ਕੈਪਟਨ ਅਮਰਿੰਦਰ ਦਾ ਦਾਅਵਾ, ਗੱਠਜੋੜ ਦੀ ਹੋਵੇਗੀ ਵੱਡੀ ਜਿੱਤ ਸਰਕਾਰੀ ਕਾਲਜ ਲੜਕੀਆਂ ਵਿਖੇ ਪਰਿਵਾਰ ਸਮੇਤ ਪਾਈ ਵੋਟ

Captain Amrinder Singh Sachkahoon

ਕੈਪਟਨ ਅਮਰਿੰਦਰ ਦਾ ਦਾਅਵਾ, ਗੱਠਜੋੜ ਦੀ ਹੋਵੇਗੀ ਵੱਡੀ ਜਿੱਤ ਸਰਕਾਰੀ ਕਾਲਜ ਲੜਕੀਆਂ ਵਿਖੇ ਪਰਿਵਾਰ ਸਮੇਤ ਪਾਈ ਵੋਟ

(ਖੁਸ਼ਵੀਰ ਸਿੰਘ ਤੂਰ ) ਪਟਿਆਲਾ । ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਅੱਜ ਦਾਅਵਾ ਕੀਤਾ ਹੈ ਕਿ ਪੰਜਾਬ ਲੋਕ ਕਾਂਗਰਸ ਤੇ ਬੀਜੇਪੀ ਗਠਜੋੜ ਪੰਜਾਬ ਵਿਚ ਚੰਗੀ ਜਿੱਤ ਹਾਸਲ ਕਰ ਰਿਹਾ ਹੈ । ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਪਰਿਵਾਰ ਸਮੇਤ ਸਰਕਾਰੀ ਕਾਲਜ ਲੜਕੀਆਂ ਵਿਖੇ ਬਣੇ ਬੂਥ ਚ ਵੋਟ ਪਾਉਣ ਲਈ ਪੁਜੇ ਹੋਏ ਸਨ ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਭਰ ਚੋਂ ਜੋ ਰਿਪੋਰਟਾਂ ਹਾਸਲ ਹੋ ਰਹੀਆਂ ਹਨ ਉਨ੍ਹਾਂ ਦੇ ਗੱਠਜੋੜ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ । ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਕਿ ਭਾਜਪਾ ਨਾਲ ਉਨ੍ਹਾਂ ਦੀ ਸਾਂਝ ਪੰਜਾਬ ਦੇ ਭਲੇ ਲਈ ਹੈ ਅਤੇ ਪੰਜਾਬ ਨੂੰ ਮੁੜ ਪੈਰਾਂ ਸਿਰ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਬਾਰਡਰ ਸਟੇਟ ਹੋਣ ਕਾਰਨ ਵੀ ਸੁਰੱਖਿਆ ਪੱਖ ਤੋਂ ਵਧੇਰੇ ਯਕੀਨੀ ਹੋਣੀ ਚਾਹੀਦੀ ਹੈ ।

ਇਸ ਮੋਕੇ ਉਨ੍ਹਾਂ (Captain Amrinder Singh) ਨਾਲ ਉਨ੍ਹਾਂ ਦੀ ਪਤਨੀ ਸੰਸਦ ਮੈਬਰ ਪ੍ਰਨੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਬੀਬਾ ਜੈਇੰਦਰ ਕੌਰ ਵੀ ਮਜੂਦ ਸਨ। ਕੈਪਟਨ ਨੇ ਆਖਿਆ ਕਿ ਕਾਂਗਰਸ ਦੀ ਸਥਿਤੀ ਬਹੁਤ ਮਾੜੀ ਹੈ ਅਤੇ ਅੱਜ ਸਵੇਰ ਤੋ ਹੀ ਉਨ੍ਹਾਂ ਕੋਲ ਜਾਣਕਾਰੀ ਆ ਰਹੀ ਕਿ ਹਰ ਬੁਥ ਚ ਕਾਂਗਰਸ ਵੋਟ ਬੈਂਕ ਦਾ ਨਿਗਾਰ ਹੋਇਆ ਹੈ। ਉਨ੍ਹਾਂ ਇਹ ਵੀ ਦਆਵਾ ਕੀਤਾ ਕਿ ਉਹ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋ ਵੱਡੇ ਫਰਕ ਨਾਲ ਚੋਣ ਜਿਤਣਗੇ।ਵੋਟ ਪਾਉਣ ਉਪਰੰਤ ਕੈਪਟਨ ਵੱਲੋ ਵੱਖ-ਵੱਖ ਬੂਥਾਂ ’ਤੇ ਡੱਟੇ ਉੇਨ੍ਹਾਂ ਦੇ ਸਮਰਥਕਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਨੂੰ ਆਪਣੀ ਜਿੱਤ ਦਾ ਭਰੋਸਾ ਵੀ ਜਿਤਾਇਆ। ਇਸ ਮੌਕੇ ਸੰਸਦ ਮੈਬਰ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਪਟਿਆਲਾ ਸ਼ਹਿਰ ਅਤੇ ਪੂਰੇ ਜਿਲ੍ਹੇ ਦੇ ਲੋਕਾਂ ਉੱਪਰ ਪੁਰਾ ਭਰੋਸਾ ਹੈ ਉਨ੍ਹਾਂ ਦਆਵਾ ਕੀਤਾ ਕਿ ਇਸ ਵਾਰ ਵੀ ਹਮੇਸ਼ਾ ਦੀ ਤਰ੍ਹਾਂ ਕੈਪਟਨ ਚੋਣ ਜਿੱਤ ਰਹੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਅਤੇ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਪਿਆਰ ਕਰਦੇ ਹਨ ਜੋ ਚੋਣ ਨਤੀਜਿਆਂ ਤੋਂ ਸਪੱਸ਼ਟ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ