ਕੈਪਟਨ ਕਿਸਾਨਾਂ ਨੂੰ ਪੂਰੀ ਐਮਐਸਪੀ ਦੇਣ ਜਾਂ ਛੱਡਣ ਗੱਦੀ – ਭਗਵੰਤ ਮਾਨ

Bhagwant Mann

ਡਰਾਮੇਬਾਜ਼ੀ ਨਹੀਂ ਐਮਐਸਪੀ ਚਾਹੀਦੀ ਹੈ- ਭਗਵੰਤ ਮਾਨ

ਕੈਪਟਨ ਅਮਰਿੰਦਰ ਸਿੰਘ ਸਰਕਾਰ ਚਲਾਉਣ ਵਿਚ ਪੂਰੀ ਤਰਾਂ ਹੋਏ ਫ਼ੇਲ –  ‘ਆਪ’ ਵਿਧਾਇਕ

ਚੰਡੀਗੜ | ਆਮ ਆਦਮੀ ਪਾਰਟੀ  (ਆਪ)  ਨੇ ਪੰਜਾਬ ਵਿਰੋਧੀ ਅਤੇ ਡਰਾਮੇ ਬਾਜ਼ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਧਰਨਾ-ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਅਮਰਿੰਦਰ ਸਿੰਘ ਜਾਂ ਤਾਂ ਕਿਸਾਨਾਂ ਨੂੰ ਐਮਐਸਪੀ ਦੇਣ ਜਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਜਨਤਾ ਨੂੰ ਡਰਾਮੇਬਾਜ਼ੀ ਨਹੀਂ ਐਮਐਸਪੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਅੱਜ ਕਿਸਾਨਾਂ ਦੀ ਅਹਿਮ ਮੰਗ ਐਮਐਸਪੀ ਹੈ, ਹੁਣ ਐਮਐਸਪੀ ਚਾਹੇ ਮੋਦੀ ਦੇਵੇ ਜਾਂ ਕੈਪਟਨ। ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦੇਣ ਦੀ ਬਜਾਏ ਕੈਪਟਨ ਇੱਧਰ-ਉੱਧਰ ਜਾ ਕੇ ਡਰਾਮੇਬਾਜ਼ੀ ਕਰ ਰਹੇ ਹਨ।

ਪੰਜਾਬ ਵਿੱਚ ਪ੍ਰਸ਼ਾਸਨ ਅੱਜ ਪੂਰੀ ਤਰਾਂ ਠੱਪ ਹੋ ਕਿ ਰਹਿ ਗਿਆ ਹੈ। ਪੰਜਾਬ ਨੂੰ ਚਲਾਉਣ ਵਿੱਚ ਕੈਪਟਨ ਫ਼ੇਲ ਹੋ ਗਈ ਹੈ। ਭਗਵੰਤ ਮਾਨ  ਨੇ ਕਿਹਾ ਕਿ ਕੈਪਟਨ ਨੂੰ ਤੁਰੰਤ ਕਿਸਾਨ ਜਥੇਬੰਦੀ ਨਾਲ ਮੁਲਾਕਾਤ ਕਰਕੇ ਐਮਐਸਪੀ ਦਾ ਭਰੋਸਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੈਪਟਨ ਨੂੰ ਕੇਂਦਰ ਸਰਕਾਰ ਨਾਲ ਵੀ ਗੱਲ ਕਰਕੇ ਜ਼ਰੂਰੀ ਸਾਮਾਨ ਦੀ ਸਪਲਾਈ ਸ਼ੁਰੂ ਕਰਵਾਉਣੀ ਚਾਹੀਦੀ ਹੈ।

ਬੁੱਧਵਾਰ ‘ਆਪ’ ਪੰਜਾਬ ਦੇ ਵਿਧਾਇਕਾਂ ਨੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਐਮ.ਐਲ.ਏ ਹੋਸਟਲ ਵਿਖੇ ਰੋਸ ਪ੍ਰਦਰਸ਼ਨ ਕੀਤਾ।  ਕੈਪਟਨ ਨੂੰ ਆੜੇ ਹੱਥੀ ਲੈਂਦਿਆਂ ਯੂਥ ਆਗੂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿਚ ਦੋ ਅਹਿਮ ਸਮੱਸਿਆਵਾਂ ਹਨ। ਸਭ ਤੋਂ ਪ੍ਰਮੁੱਖ ਸਮੱਸਿਆ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਹੀ ਹਨ। ਕਿਸਾਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕੀ ਉਨਾਂ ਦੀ ਫ਼ਸਲ ਕੇਂਦਰ ਸਰਕਾਰ ਖ਼ਰੀਦ ਦੀ ਹੈ ਜਾਂ ਸੂਬਾ ਸਰਕਾਰ। ਜੇਕਰ ਮੋਦੀ ਸਰਕਾਰ ਕਿਸਾਨਾਂ ਦੀ ਫ਼ਸਲਾਂ ਨੂੰ ਐਮ.ਐਸ.ਪੀ ਦੇ ਮੁਤਾਬਿਕ ਨਹੀਂ ਖ਼ਰੀਦ ਦੀ ਤਾਂ ਕੈਪਟਨ ਸਰਕਾਰ ਨੂੰ ਐਮ.ਐਸ.ਪੀ ਦੇ ਤਹਿਤ ਕਿਸਾਨਾਂ ਦੀ ਫ਼ਸਲਾਂ ਦੀ ਖ਼ਰੀਦ ਯਕੀਨੀ ਬਣਾਉਣੀ ਚਾਹੀਦੀ ਹੈ।

Harpal Singh Cheema

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿਚ ਨਾ ਤਾਂ ਮਸਲੇ ਹੱਲ ਕਰਨ ਦੀ ਕਾਬਲੀਅਤ ਹੈ ਅਤੇ ਨਾ ਹੀ ਇਸ ਦੀ ਨੀਅਤ ਸਾਫ਼ ਨਜ਼ਰ ਆਉਂਦੀ ਹੈ। । ਉਹਨਾ ਕਿਹਾ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਜੇਕਰ ਕੈਪਟਨ ਵਿਚ ਥੋੜੀ ਬਹੁਤ ਵੀ ਸੰਵੇਦਨਾ ਅਤੇ ਅਣਖ ਬੱਚੀ ਹੈ ਤਾਂ ਉਹ ਤੁਰੰਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਅਤੇ ਉਨਾਂ ਨੂੰ ਐਮਐਸਪੀ ‘ਤੇ ਸਾਰੀ ਫ਼ਸਲ ਖ਼ਰੀਦਣ ਦਾ ਭਰੋਸਾ ਦਿਵਾਉਣ ਅਤੇ ਨਾਲ ਹੀ ਕੈਪਟਨ ਕੇਂਦਰ ਸਰਕਾਰ ਨਾਲ ਮੁਲਾਕਾਤ ਕਰਕੇ ਮਾਲ ਗੱਡੀਆਂ ਤੁਰੰਤ ਸ਼ੁਰੂ ਕਰਵਾਉਣ ਦੀ ਅਪੀਲ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.