ਸੋਨਾ 60 ਰੁਪਏ ਮਜ਼ਬੂਤ, ਚਾਂਦੀ 50 ਰੁਪਏ ਟੁੱਟੀ

Sach Kahoon Punjabi Desk Picture
Published On

ਨਵੀਂ ਦਿੱਲੀ: ਕੀਮਤੀ ਧਾਤ ਨੂੰ ਤੇਜ਼ ਵਾਪਸੀ ਨਾਲ ਸਥਾਨਕ ਗਾਹਕੀ ਅੱਜ ਗਲੋਬਲ ਸਰਾਫਾ ਬਾਜ਼ਾਰ ਵਿਚ ਸੋਨਾ 60 ਰੁਪਏ ਚੜ੍ਹ ਕੇ 29,160 ਰੁਪਏ ਫੀ ਦਸ ਗ੍ਰਾਮ ‘ਤੇ ਪਹੁੰਚ ਗਿਆ। ਹਾਲਾਂਕਿ, ਉਦਯੋਗਿਕ ਮੰਗ ਘਟਣ ਨਾਲ ਚਾਂਦੂੰ 50 ਰੁਪਏ ਡਿੱਗ 38,900 ਰੁਪਏ ਪ੍ਰਤੀ ਕਿਲੋ ‘ਤੇ ਆ ਗਈ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਿਛਲੇ ਦਿਨੀਂ ਆਈ  ਭਾਰੀ ਗਿਰਾਵਟ ਦੇ ਬਾਅਦ  ਸੋਨੇ ‘ਚ ਦੁਬਾਰਾ ਮਜ਼ਬੂਤੀ ਆਈ। ਸੋਮਵਾਰ ਨੂੰ 1236,46 ਡਾਲਰ ਪ੍ਰਤੀ ਔਂਸ ਦੇ ਛੇ ਹਫ਼ਤਿਆਂ  ਦੇ ਹੇਠਲੇ ਪੱਧਰ ਨੂੰ ਛੂਹਣ ਵਾਲਾ ਸੋਨਾ ਅੱਜ 9.30 ਡਾਲਰ ਦੀ ਛਾਲ ਨਾਲ 1251,90 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਅਗਸਤ ਵਿੱਚ, ਅਮਰੀਕਾ ਦੇ ਸੋਨਾ ਵਾਅਦਾ ਵੀ 6.2 ਡਾਲਰ ਦੇ ਵਾਧੇ ਨਾਲ 1252.60 ਡਾਲਰ  ਪ੍ਰਤੀ ਔਂਸ ਬੋਲਿਆ ਗਿਆ।

ਬਜ਼ਾਰ ਮਾਹਿਰਾਂ ਨੇ ਕਿਹਾ ਕਿ ਦੁਨੀਆ ਦੀਆਂ ਹੋਰ ਮੁੱਖ ਕਰੰਸੀਆਂ ਦੀ ਤੁਲਨਾ ਵਿੱਚ ਡਾਲਰ ਦੇ ਕਮਜ਼ੋਰ ਪੈਣ ਨਾਲ ਪੀਲੀ ਧਾਤ ਮਜ਼ਬੂਤ ਹੋਈ ਹੈ। ਡਾਲਰ ਦੇ ਕਮਜ਼ੋਰ ਪੈਣ ਨਾਲ  ਹੋਰ ਕਰੰਸੀ ਵਾਲੇ ਦੇਸ਼ਾਂ ਲਈ ਸੋਨੇ ਦੀ ਦਰਾਮਦ ਸਸਤੀ ਹੋ ਗਈ ਹੈ। ਇਸ ਦੀ ਮੰਗ ਵਧਦੀ ਹੈ ਅਤੇ ਕੀਮਤਾਂ ਵਿੱਚ ਤੇਜ਼ੀ ਆਉਂਦੀ ਹੈ। ਕੌਮਾਂਤਰੀ ਬਜ਼ਾਰ ਵਿੱਚ ਚਾਂਦੀ ਹਾਜ਼ਰ ਵੀ 0.13 ਡਾਲਰ ਵਧ ਕੇ 16.67 ਡਾਲਰ ਪ੍ਰਤੀ ਔਂਸ ‘ਤੇ ਰਹੀ।

About The Author

Related Posts