ਛੱਤੀਸਗੜ੍ਹ ‘ਚ ਵੱਡਾ ਉਲਟਫੇਰ, ਭਾਜਪਾ ਬਹੁਮਤ ਤੋਂ ਪਾਰ, ਕਾਂਗਰਸ ਨੂੰ ਝਟਕਾ!

CG Election Results 2023 LIVE

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਐਤਵਾਰ ਨੂੰ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ’ਚ ਵੋਟਾਂ ਦੀ ਗਿਣਤੀ ਦੇ ਸੁਰੂਆਤੀ ਰੁਝਾਨਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਤਿੰਨ ਰਾਜਾਂ ’ਚ ਅਤੇ ਕਾਂਗਰਸ ਇੱਕ ਰਾਜ ’ਚ ਅੱਗੇ ਚੱਲ ਰਹੀ ਹੈ। ਮੱਧ ਪ੍ਰਦੇਸ਼, ਰਾਜ਼ਸਥਾਨ ਅਤੇ ਛੱਤੀਸਗੜ੍ਹ ਵਿਧਾਨ ਸਭਾਵਾਂ ’ਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਨੇ ਲੀਡ ਲੈ ਲਈ ਹੈ। ਤੇਲੰਗਾਨਾ ’ਚ ਸ਼ੁਰੂਆਤੀ ਰੁਝਾਨਾਂ ’ਚ ਕਾਂਗਰਸ ਅੱਗੇ ਹੈ। ਭਾਜਪਾ ਨੇ ਮੱਧ ਪ੍ਰਦੇਸ਼ ’ਚ 143, ਰਾਜਸਥਾਨ ’ਚ 104 ਅਤੇ ਛੱਤੀਸਗੜ੍ਹ ’ਚ 52 ਸੀਟਾਂ ’ਤੇ ਲੀਡ ਹਾਸਲ ਕੀਤੀ ਹੈ। ਮੱਧ ਪ੍ਰਦੇਸ਼ ’ਚ ਕਾਂਗਰਸ 59, ਰਾਜਸਥਾਨ ’ਚ 77 ਅਤੇ ਛੱਤੀਸਗੜ੍ਹ ’ਚ 37 ਸੀਟਾਂ ਨਾਲ ਅੱਗੇ ਹੈ। (CG Election Results 2023 LIVE)

ਇਹ ਵੀ ਪੜ੍ਹੋ : ਭਾਰਤ ‘ਚ ਹਰ ਸਾਲ ਹਵਾ ਪ੍ਰਦੂਸ਼ਣ ਕਾਰਨ ਮਰ ਰਹੇ ਹਨ 20 ਲੱਖ ਲੋਕ

ਤੇਲੰਗਾਨਾ ’ਚ ਕਾਂਗਰਸ 52 ਸੀਟਾਂ ’ਤੇ ਅਤੇ ਭਾਰਤ ਰਾਸ਼ਟਰ ਸਮਿਤੀ 29 ਸੀਟਾਂ ’ਤੇ ਅੱਗੇ ਹੈ। ਤੇਲੰਗਾਨਾ ’ਚ ਭਾਜਪਾ ਛੇ ਸੀਟਾਂ ’ਤੇ ਅਤੇ ਭਾਰਤੀ ਕਮਿਊਨਿਸ਼ਟ ਪਾਰਟੀ ਇਕ ਸੀਟ ’ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਨੇਤਾ ਸੰਜੇ ਨਿਰੂਪਮ ਨੇ ਕਿਹਾ ਕਿ ਛੱਤੀਸਗੜ੍ਹ ਦੇ ਇਨ੍ਹਾਂ ਰੁਝਾਨਾਂ ਤੋਂ ਅਸੀਂ ਹੈਰਾਨ ਹਾਂ। ਕਾਂਗਰਸੀ ਆਗੂ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਨਤੀਜੇ ਇਸ ਤਰ੍ਹਾਂ ਦੇ ਹੋਣਗੇ।

ਤੇਲੰਗਾਨਾ ’ਚ ਕਾਂਗਰਸ 53 ਸੀਟਾਂ ’ਤੇ ਅੱਗੇ | CG Election Results 2023 LIVE

ਤੇਲੰਗਾਨਾ ਵਿਧਾਨ ਸਭਾ ਚੋਣਾਂ ’ਚ ਐਤਵਾਰ ਨੂੰ ਹੋਈ ਸ਼ੁਰੂਆਤੀ ਗੇੜ ਦੀ ਗਿਣਤੀ ਤੋਂ ਬਾਅਦ ਵਿਰੋਧੀ ਕਾਂਗਰਸ ਪਾਰਟੀ 53 ਸੀਟਾਂ ’ਤੇ ਅੱਗੇ ਹੈ ਜਦਕਿ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਉਮੀਦਵਾਰ 30 ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ (ਭਾਜਪਾ) 06 ਸੀਟਾਂ ’ਤੇ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਇੱਕ ਸੀਟ ’ਤੇ ਅੱਗੇ ਚੱਲ ਰਹੀ ਹੈ। (CG Election Results 2023 LIVE)

ਕੇਸੀਆਰ ਗਜਾਵੇਲ ਸੀਟ ਤੋਂ ਅੱਗੇ, ਕਾਮਰੇਡੀ ਤੋਂ ਪਿੱਛੇ

ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਗਜਵੇਲ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਈਟਾਲਾ ਰਾਜੇਂਦਰ ਤੋਂ 827 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਰਾਓ ਕਾਮਰੇਡੀ ਵਿਧਾਨ ਸਭਾ ਹਲਕੇ ਤੋਂ ਪਿੱਛੇ ਚੱਲ ਰਹੇ ਹਨ। ਇੱਥੇ ਤੇਲੰਗਾਨਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਏ ਰੇਵੰਤ ਰੈਡੀ 1720 ਵੋਟਾਂ ਨਾਲ ਅੱਗੇ ਹਨ।

ਇਹ ਵੀ ਪੜ੍ਹੋ : Rajasthan ’ਚ ਕਰੀਬੀ ਮੁਕਾਬਲਾ, ਮੱਧ-ਪ੍ਰਦੇਸ਼ ’ਚ BJP ਨੂੰ ਬਹੁਮਤ, ਛੱਤੀਸਗੜ੍ਹ ’ਚ ਕਾਂਗਰਸ

ਪ੍ਰਮੁੱਖ ਉਮੀਦਵਾਰਾਂ ’ਚੋਂ ਤੇਲੰਗਾਨਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਏ ਰੇਵੰਤ ਰੈਡੀ ਕਾਮਰੇਡੀ ਤੋਂ 7658 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜੁਰਨਗਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਉੱਤਮ ਕੁਮਾਰ ਰੈਡੀ 13,195 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਤੇਲੰਗਾਨਾ ਦੇ ਮੰਤਰੀ ਅਤੇ ਮੁੱਖ ਮੰਤਰੀ ਕੇਸੀਆਰ ਦੇ ਪੁੱਤਰ ਟੀ ਤਾਰਕ ਰਾਮਾ ਰਾਓ ਸਰਸਿਲਾ ਤੋਂ 6753 ਵੋਟਾਂ ਨਾਲ ਅੱਗੇ ਹਨ। ਮੰਤਰੀ ਥੰਨੀਰੂ ਹਰੀਸ ਰਾਓ ਅਤੇ ਪਾਟਲੋਲਾ ਸਬਿਤਾ ਇੰਦਰਾ ਰੈੱਡੀ ਸਿੱਦੀਪੇਟ ਅਤੇ ਮਹੇਸਵਰਮ ਹਲਕਿਆਂ ’ਚ 6924 ਵੋਟਾਂ ਅਤੇ 4514 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਗੋਸਾਮਹਿਲ ਹਲਕੇ ਤੋਂ ਭਾਜਪਾ ਦੇ ਟੀ ਰਾਜਾਸਿੰਘ 9923 ਵੋਟਾਂ ਨਾਲ ਅੱਗੇ ਹਨ। (CG Election Results 2023 LIVE)

ਨਾਗਾਲੈਂਡ ਦੇ ਤਾਪੀ ਹਲਕੇ ਤੋਂ ਐਨਡੀਪੀਪੀ ਉਮੀਦਵਾਰ ਵਾਂਗਪਾਂਗ ਨੇ ਜ਼ਿਮਨੀ ਚੋਣਾਂ ’ਚ ਜੇਤੂ | CG Election Results 2023 LIVE

ਨਾਗਾਲੈਂਡ ਦੇ ਤਾਪੀ ਵਿਧਾਨ ਸਭਾ ਹਲਕੇ ਤੋਂ ਉਪ ਚੋਣ ’ਚ ਨੈਸ਼ਨਲਿਸ਼ਟ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (ਐਨਡੀਪੀਪੀ) ਦੇ ਉਮੀਦਵਾਰ ਵਾਂਗਪਾਂਗ ਕੋਨਯਾਕ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਉਮੀਦਵਾਰ ਵਾਂਗਲੇਮ ਕੋਨਯਾਕ ਨੂੰ 5333 ਵੋਟਾਂ ਨਾਲ ਹਰਾਇਆ। ਤਾਪੀ ਉਪ ਚੋਣ ’ਚ ਐਨਡੀਪੀਪੀ ਉਮੀਦਵਾਰ ਵਾਂਗਪਾਂਗ ਦੇ ਹੱਕ ’ਚ ਕੁੱਲ 10053 ਵੋਟਾਂ ਪਈਆਂ, ਜਦੋਂ ਕਿ ਕਾਂਗਰਸ ਉਮੀਦਵਾਰ ਵਾਂਗਲੇਮ ਨੂੰ 4720 ਵੋਟਾਂ ਨਾਲ ਸੰਤੁਸ਼ਟ ਹੋਣਾ ਪਿਆ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ 47 ਵੋਟਰਾਂ ਨੇ ਨੋਟਾ ਬਟਨ ਦਬਾ ਕੇ ਆਪਣੀ ਵੋਟ ਦੀ ਵਰਤੋਂ ਕੀਤੀ। (CG Election Results 2023 LIVE)