ਪੁਲਿਸ ਨੇ Chandrasekhar ਨੂੰ ਹਿਰਾਸਤ ‘ਚ ਲਿਆ

CAA

ਪੁਲਿਸ ਨੇ Chandrasekhar ਨੂੰ ਹਿਰਾਸਤ ‘ਚ ਲਿਆ
ਸਵੇਰੇ ਕਰੀਬ ਚਾਰ ਵਜੇ ਲਿਆ ਗਿਆ ਹਿਰਾਸਤ ‘ਚ

ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਖਿਲਾਫ਼ ਪ੍ਰਦਰਸ਼ਨ ‘ਚ ਸ਼ਾਮਲ ਭੀਮ ਆਰਮੀ ਦੇ ਪ੍ਰਮੁੱਖ ਚੰਦਰਸ਼ੇਖਰ ਆਜਾਦ ਨੂੰ ਇੱਥੇ ਜਾਮਾ ਮਸਜਿਦ ਦੇ ਨੇੜੇ ਸ਼ਨਿੱਚਰਵਾਰ ਨੂੰ ਸਵੇਰੇ ਹਿਰਾਸਤ ‘ਚ ਲਿਆ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਵੇਰੇ ਚਾਰ ਵਜੇ ਦੇ ਕਰੀਬ ਚੰਦਰਸ਼ੇਖਰ ਨੂੰ ਹਿਰਾਸਤ ‘ਚ ਲਿਆ ਗਿਆ। ਚੰਦਰਸ਼ੇਖਰ ਨੇ ਹਿਰਾਸਤ ‘ਚ ਲਏ ਜਾਣ ਤੋਂ ਪਹਿਲਾਂ ਟਵੀਟ ਕਰਕੇ ਕਿਹਾ ਕਿ ਪੁਲਿਸ ਜਾਮਾ ਮਸਜਿਦ ਦੇ ਸਾਹਮਣੇ ਗਲੀ ‘ਚ ਆਪਣੇ ਘਰਾਂ ਅੱਗੇ ਸ਼ਾਂਤੀਪੂਰਨ ਤਰੀਕੇ ਨਾਲ ਖੜੇ ਲੋਕਾਂ ਨੂੰ ਲਾਠੀਚਾਰਜ ਅਤੇ ਕੇਸ ਦਰਜ ਕਰਨ ਦਾ ਡਰ ਦਿਖਾ ਕੇ ਉਕਸਾ ਰਹੀ ਹੈ। ਇਹ ਪੁਲਿਸ ਦੀ ਅੰਦੋਲਨ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਸਾਜਿਸ਼ ਲੱਗ ਰਹੀ ਹੈ। ਉਹਨਾਂ ਨੇ ਇੱਕ ਹੋਰ ਵੀਡੀਓ ਟਵੀਟ ‘ਚ ਕਿਹਾ ਕਿ ਸੀਏਏ ਅਤੇ ਐਨਆਰਸੀ ਖਿਲਾਫ਼ ਅੱਜ ਵੱਡੀ ਲੜਾਈ ਹੈ। ਇਹ ਕਾਨੂੰਨ ਮੁਲਕ ਨੂੰ ਤੋੜ ਦੇਵੇਗਾ।  Chandrasekhar

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।