IELTS ਸੈਂਟਰ ’ਚ ਚੱਲੀਆਂ ਗੋਲੀਆਂ

1 ਕਰੋੜ ਦੀ ਮੰਗੀ ਫਿਰੌਤੀ

ਕੁਰੂਕਸ਼ੇਤਰ (ਸੱਚ ਕਹੂੰ ਨਿਊਜ਼)। ਸ਼ੁੱਕਰਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ’ਚ ਵੀਆਈਪੀ ਰੋਡ ’ਤੇ ਸੁੰਦਰਪੁਰ ਪੁਲ ’ਤੇ ਬਾਈਕ ਸਵਾਰ ਬਦਮਾਸ਼ਾਂ ਨੇ ਔਡੀ ਕਾਰ ’ਚ ਜਾ ਰਹੇ (IELTS) ਸੈਂਟਰ ਦੇ ਸੰਚਾਲਕ ’ਤੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਲੀ ਨਿਰਦੇਸ਼ਕ ਸੰਜੀਵ ਬੂੜਾ ਦੇ ਨਾਲ ਬੈਠੇ ਦੋਸਤ ਬਲਰਾਮ ਬੂੜਾ ਦੇ ਸਿਰ ਨੂੰ ਛੂਹ ਕੇ ਨਿਕਲ ਗਈ।

ਇਹ ਵੀ ਪੜ੍ਹੋ : ਗੁਰੂਗ੍ਰਾਮ ’ਚ ਬੇਰਹਿਮੀ ਨਾਲ ਦੋਸਤ ਦਾ ਕਤਲ

ਘਟਨਾ ਦੇ ਸਮੇਂ ਦੋਵੇਂ ਆਪਣੇ ਪਿੰਡ ਕਿਰਮਿਚ ਜਾ ਰਹੇ ਸਨ। ਇਸ ਦੌਰਾਨ ਬਦਮਾਸ਼ਾਂ ਨੇ 6-7 ਰਾਊਂਡ ਫਾਇਰ ਕੀਤੇ। ਉਸ ਨੂੰ ਅਜੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸੰਜੀਵ ਬੂੜਾ ਤੋਂ ਅੰਕੁਸ਼ ਕਮਾਲਪੁਰੀਆ ਦੇ ਨਾਂਅ ’ਤੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਸ ਦੇ ਲਈ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ। ਉਸ ਨੂੰ ਲੈਂਡ ਲਾਈਨ ’ਤੇ ਬੁਲਾਇਆ ਗਿਆ ਅਤੇ ਦੱਸਿਆ ਗਿਆ ਕਿ ਉਹ ਇਸ ਵਾਰ ਤਾਂ ਬਚ ਗਿਆ ਹੈ, ਪਰ ਦੁਬਾਰਾ ਨਹੀਂ ਬਚੇਗਾ।

ਦੱਸਿਆ ਗਿਆ ਹੈ ਕਿ ਬਲਰਾਮ ਦਾ ਕੁਰੂਕਸ਼ੇਤਰ ਦੇ ਸੈਕਟਰ 10 ’ਚ ਇੱਕ ਆਈਲੈਟਸ ਸੈਂਟਰ ਹੈ। ਸ਼ਾਮ ਸਮੇਂ ਉਹ ਆਪਣੇ ਪਰਿਵਾਰ ਨਾਲ ਕਾਰ ’ਚ ਸਵਾਰ ਹੋ ਕੇ ਸੁੰਦਰਪੁਰ ਪੁਲ ਰਾਹੀਂ ਆਪਣੇ ਪਿੰਡ ਜਾ ਰਿਹਾ ਸੀ। ਉਦੋਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਨੇ 6-7 ਰਾਊਂਡ ਫਾਇਰ ਕੀਤੇ। ਇਸ ’ਚ 4 ਗੋਲੀਆਂ ਕਾਰ ਦੇ ਕੰਡਕਟਰ ਸਾਈਡ ਦੀ ਖਿੜਕੀ ’ਚ ਵੱਜੀਆਂ। ਇੱਕ ਗੋਲੀ ਕਾਰ ਦੇ ਅੱਗੇ ਜਾ ਲੱਗੀ ਅਤੇ ਇੱਕ ਬਲਰਾਤ ਦੇ ਸਿਰ ਨੂੰ ਲੱਗੀ। ਗੋਲੀ ਚੱਲਣ ਦੀ ਆਵਾਜ਼ ਨਾਲ ਆਸਪਾਸ ਦੇ ਇਲਾਕੇ ’ਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਜੇ ਤੱਕ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਲੈਂਡ ਲਾਈਨ ਤੋਂ ਆਇਆ ਫੋਨ | IELTS

ਆਈਲੇਟ ਸੈਂਟਰ ਦੇ ਸੰਚਾਲਕ ’ਤੇ ਗੋਲੀ ਚਲਾਉਣ ਵਾਲੇ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਸੈਂਟਰ ਦੇ ਲੈਂਡਲਾਈਨ ਫੋਨ ’ਤੇ ਵੀ ਕਾਲ ਕੀਤੀ। ਮੁਲਜ਼ਮ ਨੇ ਧਮਕੀ ਦਿੱਤੀ ਕਿ ਉਹ ਇਸ ਵਾਰ ਤਾਂ ਬਚ ਗਿਆ, ਪਰ ਅਗਲੀ ਵਾਰ ਨਹੀਂ ਬਚੇਗਾ। ਪੁਲਿਸ ਨੇ ਇਸ ਮਾਮਲਾ ’ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।