ਬਿਮਾਰੀਆਂ ਨੂੰ ਸੱਦਾ, ਗੰਦੇ ਹੱਥ

ਬਿਮਾਰੀਆਂ ਨੂੰ ਸੱਦਾ, ਗੰਦੇ ਹੱਥ

ਗੰਦੇ ਹੱਥ ਅਨੇਕਾਂ ਬਿਮਾਰੀਆਂ ਪੈਦਾ ਹੋਣ ਦੇ ਕਾਰਨ ਹਨ ਹੱਥ ਗੰਦੇ ਕਿਵੇਂ ਹੁੰਦੇ ਹਨ? ਉਨ੍ਹਾਂ ਨੂੰ ਸਾਫ਼ ਕਿਵੇਂ ਕੀਤਾ ਜਾਵੇ? ਤੇ ਗੰਦੇ ਹੱਥਾਂ ਕਾਰਨ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ? ਆਓ ਇਸ ਬਾਰੇ ਜਾਣਦੇ ਹਾਂ

ਹੱਥਾਂ ਦੇ ਗੰਦੇ ਹੋਣ ਦਾ ਮੁੱਖ ਕਾਰਨ ਵਿਅਕਤੀ ਦੁਆਰਾ ਕੀਤਾ ਗਿਆ ਕੰਮ ਹੁੰਦਾ ਹੈ ਵੱਖ-ਵੱਖ ਕਿੱਤਿਆਂ ਨਾਲ ਜੁੜੇ ਲੋਕਾਂ ਦੇ ਹੱਥ ਵੀ ਵੱਖ-ਵੱਖ ਕਾਰਨਾਂ ਨਾਲ ਗੰਦੇ ਰਹਿੰਦੇ ਹਨ ਜੇਕਰ ਕੋਈ ਵਿਅਕਤੀ ਭਾਰ ਚੁੱਕਣ ਦਾ ਕੰਮ ਕਰਦਾ ਹੈ ਤਾਂ ਉਸਦੇ ਹੱਥਾਂ ‘ਚ ਛਾਲੇ ਪੈ ਜਾਂਦੇ ਹਨ ਤੇ ਛਾਲੇ ਜ਼ਖ਼ਮ ਦਾ ਰੂਪ ਲੈ ਕੇ ਸੰਕਰਮਣ ਪੈਦਾ ਕਰ ਦਿੰਦੇ ਹਨ

ਇਸ ਤਰ੍ਹਾਂ ਉਸ ਵਿਅਕਤੀ ਦੇ ਹੱਥ ਗੰਦੇ ਮੰਨੇ ਜਾਂਦੇ ਹਨ ਜੇਕਰ ਕੋਈ ਵਿਅਕਤੀ ਕਿਸੇ ਰਸਾਇਣਕ ਕਾਰਖਾਨੇ ‘ਚ ਕੰਮ ਕਰਦਾ ਹੈ, ਤਾਂ ਉਸਦੇ ਹੱਥਾਂ ‘ਚ ਤਰ੍ਹਾਂ-ਤਰ੍ਹਾਂ ਦੇ ਰਸਾਇਣਕ ਪਦਾਰਥ ਲੱਗਦੇ ਰਹਿੰਦੇ ਹਨ, ਜਿਸ ਕਾਰਨ ਉਸ ਦੇ ਹੱਥ ਗੰਦੇ ਹੋ ਜਾਂਦੇ ਹਨ ਪੇਂਟਿੰਗ ਕਰਨ ਵਾਲੇ ਅਤੇ ਫਰਨੀਚਰ ਨੂੰ ਪਾਲਿਸ਼ ਕਰਨ ਵਾਲੇ ਜ਼ਿਆਦਾਤਰ ਵਿਅਕਤੀ ਦਸਤਾਨੇ ਨਹੀਂ ਪਾਉਂਦ ਤੇ ਉਨ੍ਹਾਂ ਦੇ ਹੱਥ ਗੰਦੇ ਹੋ ਕੇ ਕਈ ਤਰ੍ਹਾਂ ਦੀ ਐਲਰਜ਼ੀ ਦਾ ਸ਼ਿਕਾਰ ਹੋ ਜਾਂਦੇ ਹਨ ਇਨ੍ਹਾਂ ਹਾਲਾਤਾਂ ‘ਚ ਹੱਥਾਂ ਦੀ ਚਮੜੀ ਖਰਾਬ ਹੋ ਜਾਂਦੀ ਹੈ ਅਤੇ ਸੰਕਰਮਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ

ਕੁਝ ਸਬਜ਼ੀਆਂ ਦੇ ਸੰਪਰਕ ‘ਚ ਆਉਣ ਨਾਲ ਸੁਆਣੀਆਂ ਨੂੰ ਐਲਰਜ਼ੀ ਹੋ ਜਾਂਦੀ ਹੈ ਇਸ ਨਾਲ ਉਨ੍ਹਾਂ ਦੇ ਹੱਥ ਹਮੇਸ਼ਾ ਗੰਦੇ ਰਹਿਣ ਲੱਗਦੇ ਹਨ ਇਸ ਸਥਿਤੀ ‘ਚ ਜੇਕਰ ਹੱਥਾਂ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਇਹੀ ਸੰਕਰਮਣ ਖਾਣ-ਪੀਣ ਦੇ ਜ਼ਰੀਏ ਸਰੀਰ ਦੇ ਅੰਦਰ ਵੀ ਪਹੁੰਚ ਜਾਂਦਾ ਹੈ ਤੇ ਹੈਜ਼ਾ, ਪੇਟ ਦਰਦ ਜਿਹੀਆਂ ਹੋਰ ਕਈ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ ਕੁਝ ਲੋਕਾਂ ‘ਚ ਐਟੋਪਿਕ ਡਰਮੇਟਾਈਟਿਸ ਨਾਮਕ ਲੱਛਣ ਵੀ ਪਾਏ ਜਾਂਦੇ ਹਨ ਇਹ ਐਲਰਜ਼ੀ ਨਾਲ ਹੀ ਪੈਦਾ ਹੁੰਦੇ ਹਨ ਇਹ ਕਿਸੇ ਵੀ ਉਮਰ ‘ਚ ਪੈਦਾ ਹੋ ਸਕਦੀ ਹੈ ਪਰ ਉਮਰ ਦੇ ਵੱਖ-ਵੱਖ ਪੜਾਵਾਂ ‘ਤੇ ਇਸ ਦਾ ਅਸਰ ਵੀ ਵੱਖਰਾ ਹੁੰਦਾ ਹੈ

ਨੌਜਵਾਨ ਅਵਸਥਾ ‘ਚ ਗੰਦੇ ਹੱਥਾਂ ਕਾਰਨ ਪੈਦਾ ਹੋਣ ਵਾਲੇ ਐਟੋਪਿਕ ਡਰਮੇਟਾਈਟਿਸ ਦੀ ਸਥਿਤੀ ਗੰਭੀਰ ਹੁੰਦੀ ਹੈ ਇਸ ਕਾਰਨ ਗਲੇ ‘ਚ ਖਰਾਸ਼ ਪੈਦਾ ਹੁੰਦੀ ਹੈ, ਆਵਾਜ਼ ਬੈਠ ਜਾਂਦੀ ਹੈ ਹਥੇਲੀ ਤੇ ਪੈਰਾਂ ਦੇ ਤਲਿਆਂ ‘ਤੇ ਜਲਣ ਪੈਦਾ ਹੁੰਦੀ ਹੈ

ਬੁਢਾਪੇ ‘ਚ ਪੈਦਾ ਹੋਏ ਐਟੋਪਿਕ ਡਰਮੇਟਾਈਟਿਸ ਕਾਰਨ ਭੁੱਖ ਘਟ ਜਾਂਦੀ ਹੈ ਤੇ ਜੀਅ ਮਿਚਲਾਉਣ ਲੱਗਦਾ ਹੈ ਕਦੇ-ਕਦੇ ਡਾਇਰੀਆ ਤੇ ਬਦਹਜ਼ਮੀ ਜਿਹੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ ਬੁਢਾਪੇ ‘ਚ ਸੰਕਰਮਣ ਬਹੁਤ ਜ਼ਿਆਦਾ ਦੁੱਖਦਾਈ ਮੰਨਿਆ ਜਾਂਦਾ ਹੈ ਪਖਾਨੇ ‘ਤੋਂ ਪਰਤਣ ਤੋਂ ਬਾਅਦ, ਕੱਪੜੇ ਧੋਣ ਤੋਂ ਬਾਅਦ, ਪਾਲਤੂ ਪਸ਼ੂ-ਪੰਛੀਆਂ ਨੂੰ ਸਾਂਭਣ ਤੋਂ ਬਾਅਦ ਚੰਗੀ ਤਰ੍ਹਾਂ ਹੱਥਾਂ ਨੂੰ ਧੋ ਤੇ ਸਾਫ਼ ਕਰ ਲੈਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਇਹ ਆਦਤ ਪਾਉਣੀ ਚਾਹੀਦੀ ਹੈ

ਪਾਣੀ ਦੀ ਤੇਜ਼ ਧਾਰ ਨਾਲ ਹੱਥ ਧੋਣਾ ਫਾਇਦੇਮੰਦ ਹੁੰਦਾ ਹੈ ਇਸ ਨਾਲ ਕੋਈ ਵੀ ਬੈਕਟੀਰੀਆ ਦੇਰ ਤੱਕ ਹੱਥ ‘ਤੇ ਨਹੀਂ ਟਿਕ ਸਕਦਾ ਕਿਉਂਕਿ ਸੰਕਰਮਣ ਫੈਲਾਉਣ ਵਾਲੇ ਜੀਵਾਣੂਆਂ ਦਾ ਆਕਾਰ ਅਤੇ ਭਾਰ ਐਨਾ ਘੱਟ ਹੁੰਦਾ ਹੈ ਕਿ ਪਾਣੀ ਦੇ ਤੇਜ਼ ਵਹਾਅ ਦੇ ਅੱਗੇ ਉਹ ਚਮੜੀ ‘ਤੇ ਟਿਕ ਹੀ ਨਹੀਂ ਸਕਦੇ ਅਤੇ ਸੰਕਰਮਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ ਹੱਥਾਂ ਨੂੰ ਹਰ ਕੰਮ ਤੋਂ ਬਾਅਦ ਧੋਣ ਦੀ ਆਦਤ ਪਾ ਕੇ ਸਿਹਤ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਿਆ ਜਾ ਸਕਦਾ ਹੈ
ਹਰਪ੍ਰੀਤ ਸਿੰਘ ਬਰਾੜ,
ਸਾਬਕਾ ਡੀ.ਓ., 174 ਮਿਲਟਰੀ ਹਸਪਤਾਲ, ਬਠਿੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।