਫੀਸਦੀ ਤੱਕ ਚਾਰਜ਼ ਕਰ ਦਿੰਦਾ ਹੈ। ਜੀਏਸੀ ਦਾ ਕਹਿਣਾ ਹੈ ਕਿ ਉਸਦੇ ਕੋਲ 3ਸੀ ਤੇ 6 ਸੀ ਵਰਜਨ ਹਨ, ਜੋ ਬੈਟਰੀ ਨੂੰ ਬੇਹੱਦ ਤੇਜ਼ ਰਫ਼ਤਾਰ ਨਾਲ ਚਾਰਜ਼ ਕਰਦੇ ਹਨ, ਕੰਪਨੀ ਦਾ ਦਾਅਵਾ ਹੈ ਕਿ 3 ਸੀ ਫਾਸਟ ਚਾਰਜਰ ਨਾਲ ਕਾਰ ਸਿਰਫ਼ 16 ਮਿੰਟਾਂ ’ਚ ਹੀ 0-80 ਫੀਸਦੀ ਚਾਰਜ ਹੋ ਜਾਂਦੀ ਹੈ ਜਦੋਂਕਿ 30-80 ਫੀਸਦੀ ਤੱਕ ਚਾਰਜ ਹੋਣ ’ਚ ਉਸ ਨੂੰ ਸਿਰਫ਼ 10 ਮਿੰਟਾਂ ਦਾ ਸਮਾਂ ਲੱਗਦਾ ਹੈ।

6 ਸੀ ਨਾਲ 10 ਮਿੰਟਾਂ ’ਚ ਹੋਵੇਗੀ ਫੁੱਲ ਚਾਰਜ਼

ਜਦੋਂਕਿ 6ਸੀ ਚਾਰਜਰ ਨਾਲ ਸਿਰਫ਼ 8 ਮਿੰਟਾਂ ’ਚ ਹੀ 0-80 ਫੀਸਦੀ ਤੱਕ ਬੈਟਰੀ ਚਾਰਜ ਹੋ ਜਾਂਦੀ ਹੈ 30-80 ਫੀਸਦੀ ਚਾਰਜ ਹੋਣ ’ਚ ਇਸ ਨੂੰ ਸਿਰਫ਼ 5 ਮਿੰਟਾਂ ਦਾ ਸਮਾਂ ਲੱਗਦਾ ਹੈ ਜਦੋਂਕਿ ਪੂਰੀ ਤਰ੍ਹਾਂ ਚਾਰਜ ਹੋਣ ’ਚ ਸਿਰਫ਼ 10 ਮਿੰਟਾਂ ਦਾ ਟਾਈਮ ਲੱਗੇਗਾ।

ਬੈਟਰੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ

ਕੰਪਨੀ ਦਾ ਕਹਿਣਾ ਹੈ ਕਿ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਤੇਜ਼ੀ ਨਾਲ ਚਾਰਜਿੰਗ ਕਾਰਨ ਬੈਟਰੀ ਛੇਤੀ ਖਰਾਬ ਹੋ ਜਾਂਦੀ ਹੈ ਉੱਕੇ ਦਾਅਵਾ ਕੀਤਾ ਕਿ ਕਾਰ ਨੂੰ 1 ਲੱਖ ਕਿਲੋਮੀਟਰ ਤੱਕ ਚਲਾਉਣ ਤੋਂ ਬਾਅਦ ਵੀ ਬੈਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ