ਸਾਡੇ ਨਾਲ ਸ਼ਾਮਲ

Follow us

11.1 C
Chandigarh
Saturday, January 31, 2026
More
    Home ਰੂਹਾਨੀਅਤ ਅਨਮੋਲ ਬਚਨ ਯੁੱਗ ਬਦਲਾਊ Sa...

    ਯੁੱਗ ਬਦਲਾਊ Saint Dr MSG

    Biography Saint Dr MSG, Dera Sacha Sauda, Birthday Celebration, Welefare work

    ਮਹਾਨ ਹਸਤੀ ਨੂੰ ਸੱਚ ਕਹੂੰ ਪਰਿਵਾਰ ਦਾ ਕੋਟਿ-ਕੋਟਿ ਨਮਨ

    ਸਰਸਾ:ਆਮ ਤੌਰ ‘ਤੇ ਜੇਕਰ ਕੋਈ ਇਨਸਾਨ 8-10 ਤਰ੍ਹਾਂ ਦੇ ਕੰਮ ਕਰਨ ‘ਚ ਮਾਹਿਰ ਹੋਵੇ ਤਾਂ ਦੁਨੀਆ ਦੰਦਾਂ ‘ਚ ਉਂਗਲਾਂ ਪਾਉਣ ਲੱਗਦੀ ਹੈ ਅਤੇ ਸਮਾਜ ਉਸ ਨੂੰ ਅਜੂਬਾ ਮੰਨਣ ਲੱਗਦਾ ਹੈ ਆਪਣੀ ਬੁੱਧੀ ਅਤੇ ਕੌਸ਼ਲ ਨਾਲ ਜੇਕਰ ਕੋਈ ਸੈਂਕੜਿਆਂ ਤਰ੍ਹਾਂ ਦੇ ਕੰਮ ਕਰਨ ‘ਚ ਪੂਰੀ ਤਰ੍ਹਾਂ ਨਾਲ ਮਾਹਿਰ ਹੋਵੇ, ਅਤੇ ਉਨ੍ਹਾਂ ਕੰਮਾਂ ‘ਚ ਦਰਜ਼ਨਾਂ ਵਿਸ਼ਵ ਰਿਕਾਰਡ ਬਣਨ ਲੱਗਣ ਤਾਂ ਤੁਸੀਂ ਕੀ ਕਹੋਗੇ…? ਅਜਿਹੀ ਹੀ ਮਹਾਨ ਹਸਤੀ ਹਨ ।

    ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਵੱਖ-ਵੱਖ ਖੇਤਰਾਂ ‘ਚ ਅਦਭੁੱਤ, ਇਤਿਹਾਸਕ ਅਤੇ ਬੇਮਿਸਾਲ ਕਾਰਜ ਕਰਕੇ ਆਵਾਮ ਨੂੰ ਨਾ ਸਿਰਫ ਰੂਹਾਨੀਅਤ, ਸੂਫੀਅਤ ਦੀ ਅਸਲੀਅਤ ਦੀ ਪਹਿਚਾਣ ਕਰਵਾ ਰਹੇ ਹਨ ਬਲਕਿ ਉਨ੍ਹਾਂ ਨੂੰ ਜੀਵਨ ਦੀ ਸੱਚੀ ਰਾਹ ਵਿਖਾਉਣ ਦੇ ਨਾਲ-ਨਾਲ ਅਧਿਆਤਮ ਤੇ ਇਨਸਾਨੀਅਤ ਦਾ ਵੀ ਪਾਠ ਪੜ੍ਹਾਉਂਦੇ ਆ ਰਹੇ ਹਨ।

    ਮਾਨਵਤਾ ਨੂੰ ਸਮਰਪਿਤ 50 ਸਾਲ

    ਉਨ੍ਹਾਂ ਦਾ ਹਰ ਕਰਮ ਮਾਨਵਤਾ ਨੂੰ ਸਮਰਪਿਤ ਹੈ, ਫਿਰ ਚਾਹੇ ਉਹ ਰੂਹਾਨੀ ਸਤਿਸੰਗ ਹੋਵੇ ਜਾਂ ਫਿਲਮਾਂ ਦਾ ਨਿਰਮਾਣ ਜਾਂ ਫਿਰ ਗਾਇਨ, ਵਾਦਨ, ਖੇਤੀਬਾੜੀ, ਪਸ਼ੂਪਾਲਣ, ਖੇਡ ਤੇ ਤਕਨੀਕ ਇਸ ਹਸਤੀ ਵੱਲੋਂ ਮਾਨਵਤਾ ਦੇ ਹਿੱਤ ‘ਚ ਕੀਤੇ ਜਾ ਰਹੇ ਪਰਉਪਕਾਰੀ ਕਾਰਜਾਂ ਦੀ ਲਿਸਟ ਇੰਨੀ ਲੰਬੀ ਹੈ ਕਿ ਇਨ੍ਹਾਂ ਨੂੰ ਵਰਤਮਾਨ ਸਮੇਂ ਦਾ ‘ਯੁੱਗ ਬਦਲਾਅ ਵਾਲਾ’ ਵੀ ਕਹੀਏ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ।

    ਸ੍ਰਿਸ਼ਟੀ ਦੇ ਕਲਿਆਣ ਅਤੇ ਸਮਾਜ ‘ਚ ਘਰ ਕਰ ਚੁੱਕੀਆਂ ਵੱਖ-ਵੱਖ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਡਾ. ਐੱਮਐੱਸਜੀ ਨੇ ਆਪਣੇ ਪਵਿੱਤਰ ਰਹਿਮੋ-ਕਰਮ ਨਾਲ ਨਾ ਸਿਰਫ ਜਾਗਰੂਕਤਾ ਅਭਿਆਨ ਚਲਾਏ ਸਗੋਂ ਵੱਡੇ ਪੱਧਰ ‘ਤੇ ਰੂਹਾਨੀਅਤ ਤੇ ਮਾਨਵਤਾ ਭਲਾਈ ਕਾਰਜਾਂ ਦਾ ਡੰਕਾ ਵਜਾ ਕੇ ਆਵਾਮ ਨੂੰ ਸੁੱਖ-ਸ਼ਾਂਤੀ ਦਾ ਮਾਰਗ ਵਿਖਾਇਆ ਇਹੀ ਨਹੀਂ ਡਾ. ਐੱਮਐੱਸਜੀ ਨੇ ਨਸ਼ਿਆਂ, ਸ਼ਰਾਬ, ਮਾਂਸਾਹਾਰ, ਵੇਸਵਾਵਿਰਤੀ, ਅੰਧਵਿਸ਼ਵਾਸ ਅਤੇ ਹੋਰ ਕੁਰੀਤੀਆਂ ਦੀ ਦਲਦਲ ‘ਚ ਫਸੇ ਕਰੋੜਾਂ ਲੋਕਾਂ ਨੂੰ ਇਨ੍ਹਾਂ ਬੁਰਾਈਆਂ ਅਤੇ ਆਡੰਬਰਾਂ ਦੀਆਂ ਬੇੜੀਆਂ ਤੋਂ ਨਿਜ਼ਾਤ ਦਿਵਾ ਕੇ ਪੂਰਨ ਸੁੱਖ ਸ਼ਾਂਤੀ ਦਾ ਵੀ ਮਾਰਗ ਵਿਖਾਇਆ।

    ਪਰਉਪਕਾਰ ਦਾ ਇਹ ਸਿਲਸਿਲਾ ਹੁਣ ਵੀ ਲਗਾਤਾਰ ਜਾਰੀ ਹੈ ਧਰਮ, ਜਾਤ, ਮਜ਼੍ਹਬ ਤੋਂ ਹਟ ਕੇ ਡਾ. ਐੱਮਐੱਸਜੀ ਬਿਨਾਂ ਕਿਸੇ ਭੇਦਭਾਵ ਦੇ ਸਮਾਜ ‘ਚ ਨੈਤਿਕ ਅਤੇ ਸੰਸਕ੍ਰਿਤਕ ਕ੍ਰਾਂਤੀ ਦਾ ਆਗਾਜ਼ ਕਰਕੇ ਅੱਜ ਪੂਰੀ ਦੁਨੀਆ ਲਈ ਪ੍ਰੇਰਨਾ ਸਰੋਤ ਬਣੇ ਹਨ। ਅੱਜ ਸਮੁੱਚੀ ਕਾਇਨਾਤ ਇਸ ਯੁੱਗ ਪੁਰਸ਼ ਦਾ ਗੋਲਡਨ ਜੁਬਲੀ 50ਵਾਂ ਪਵਿੱਤਰ ਅਵਤਾਰ ਦਿਹਾੜਾ ਧੂਮ-ਧਾਮ ਤੇ ਖੁਸ਼ੀ ਨਾਲ ਮਨਾ ਰਹੀ ਹੈ ਅਜਿਹੀ ਮਹਾਨ ਹਸਤੀ ਨੂੰ ਸਮੂਹ ਸ੍ਰਿਸ਼ਟੀ ਤੇ ਸੱਚ ਕਹੂੰ ਪਰਿਵਾਰ ਦਾ ਕੋਟਿ-ਕੋਟਿ ਨਮਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here