Virat Kohli : ਕੀ ਵਿਰਾਟ ਟੀ20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਸਕਦੇ ਹਨ! ਰਿਪੋਰਟਾਂ ’ਚ ਦਾਅਵਾ, IPL ਆਖਿਰੀ ਮੌਕਾ

Virat Kohli

ਵਿਰਾਟ ਪਿਛਲੇ ਦੋ ਮਹੀਨਿਆਂ ਤੋਂ ਬ੍ਰੇਕ ’ਤੇ | Virat Kohli

  • ਇੰਗਲੈਂਡ ਖਿਲਾਫ ਹੋਈ 5 ਮੈਚਾਂ ਦੀ ਟੈਸਟ ਸੀਰੀਜ਼ ਤੋਂ ਵੀ ਰਹੇ ਸਨ ਬਾਹਰ | Virat Kohli

ਮੁੰਬਈ (ਏਜੰਸੀ)। ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਟੀ20 ਵਿਸ਼ਵ ਕੱਪ ਤੋਂ ਬਾਹਰ ਹੋ ਸਕਦੇ ਹਨ। ਉਹ ਟੀ20 ਵਿਸ਼ਵ ਕੱਪ ਲਈ ਚੁਣੀ ਜਾਣ ਵਾਲੀ ਟੀਮ ਤੋਂ ਬਾਹਰ ਹੋ ਸਕਦੇ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਨੈਸ਼ਨਲ ਚੋਣਕਾਰਾਂ ਤੇ ਟੀਮ ਮੈਨੇਜਮੈਂਟ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ ਟੀਮ ਤੋਂ ਬਾਹਰ ਕਰਨ ਦਾ ਫੈਸਲਾ ਕਰ ਚੁੱਕੀ ਹੈ। ਭਾਰਤੀ ਟੀਮ ਦੇ ਇਹ ਸਟਾਰ ਖਿਡਾਰੀ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਕੋਲ ਆਈਪੀਐੱਲ ਦਾ ਇਹ ਸੀਜ਼ਨ ਆਖਿਰੀ ਮੌਕਾ ਹੈ। (Virat Kohli)

ਵੱਖਰੀ ਪਹਿਚਾਣ ਰੱਖਣ ਵਾਲੇ ਮੰਤਰੀ ਡਾ. ਬਲਜੀਤ ਕੌਰ ਦੀ ਇੱਕ ਹੋਰ ਨਿਵੇਕਲੀ ਪਹਿਲ

ਜੇਕਰ ਉਹ ਇਸ ਆਈਪੀਐੱਲ ਦੇ ਸੀਜਨ ’ਚ ਚੰਗਾ ਪ੍ਰਦਰਸ਼ਨ ਕਰ ਪਾਉਂਦੇ ਹਨ ਤਾਂ ਹੀ ਉਨ੍ਹਾਂ ਨੂੰ ਟੀਮ ’ਚ ਰੱਖਣ ’ਤੇ ਫੈਸਲਾ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਇੱਕ ਰੋਜਾ ਵਿਸ਼ਵ ਕੱਪ ਤੋਂ ਬਾਅਦ ਘੱਟ ਹੀ ਮੈਚ ਖੇਡੇ ਹਨ। ਉਨ੍ਹਾਂ ਸਿਰਫ ਦੱਖਣੀ ਅਫਰੀਕਾ ਖਿਲਾਫ 2 ਟੈਸਟ ਮੈਚ ਖੇਡਣ ਤੋਂ ਬਾਅਦ ਅਫਗਾਨਿਸਤਾਨ ਖਿਲਾਫ ਹੋਈ ਟੀ20 ਸੀਰੀਜ਼ ਦੇ ਆਖਿਰੀ 2 ਮੈਚ ਖੇਡੇ ਸਨ। ਇਸ ਸਮੇਂ ਉਹ ਪਿਛਲੇ 2 ਮਹੀਨਿਆਂ ਤੋਂ ਬ੍ਰੇਕ ’ਤੇ ਹਨ। ਉਹ ਲੰਡਨ ’ਚ ਹਨ, ਜਿੱਥੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਪੁੱਤਰ ਅਕਾਯ ਨੂੰ ਜਨਮ ਦਿੱਤਾ ਹੈ। ਵਿਰਾਟ ਆਈਪੀਐੱਲ ’ਚ ਵਾਪਸੀ ਕਰ ਸਕਦੇ ਹਨ। (Virat Kohli)

ਵਿਰਾਟ ਇੰਗਲੈਂਡ ਖਿਲਾਫ ਹੋਈ ਟੈਸਟ ਸੀਰੀਜ਼ ਦਾ ਹਿੱਸਾ ਵੀ ਨਹੀਂ ਸਨ | Virat Kohli

ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇੰਗਲੈਂਡ ਖਿਲਾਫ ਹੋਈ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਹਿੱਸਾ ਵੀ ਨਹੀਂ ਸਨ। ਉਨ੍ਹਾਂ ਨੇ ਸੀਰੀਜ਼ ਤੋਂ ਪਹਿਲਾਂ ਹੀ ਨਿਜੀ ਕਾਰਨਾਂ ਦਾ ਹਵਾਲਾ ਦੇ ਕੇ ਨੈਸ਼ਨਲ ਡਿਊਟੀ ਤੋਂ ਛੁੱਟੀ ਲੈ ਲਈ ਸੀ। ਵਿਰਾਟ ਕੋਹਲੀ ਨੇ ਆਪਣਾ ਆਖਿਰੀ ਕੋਮਾਂਤਰੀ ਕ੍ਰਿਕੇਟ ਮੁਕਾਬਲਾ 17 ਜਨਵਰੀ ਨੂੰ ਅਫਗਾਨਿਸਤਾਨ ਖਿਲਾਫ ਬੈਂਗਲੁਰੂ ’ਚ ਖੇਡਿਆ ਸੀ। ਉਹ ਸੀਰੀਜ਼ ਦੇ ਪਹਿਲੇ ਮੈਚ ’ਚ ਵੀ ਨਿਜੀ ਕਾਰਨਾਂ ਕਰਕੇ ਬ੍ਰੇਕ ’ਤੇ ਰਹੇ ਸਨ। (Virat Kohli)