ਬੁਰਕਾਧਾਰੀ ਮਹਿਲਾ ਵੱਲੋਂ ਕਮਿਸ਼ਨਰ ਦਫ਼ਤਰ ਅੱਗੇ ਖੁਦਕੁਸ਼ੀ ਦੀ ਕੋਸ਼ਿਸ

Ludhiana News
ਲੁਧਿਆਣਾ:  ਕਮਿਸ਼ਨਰ ਦਫ਼ਤਰ ਲੁਧਿਆਣਾ ਅੱਗੇ ਖੁਦ ’ਤੇ ਪੈਟਰੋਲ ਛਿੜਕਦੀ ਹੋਈ ਮਹਿਲਾ।

ਪੁਲਿਸ ’ਤੇ ਸੁਣਵਾਈ ਨਾ ਕਰਨ ਦੇ ਲਗਾਏ ਦੋਸ਼

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ੁੱਕਰਵਾਰ ਨੂੰ ਕਮਿਸ਼ਨਰ ਦਫ਼ਤਰ ਅੱਗੇ ਬੁਰਕਾ ਪਹਿਨੇ ਇੱਕ ਮਹਿਲਾ ਨੇ ਪੁਲਿਸ ’ਤੇ ਸੁਣਵਾਈ ਨਾ ਕਰਨ ਦਾ ਦੋਸ਼ ਲਗਾਏ ਅਤੇ ਖੁਦ ’ਤੇ ਪੈਟਰੋਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ (Ludhiana News) ਗਈ। ਮਹਿਲਾ ਵੱਲੋਂ ਤਕਰੀਬਨ 25 ਮਿੰਟ ਤੱਕ ਹੰਗਾਮਾ ਕੀਤਾ ਗਿਆ ਅਤੇ ਪੁਲਿਸ ’ਤੇ ਦੋਸ਼ ਲਗਾਉਂਦਿਆਂ ਉਸ ਵੱਲੋਂ ਆਪਣੇ ਉੱਪਰ ਪੈਟਰੋਲ ਵੀ ਛਿੜਕਿਆ ਗਿਆ। ਇਸ ਦੌਰਾਨ ਮਹਿਲਾ ਨਾਲ ਇੱਕ ਛੋਟਾ ਬੱਚਾ ਵੀ ਮੌਜੂਦ ਸੀ। ਮਹਿਲਾ ਉੱਚੀ ਅਵਾਜ ’ਚ ਰੌਲਾ ਪਾ ਰਹੀ ਸੀ ਕਿ ਉਹ ਗਰੀਬ ਹੈ, ਇਸ ਲਈ ਪੁਲਿਸ ਉਸਦੀ ਸੁਣਵਾਈ ਨਹੀਂ ਕਰ ਰਹੀ। ਜਦਕਿ ਉਸ ਦੀ ਇੱਜ਼ਤ ਨੂੰ ਤਾਰ ਤਾਰ ਕਰਨ ਵਾਲਾ ਸ਼ਰੇਆਮ ਘੁੰਮ ਰਿਹਾ ਹੈ।

ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮ ਪਹਿਲਾਂ ਤਾਂ ਤਮਾਸ਼ਾ ਦੇਖਦੇ ਰਹੇ ਪਰ ਜਿਉਂ ਹੀ ਮਹਿਲਾ ਨੇ ਆਪਣੇ ਨਾਲ ਲਿਆਂਦਾ ਪੈਟਰੋਲ ਆਪਣੇ ਉਪਰ ਛਿੜਕ ਲਿਆ ਤਾਂ ਇੱਕ ਮੁਲਾਜ਼ਮ ਨੇ ਉਸ ਤੋਂ ਬੋਤਲ ਫੜਕੇ ਹੇਠਾਂ ਸੁੱਟ ਦਿੱਤੀ। ਇਸ ਪਿੱਛੋਂ ਇੱਕ ਹੋਰ ਅਧਿਕਾਰੀ ਉਸ ਨੂੰ ਕਾਰਵਾਈ ਕਰਨ ਲਈ ਵਿਸ਼ਵਾਸ਼ ਦਿਵਾਉਣ ਲੱਗਾ। ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਮੁਹੰਮਦ ਮੁਨੀਰ ਵਾਸੀ ਮਾਇਆਪੁਰ ਉਸ ਨਾਲ ਸ਼ਾਦੀ ਕਰਨ ਤੋਂ ਬਾਅਦ ਮੁੜ ਬਿਹਾਰ ਨੂੰ ਚਲਾ ਗਿਆ ਹੈ। ਜਿਸ ਦੀ ਉਸਨੇ ਵੱਖ ਵੱਖ ਥਾਵਾਂ ’ਤੇ ਤਲਾਸ਼ ਕੀਤੀ ਪਰ ਕਿਧਰੇ ਕੋਈ ਪਤਾ ਨਹੀਂ ਲੱਗਿਆ।

ਇਹ ਵੀ ਪੜ੍ਹੋ : ਸਾਬਕਾ ਮਿਸ ਯੂਨੀਵਰਸ ਹਰਨਾਜ ਸੰਧੂ ਦੇ ਪਿਤਾ ਦਾ ਦੇਹਾਂਤ

ਇਸ ਦੌਰਾਨ ਹੀ ਉਸਨੂੰ ਸਮਾਜ ਸੇਵੀ ਬਬਲੂ ਕੁਰੈਸੀ ਦੇ ਬਾਰੇ ਪਤਾ ਲੱਗਿਆ ਕਿ ਉਹ ਮਹਿਲਾਵਾਂ ਦੀ ਮੱਦਦ ਕਰਦਾ ਹੈ। ਮਹਿਲਾ ਮੁਤਾਬਕ ਉਸਨੇ ਆਪਣੇ ਪਤੀ ਸਬੰਧੀ ਉਸ ਨਾਲ ਗੱਲਬਾਤ ਕੀਤੀ ਤਾਂ 13 ਜੂਨ ਨੂੰ ਉਕਤ ਸਮਾਜ ਸੇਵੀ ਨੇ ਆਪਣੇ ਘਰ ਬੁਲਾਇਆ ਅਤੇ ਜ਼ਬਰਦਸਤੀ ਉਸ ਨਾਲ ਕਥਿੱਤ ਜ਼ਬਰ ਜਿਨਾਹ ਕੀਤਾ।

(Ludhiana News) ਜਿਸ ਪਿੱਛੋਂ ਉਸ ਨੇ 17 ਜੂਨ ਨੂੰ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਪਰ ਹਾਲੇ ਤੱਕ ਪੁਲਿਸ ਨੇ ਸਬੰਧਿਤ ਵਿਅਕਤੀ ਨੂੰ ਗਿ੍ਰਫ਼ਤਾਰ ਤੱਕ ਵੀ ਨਹੀ ਕੀਤਾ। ਜਿਸ ਕਰਕੇ ਉਸਨੂੰ ਮਜ਼ਬੂਰਨ ਇਹ ਕਦਮ ਚੁੱਕਣਾ ਪਿਆ ਹੈ। ਮਹਿਲਾ ਦੇ ਦੱਸਣ ਮੁਤਾਬਕ ਪੁਲਿਸ ਕਾਰਵਾਈ ਕਰਨ ਦੀ ਬਜਾਇ ਟਾਲ-ਮਟੋਲ ਕਰ ਰਹੀ ਹੈ। ਜਦਕਿ ਸਬੰਧਿਤ ਵਿਅਕਤੀ ਉਸਨੂੰ ਜਾਨੋ ਮਾਰਨ ਦੀ ਧਮਕੀਆਂ ਦੇ ਰਿਹਾ ਹੈ।