ਅੱਜ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੀਆਂ ਵਰਕਰਾਂ ਮੁੱਖ ਮੰਤਰੀ ਦੇ ਸ਼ਹਿਰ ’ਚ ਗੱਜੀਆਂ

ਕੱਢਿਆ ਗਿਆ ਰੋਸ ਮਾਰਚ, ਭਾਰੀ ਪੁਲਿਸ ਫੋਰਸ ਨੇ ਫੁਹਾਰਾ ਚੌਕ ਕੋਲ ਰੋਕਿਆ

  • ਵਰਕਰਾਂ ਨੇ ਫੁਹਾਰਾ ਚੌਕ ਦੇ ਚਾਰ-ਚੁਫੇਰੇ ਲਗਾਇਆ ਧਰਨਾ, ਇੱਕ ਘੰਟਾ ਆਵਾਜਾਈ ਕੀਤੀ ਗਈ ਠੱਪ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੀਆਂ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਸ਼ਹਿਰ ’ਚ ਗੱਜਦਿਆ ਆਪਣੀਆਂ ਮੰਗਾਂ ਮੰਨਣ ਦੀ ਗੁਹਾਰ ਲਗਾਈ ਗਈ। ਇਨ੍ਹਾਂ ਵਰਕਰਾਂ ਵੱਲੋਂ ਪਹਿਲਾ ਮਾਤਾ ਕੁਸੱਲਿਆ ਹਸਪਤਾਲ ’ਚ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਗਈ ਤੇ ਇਸ ਤੋਂ ਬਾਅਦ ਮਾਰਚ ਕਰਦੀਆਂ ਹੋਈਆਂ ਜਦੋਂ ਫੁਹਾਰਾ ਚੌਕ ਕੇ ਕੋਲ ਪਹੁੰਚੀਆਂ ਤਾਂ ਭਾਰੀ ਪੁਲਿਸ ਫੋਰਸ ਨੇ ਇਨ੍ਹਾਂ ਨੂੰ ਰੋਕ ਲਿਆ ਤੇ ਇਨ੍ਹਾਂ ਵਰਕਰਾਂ ਨੇ ਫੁਹਾਰਾ ਚੌਕ ਦੇ ਆਲੇ ਦੁਆਲੇ ਘੇਰੇ ਬਣਾ ਕੇ ਚਾਰ-ਚੁਫੇਰੇ ਤੋਂ ਆਵਾਜਾਈ ਠੱਪ ਕਰ ਦਿੱਤੀ ਤੇ ਕਰੀਬ ਇੱਕ ਘੰਟੇ ਤੋਂ ਉੱਪਰ ਆਵਾਜਾਈ ਠੱਪ ਰਹੀ, ਜਿਸ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਇਨਾਂ ਲੱਗ ਗਈਆਂ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਇਨ੍ਹਾਂ ਵਰਕਰਾਂ ਨੇ ਖਾਲੀ ਭਾਡੇ ਖੜਕਾ ਅਤੇ ਖੜਾ ਭੰਨ ਕੇ ਸਰਕਾਰ ਖਿਲਾਫ ਆਪਣਾ ਰੋਸ਼ ਜਿਤਾਇਆ ਗਿਆ। ਵਰਕਰਾਂ ਦੇ ਵੱਧਦੇ ਰੋਹ ਨੂੰ ਦੇਖਦਿਆ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਲਿਆ ਗਿਆ ਤੇ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸ਼ਾ ਦਿੱਤਾ।

ਇਸ ਮੌਕੇ ਰੋਸ਼ ਧਰਨੇ ਦੀ ਅਗਵਾਈ ਕਰਦਿਆ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਆਗੂ ਜਸਵੀਰ ਕੌਰ ਭਾਦਸੋਂ, ਬਲਾਕ ਕੌਲੀ ਪ੍ਰਧਾਨ ਕਮਲਜੀਤ ਕੌਰ ਰੋੜਗੜ੍ਹ, ਅਰਬਨ ਪ੍ਰਧਾਨ ਸੋਨੀਆ ਦਾਸ, ਮੀਤ ਪ੍ਰਧਾਨ ਪਰਮਜੀਤ ਕੌਰ, ਮੀਤ ਪ੍ਰਧਾਨ ਸੰਤੋਸ਼ ਰਾਣੀ, ਮਨਪ੍ਰੀਤ ਕੌਰ ਝਿੱਲ ਨੇ ਕਿਹਾ ਕਿ ਸੂਬਾ ਕਮੇਟੀ ਦੇ ਹੋਏ ਫੈਸਲਿਆਂ ਮੁਤਾਬਿਕ ਅੱਜ ਖਾਲੀ ਭਾਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ 4000 ਰੁਪਏ ਪ੍ਰਤੀ ਮਹੀਨਾ ਅਤੇ ਇਨਸੈਂਟਿਵ ਦਿੱਤਾ ਜਾਵੇ

ਉਨ੍ਹਾਂ ਦੱਸਿਆ ਕਿ ਲਕਮ ਅਵਸਥਾ ਵਿੱਚ ਪਈਆਂ ਮੰਗਾਂ ਵਿਜੇਂ ਕਿ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ 4000 ਰੁਪਏ ਪ੍ਰਤੀ ਮਹੀਨਾ ਅਤੇ ਇਨਸੈਂਟਿਵ ਦਿੱਤਾ ਜਾਵੇ, ਆਸ਼ਾ ਫੈਸਿਲੀਟੇਟਰਾਂ ਨੂੰ ਸਿਰਫ 4000 ਰੁਪਏ ਪ੍ਰਤੀ ਮਹੀਨਾ ਅਤੇ 500 ਪਰ ਟੂਰ ਦਿੱਤਾ ਜਾਵੇ, ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ 15000 ਰੁਪਏ ਘੱਟੋ-ਘੱਟ ਪ੍ਰਤੀ ਮਹੀਨਾ ਲਾਗੂ ਕੀਤਾ ਜਾਵੇ, ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਡਿਊਟੀ ਦੌਰਾਨ ਹਾਦਸਾ ਗ੍ਰਸਤ ਵਰਕਰਾਂ ਨੂੰ ਕਰਮਚਾਰੀਆਂ ਦੀ ਤਰ੍ਹਾਂ ਬਣਦੀਆਂ ਸਹੁਲਤਾਂ ਦਿੱਤੀਆਂ ਜਾਣ, ਆਸ਼ਾ ਫੈਸਿਲੀਟੇਟਰਾਂ ਨੂੰ ਸੀ.ਐਚ.ਓ. (ਟੀਮ ਬੇਸਿਡ) ਦੇ ਇਨਸੈਟਿਵ ਦੀ ਪੇਮੈਂਟ ਵਿੱਚ ਜੋੜਿਆ ਜਾਵੇ ਅਤੇ ਆਸ਼ਾ ਵਰਕਰਾਂ ਨੂੰ ਸੀ.ਐਚ.ਓ. ਦੇ ਇੰਨਸੈਟਿਵ ਦੀ ਪੇਮੈਂਟ ਹਰ ਮਹੀਨੇ ਦਿੱਤੀ ਜਾਵੇ ਆਦਿ ਤੋਂ ਇਲਾਵਾ ਹੋਰ ਮੰਗਾਂ ਦੇ ਨੋਟੀਫਿਕੇਸ਼ਨ ਹੋਣ ਤੱਕ ਲਗਾਤਾਰ ਸੰਘਰਸ਼ ਜਾਰੀ ਰਹੇਗਾ।

ਮੰਗਾਂ ਨਾ ਲਾਗੂ ਕੀਤੀਆਂ ਤਾਂ ਸੰਘਰਸ਼ ਦੀ ਰੂਪ ਰੇਖਾ ਤਿੱਖੀ ਕੀਤੀ ਜਾਵੇਗੀ

ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਲਾਗੂ ਕੀਤੀਆਂ ਤਾਂ ਸੰਘਰਸ਼ ਦੀ ਰੂਪ ਰੇਖਾ ਤਿੱਖੀ ਕੀਤੀ ਜਾਵੇਗੀ ਤੇ ਹਰ ਜਿਲੇ ਵਿੱਚ ਭਾਂਡੇ ਖੜਕਾ ਕੇ ਸੁੱਤੀ ਸਰਕਾਰ ਨੂੰ ਜਗਾਉਣ ਦਾ ਕੰਮ ਪੰਜਾਬ ਦੀਆਂ ਉਹ ਧੀਆਂ ਜਿਨ੍ਹਾਂ ਨੇ ਸਿਹਤ ਵਿਭਾਗ ਦੇ ਰੂਟੀਨ ਦੇ 55 ਕੰਮਾਂ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੌਰਾਨ ਅਨੇਕਾ ਸੇਵਾਵਾਂ ਨਿਭਾ ਕੇ ਕੋਰੋਨਾ ਜੋਧਿਆਂ ਦਾ ਨਾਂ ਤਾ ਖੱਟਿਆ, ਪ੍ਰੰਤੂ ਜਿੱਥੇ ਆਪਣੀ ਜਾਨ ਜੋਖਿਮ ਵਿੱਚ ਪਾਈ, ਉੱਥੇ ਹੀ ਆਪਣੇ ਪਰਿਵਾਰ ਬੱਚੇ, ਬਜੁਰਗ ਵੀ ਨਾਲ ਖਤਰੇ ਵਿੱਚ ਪਾਏ।

ਉਨ੍ਹਾਂ ਕਿਹਾ ਕਿ ਸਿਰਫ ਤੇ ਸਿਰਫ ਨਿਗੁਣੇ ਭੱਤਿਆਂ ਕੰਮ ਕਰਕੇ ਸਮਾਜ ਸੇਵਿਕਾ ਦਾ ਰੋਲ ਜਿਥੇ ਸਰਕਾਰਾਂ ਸਾਨੂੰ ਲਗਾਤਾਰ ਅਣਦੇਖਿਆ ਕਰਕੇ ਵਰਕਰਾਂ ਵਿੱਚ ਦਿਨ ਪ੍ਰਤੀ ਦਿਨ ਰੋਸ਼ ਵਧਾ ਰਹੀਆਂ ਹਨ। ਉੱਥੇ ਹੀ ਵਰਕਰਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜੋ ਕਿ ਪੰਜਾਬ ਜਥੇਬੰਦੀ ਹਰਗਿਜ ਬਰਦਾਸ਼ਤ ਨਹੀਂ ਕਰੇਗੀ ਤੇ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ। ਆਗੂਆਂ ਨੇ ਪੰਜਾਬ ਭਰ ਦੀਆਂ ਵਰਕਰਾਂ ਨੂੰ ਏਕਤਾ ਦਾ ਸਬੂਤ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਜਿਲਿਆ ਪੱਧਰਾ ਦੇ ਸੰਘਰਸ਼ਾਂ ਨਾਲ ਸਰਕਾਰਾਂ ਜਾਗ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ