ਧੁਖ਼ ਰਿਹਾ ਪੰਜਾਬ : ਪੰਜਾਬ ਦਾ ਵਾਤਾਵਰਣ ਹੋਇਆ ਦੂਸ਼ਿਤ, ਕੋਰੋਨਾ ਤੇ ਉਸਦੀਆਂ ਜਮਾਤੀ ਬਿਮਾਰੀਆਂ ਨੇ ਘੇਰੇ ਲੋਕ

ਕਿਸਾਨ ਧੜ੍ਹਾ-ਧੜ੍ਹ ਲਾਉਣ ਲੱਗੇ ਅੱਗਾਂ

ਸੰਗਰੂਰ, (ਗੁਰਪ੍ਰੀਤ ਸਿੰਘ) ਪੰਜਾਬ ਵਿੱਚ ਇਨ੍ਹੀਂ-ਦਿਨੀਂ ਹਨ੍ਹੇਰ ਛਾਇਆ ਹੋਇਆ ਹੈ, ਇਹ ਹਨ੍ਹੇਰ ਖੇਤਾਂ ਵਿੱਚ ਝੋਨੇ ਦੀ ਰਹਿੰਦ-ਖੂੰਹਦ ਨੂੰ ਲਾਈ ਗਈ ਅੱਗ ਦੇ ਉੱਠ ਰਹੇ ਧੂੰਏ ਤੋਂ ਬਾਅਦ ਪੈਦਾ ਹੋ ਰਿਹਾ ਹੈ ਹਾਲੇ ਕਿਸਾਨਾਂ ਨੇ 15 ਫੀਸਦੀ ਹੀ ਖੇਤਾਂ ਨੂੰ ਅੱਗਾਂ ਲਾਉਣੀਆਂ ਆਰੰਭ ਕੀਤੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਸਥਿਤੀ ਹੋਰ ਵੀ ਗੰਭੀਰ ਹੋਣ ਦਾ ਖਦਸ਼ਾ ਹੈ ਧੂੰਏਂ ਨੇ ਵਾਤਾਵਰਣ ਨੂੰ ਅਜਿਹੇ ਪੱਧਰ ‘ਤੇ ਲਿਆ ਖੜ੍ਹਾ ਕੀਤਾ ਹੈ ਕਿ ਪ੍ਰਦੂਸ਼ਣ ਵਿਭਾਗ ਦੇ ਪ੍ਰਦੂਸ਼ਨ ਚੈੱਕ ਯੰਤਰ ਵੀ ਫੇਲ੍ਹ ਹੋ ਚੁੱਕਿਆ ਹੈ ਇਸ ਗੰਧਲੇ ਵਾਤਾਵਰਣ ਨੇ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਪੰਜਾਬੀਆਂ ਨੂੰ ਕੋਰੋਨਾ ਦੀਆਂ ਜਮਾਤੀ ਬਿਮਾਰੀਆਂ ਖੰਘ, ਜ਼ੁਕਾਮ, ਦਮਾ ਆਦਿ ਵੀ ਸੌਗਾਤ ਵਿੱਚ ਭੇਜ ਰਹੀਆਂ ਹਨ ਹਸਪਤਾਲਾਂ ਵਿੱਚ ਖੰਘ ਜ਼ੁਕਾਮ ਤੇ ਦਮੇ ਦੇ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਵੇਖੀਆਂ ਜਾ ਰਹੀਆਂ ਹਨ

ਪੰਜਾਬ ਦੇ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਜ਼ਿਲ੍ਹਾ ਸੰਗਰੂਰ ਵਿੱਚ ਵੀ ਹਾਲਾਤ ਬਾਕੀ ਪੰਜਾਬ ਵਾਂਗ ਹਨ ਸ਼ਾਮ ਤਿੰਨ ਵਜੇ ਤੋਂ ਬਾਅਦ ਧੂੰਏਂ ਦੀ ਚਾਦਰ ਵਿਛਣੀ ਆਰੰਭ ਹੋ ਜਾਂਦੀ ਹੈ ਜਿਹੜੀ ਦੇਰ ਰਾਤ ਹੁੰਦੇ-ਹੁੰਦੇ ਹੋਰ ਸੰਘਣੀ ਹੋ ਜਾਂਦੀ ਹੈ ਅਤੇ ਇਹ ਧੂੰਏਂ ਦੀ ਇਹ ਮੋਟੀ ਚਾਦਰ ਸਵੇਰ ਹੋਣ ਤੱਕ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਅਜਿਹੇ ਮਾਹੌਲ ਵਿੱਚ ਦਮੇ ਤੇ ਖੰਘ ਜੁਕਾਮ ਦੇ ਰੋਗੀਆਂ ਦੀ ਹਾਲਤ ਵਿਗੜ ਰਹੀ ਹੈ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਅਜਿਹੇ ਮਰੀਜ਼ਾਂ ਨਾਲ ਭਰੀ ਪਈ ਹੈ ਸੰਗਰੂਰ ਦੇ ਸਰਕਾਰੀ ਹਪਸਤਾਲ ਵਿੱਚ ਵੀ ਪਿਛਲੇ ਤਿੰਨ ਦਿਨਾਂ ਤੋਂ ਅਜਿਹੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ

ਸਰਕਾਰੀ ਹਸਪਤਾਲ ਦੇ ਡਾਕਟਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੋਰੋਨਾ ਦਾ ਦੌਰ ਹਾਲੇ ਚੱਲ ਰਿਹਾ ਹੈ ਕਿ ਉਪਰੋਂ ਧੂੰਏਂ ਕਾਰਨ ਖੰਘ, ਜ਼ੁਕਾਮ ਤੇ ਦਮੇ ਦੀ ਮਰੀਜ਼ਾਂ ਦੀ ਹਾਲਤ ਵਿਗਾੜ ਕੇ ਰੱਖ ਦਿੱਤੀ ਹੈ ਉਨ੍ਹਾਂ ਕਿਹਾ ਕਿ ਹਰ ਰੋਜ਼ 300 ਤੋਂ ਜ਼ਿਆਦਾ ਮਰੀਜ਼ ਖੰਘ ਜ਼ੁਕਾਮ, ਦਮੇ ਵਾਲੇ ਆ ਰਹੇ ਹਨ ਕਈ ਦਮੇ ਦੀ ਮਰੀਜ਼ ਤਾਂ ਏਨੀ ਗੰਭੀਰ ਹਾਲਤ ਵਿੱਚ ਆÀਂਦੇ ਹਨ ਕਿ ਉਨ੍ਹਾਂ ਨੂੰ ਸਾਹ ਹੀ ਨਹੀਂ ਆਉਂਦਾ ਸਿਹਤ ਵਿਭਾਗ ਅਜਿਹੇ ਮਰੀਜ਼ਾਂ ਦਾ ਪਹਿਲਾਂ ਕੋਰੋਨਾ ਟੈੱਸਟ ਕਰਵਾਇਆ ਜਾਂਦਾ ਹੈ

Reducing, Pollution, Reduce, Greening, Editorial

ਸਰਕਾਰ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਕੇ ਇਸ ਦਾ ਹੱਲ ਕੱਢੇ : ਡਾ. ਅਗਰਵਾਲ

ਇਸ ਸਬੰਧੀ ਗੱਲਬਾਤ ਕਰਦਿਆਂ ਸ਼ਹਿਰ ਦੇ ਉਘੇ ਡਾਕਟਰ ਅਮਨਦੀਪ ਅਗਰਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਹ, ਦਮਾ, ਐਲਰਜੀ, ਆਦਿ ਦੀਆਂ ਬਿਮਾਰੀਆਂ ਵਧਣ ਦਾ ਖੇਤੀਬਾੜੀ ਵਿਭਾਗ ਅਤੇ ਸਰਕਾਰ ਵੱਲੋਂ ਕੋਈ ਸਾਂਝਾ ਹੱਲ ਕੱਢਿਆ ਜਾਣਾ ਚਾਹੀਦਾ ਹੈ ਸਰਕਾਰ ਵੱਲੋਂ ਸਾਂਝਾ ਰਸਤਾ ਅਖ਼ਤਿਆਰ ਕਰਕੇ ਕੋਈ ਨਵਾ ਕਾਨੂੰਨ ਹੋਂਦ ਵਿੱਚ ਲਿਆਵੇ ਉਨ੍ਹਾਂ ਕਿਹਾ ਕਿ ਸਿਰਫ਼ ਇਕੱਲੇ ਕਿਸਾਨਾਂ ਨੂੰ ਹਦਾਇਤਾਂ ਜਾਂ ਸਖ਼ਤੀ ਕਰਕੇ ਇਹ ਮਸਲਾ ਹੱਲ ਨਹੀਂ ਹੋ ਸਕਦਾ, ਸਰਕਾਰ ਦੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਇਸ ਵੱਡੀ ਮੁਸੀਬਤ ਤੋਂ ਛੁਟਕਾਰਾ ਦਿਵਾਉਣ ਲਈ ਕੋਈ ਵੱਡਾ ਕਦਮ ਚੁੱਕੇ ਉਨ੍ਹਾਂ ਕਿਹਾ ਕਿ ਜੇਕਰ ਇਸ ਮਸਲੇ ਤੇ ਗੌਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.