CAA ਦੇ ਵਿਰੋਧ ‘ਚ ਰਾਜਦ ਦਾ ਬਿਹਾਰ ਬੰਦ

Bihar, RJD, Closed, Protest, Against, CAA

CAA ਦੇ ਵਿਰੋਧ ‘ਚ ਰਾਜਦ ਦਾ ਬਿਹਾਰ ਬੰਦ
ਰੇਲ ਅਤੇ ਸੜਕ ਆਵਾਜਾਈ ‘ਚ ਰੁਕਾਵਟ

ਪਟਨਾ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਪੰਜੀ (ਐਨਆਰਸੀ) ਦੇ ਵਿਰੋਧ ‘ਚ ਬਿਹਾਰ ਦੀ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਅੱਜ ਬੰਦ ਦੌਰਾਨ ਰਾਜ ‘ਚ ਰੇਲ ਅਤੇ ਸੜਕ ਆਵਾਜਾਈ ਨੂੰ ਰੋਕਿਆ ਗਿਆ। ਰਾਜਦ ਦੇ ਬੰਦ ਦੌਰਾਨ ਪਾਰਟੀ ਵਰਕਰ ਸਵੇਰੇ ਲਗਭਗ ਸਾਢੇ 9 ਵਜੇ ਪਟਨਾ ਦੇ ਰਾਜਿੰਦਰ ਨਗਰ ਟਰਮੀਨਲ ਦੇ ਨੇੜੇ ਪਟੜੀ ‘ਤੇ ਲੇਟ ਗਏ, ਜਿਸ ਕਾਨ ਕੁਝ ਦੇਰ ਲਈ ਰੇਲ ਆਵਾਜਾਈ ਰੁਕ ਗਈ। ਉਥੇ ਰਾਜਧਾਨੀ ਦੇ ਮੁੱਖ ਡਾਕਬੰਗਲਾ ਚੌਰਾਹਾ ਅਤੇ ਆਮਦਨ ਕਰ ਗੋਲੰਬਰ ਦੇ ਨੇੜੇ ਪ੍ਰਦਰਸ਼ਨ ਕਰਕੇ ਆਵਾਜਾਈ ਨੂੰ ਰੋਕ ਦਿੱਤਾ ਗਿਆ। ਸੈਂਕੜਿਆਂ ਦੀ ਗਿਣਤੀ ‘ਚ ਰਾਜਦ ਦਾ ਝੰਡਾ ਬੈਨਰ ਲਏ ਵਰਕਰ ਆਵਾਜਾਈ ਪੁਲਿਸ ਪੋਸਟ ‘ਤੇ ਚੜਕੇ ਸਰਕਾਰ ਖਿਲਾਫ਼ ਨਾਅਰੇਬਾਜੀ ਕਰ ਰਹੇ ਹਨ। ਹਾਲਾਂਕਿ ਇਸ ਦੌਰਾਨ ਉਥੇ ਮੌਜ਼ੂਦ ਪੁਲਿਸ ਨੇ ਕੁਝ ਦੇਰ ਬਾਅਦ ਹੀ ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ। ਰਾਜਦ ਦੇ ਇਸ ਬੰਦ ਦਾ ਮਹਾਂਗਠਜੋੜ ‘ਚ ਉਸ ਦੀ ਸਹਿਯੋਗੀ ਰਾਸ਼ਟਰੀ ਲੋਕ ਸਮਤਾ ਪਾਰਟੀ (ਰਾਲੋਸਪਾ) ਅਤੇ ਖੱਬੇਪੱਖੀਆਂ ਨੇ ਵੀ ਸਮਰਥਨ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।