ਇੰਦੌਰ ‘ਚ ਕੋਰੋਨਾ ਨਾਲ ਇੱਕ ਡਾਕਟਰ ਦੀ ਮੌਤ

Sach Kahoon Punjabi Desk Picture
Published On

ਇੰਦੌਰ ‘ਚ ਕੋਰੋਨਾ ਨਾਲ ਇੱਕ ਡਾਕਟਰ ਦੀ ਮੌਤ

ਇੰਦੌਰ (ਏਜੰਸੀ)। ਮੱਧ ਪ੍ਰਦੇਸ਼ ਦੇ ਇੰਦੌਰ ਜਿਲ੍ਹੇ ‘ਚ ਕੋਵਿਡ-19 Kovid ਸੰਕ੍ਰਮਿਤ ਇਕ 56 ਸਾਲਾ ਡਾਕਟਰ ਨੇ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਇਨ੍ਹਾਂ ਦੇ ਇਲਾਜ਼ ‘ਚ ਜੁਟੇ ਹਸਪਤਾਲ ਦੀ ਮੈਨੇਜ਼ਮੈਂਟ ਨੇ ਦੱਸਿਆ ਕਿ ਬੀਤੀ 23 ਮਈ ਨੂੰ ਇਨ੍ਹਾਂ ਨੂੰ ਕੋਵਿਡ ਸੰਕ੍ਰਮਿਤ ਪਾਏ ਜਾਣ ਤੋਂ ਬਾਅਦ 24 ਮਈ ਨੂੰ ਇਲਾਜ਼ ਲਈ ਭਰਤੀ ਕਰਵਾਇਆ ਗਿਆ ਸੀ।

Kovid

ਹਾਈ ਬਲੱਡ ਪ੍ਰੈਸ਼ਰ ਤੇ ਅਵਸਾਦ ਦੀ ਸਮੱਸਿਆ ਇਨ੍ਹਾਂ ਨੂੰ ਪਹਿਲਾਂ ਹੀ ਸੀ। ਲਗਭਗ 15 ਦਿਨਾਂ ਤੱਕ ਚੱਲ ਇਲਾਜ਼ ਤੋਂ ਬਾਅਦ ਵੀ ਇਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਬੀਤੀ ਰਾਤ 2 ਵੱਜ ਕੇ 35 ਮਿੰਟ ‘ਤੇ ਉਨ੍ਹਾਂ ਆਖ਼ਰੀ ਸਾਹ ਲਿਆ। ਮ੍ਰਿਤਕ ਪੇਸ਼ੇਵਰ ਸਰਜਨ ਹੁੰਦੇ ਹੋਏ ਖੁਦ ਇੱਥੇ ਇੱਕ ਰੈੱਡ ਸ੍ਰੇਣੀ ਦੇ ਕੋਵਿਡ ਕੇਅਰ ਹਸਪਤਾਲ ‘ਚ ਕੰਮ ਕਰ ਰਹੇ ਸਨ। ਇਨ੍ਹਾਂ ਦੀ ਮੌਤ ਦੀ ਸੂਚਨਾ ਨਾਲ ਸਥਾਨਕ ਡਾਕਟਰਾਂ ‘ਚ ਸੋਗ ਦੀ ਲਹਿਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts