ਪੰਜ ਸੂਬਿਆ ਲਈ ਭਾਜਪਾ ਨੇ ਨਿਯੁਕਤ ਕੀਤੇ ਚੋਣ ਇੰਚਾਰਜ਼

ਉੱਤਰ ਪ੍ਰਦੇਸ਼ ਦਾ ਜਿੰਮਾ ਧਰਮਿੰਦਰ ਪ੍ਰਧਾਨ ਨੂੰ ਤੇ ਪੰਜਾਬ ’ਚ ਗਜੇਂਦਰ ਸਿੰਘ ਸ਼ੇਖਾਵਤ ਵਿਛਾਵੁਣਗੇ ਬਿਸਾਤ

ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਪੰਜ ਸੂਬਿਆਂ ਦੀਆਂ ਆਉਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਇੰਚਾਰਜ਼ਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਣੀਪੁਰ ’ਚ ਸਾਲ 2022 ਦੇ ਫਰਵਰੀ-ਮਾਰਚ ’ਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ ਹਾਲੇ ਇਨ੍ਹਾਂ ਪੰਜ ਸੂਬਿਆਂ ’ਚੋਂ ਚਾਰ ’ਚ ਭਾਜਪਾ ਦੀ ਸਰਕਾਰ ਹੈ, ਜਦੋਂਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਹੈ ।

ਕਿਹੜੇ ਸੂਬੇ ’ਚ ਕਿਸ ਦੀ ਕੀ ਡਿਊਟੀ

ਚੋਣ ਇੰਚਾਰਜ਼ : ਕੇਂਦਰੀ ਮੰਤਰੀ ਧਰਮਿੰਦਰ ਪ੍ਰਘਾਨ
ਸਹਿ ਇੰਚਾਰਜ਼ : ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਅਰਜੁਨ ਰਾਮ ਮੇਘਵਾਲ, ਸ਼ੋਭਾ ਕਰੰਦਲਾਜੇ, ਅੰਨਪੂਰਨਾ ਦੇਵੀ, ਸਾਂਸਦ ਸਰੋਜ ਪਾਂਡੇ, ਸਾਂਸਦ ਵਿਵੇਕ ਠਾਕੁਰ ਤੇ ਕੈਪਟਨ ਅਭਿਮਨੂੰ ਸੰਗਠਨ ਇੰਚਾਰਜ਼ : ਅਰਵਿੰਦ ਮੇਨਨ, ਸੰਜੀਵ ਚੌਰਸੀਆ, ਸੰਜੈ ਭਾਟੀਆ, ਸੱਤਿਆ ਕੁਮਾਰ, ਸੁਧੀਰ ਗੁਪਤਾ ਤੇ ਸੁਨੀਲ ਓਝਾ।

ਪੰਜਾਬ

ਚੋਣ ਇੰਚਾਰਜ਼ : ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ
ਸਹਿ ਇੰਚਾਰਜ਼ : ਮੰਤਰੀ ਹਰੀਦਪ ਸਿੰਘ ਪੁਰੀ, ਮੀਨਾਕਸ਼ੀ ਲੇਖੀ ਤੇ ਸਾਂਸਦ ਵਿਨੋਦ ਚਾਵੜਾ।

ਉੱਤਰਾਖੰਡ

ਚੋਣ ਇੰਚਾਰਜ਼ : ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ
ਸਹਿ ਇੰਚਾਰਜ਼ : ਸਾਂਸਦ ਲਾਕੇਟ ਚਟਰਜੀ, ਪਾਰਟੀ ਬੁਲਾਰਾ ਸਰਦਾਰ ਆਰ. ਪੀ. ਸਿੰਘ।

ਮਣੀਪੁਰ

ਚੋਣ ਇੰਚਾਰਜ਼ : ਕੇਂਦਰੀ ਮੰਤਰੀ ਭੁਪਿੰਦਰ ਯਾਦਵ
ਸਹਿ ਇੰਚਾਰਜ਼ : ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ, ਅਸ਼ੋਕ ਸਿੰਘਲ।

ਗੋਆ :

ਚੋਣ ਇੰਚਾਰਜ਼ : ਦੇਵੇਂਦਰ ਫਡਨਵੀਸ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ