ਆਧਾਰ ਕਾਰਡ ਸਬੰਧੀ ਆਇਆ ਵੱਡਾ ਅਪਡੇਟ, ਹੁਣੇ ਜਾਣ ਲਓ…

Aadhaar Card
How to Update Aadhaar Card?

ਸਰਸਾ (ਸੱਚ ਕਹੂੰ ਨਿਊਜ਼)। ਆਧਾਰ ਕਾਰਡ (Aadhaar Card) ਸਬੰਧੀ ਵੱਡੀ ਅਪਡੇਟ ਨਿੱਕਲ ਕੇ ਸਾਹਾਮਣੇ ਆਈ ਹੈ। ਆਧਾਰ ਸਾਡਾ ਉਹ ਦਸਤਾਵੇਜ਼ ਬਣ ਗਿਆ ਹੈ ਜਿਸ ਤੋਂ ਬਿਨਾ ਕੋਈ ਵੀ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ। ਜਿੰਨੀਆਂ ਵੀ ਸਰਕਾਰੀ ਸਕੀਮਾਂ ਮਿਲਦੀਆਂ ਹਨ ਜਿਵੇਂ ਕਿ ਪੈਨਸ਼ਨ, ਰਾਸ਼ਨ ਕਾਰਡ, ਬੱਚਿਆਂ ਨੂੰ ਮਿਲਣ ਵਾਲਾ ਵਜੀਫ਼ਾ ਜਾਂ ਕੋਈ ਬੈਂਕ ਟਰਾਂਸਜਕਸ਼ਨ ਸਭ ਸਹੂਲਤਾਂ ਲਈ ਆਧਾਰ ਦਾ ਹੋਣਾ ਜ਼ਰੂਰੀ ਹੋ ਗਿਆ ਹੈ। ਇਸ ਦੌਰਾਨ ਸਰਸਾ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਆਮ ਲੋਕਾਂ ਨੂੰ ਅੱਠ ਤੋਂ ਦਸ ਸਾਲ ਪਹਿਲਾਂ ਬਣੇ ਆਪਣੇ ਆਧਾਰ ਕਾਰਡ ਨੂੰ ਅੱਪਡੇਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 14 ਜੂਨ ਤੱਕ ਆਧਾਰ ਕਾਰਡ ਅੱਪਡੇਟ ਕਰਨ ਦਾ ਕੰਮ ਮੁਫ਼ਤ ਕੀਤਾ ਜਾ ਰਿਹਾ ਹੈ। ਆਧਾਰ ਕਾਰਡ ਧਾਰਕ ਨੂੰ ਆਧਾਰ ਕਾਰਡ ਨੂੰ ਆਨਲਾਈਨ ਅੱਪਡੇਟ ਕਰਨ ਲਈ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪਵੇਗੀ। (How to Update Aadhaar Card)

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਜਿਨ੍ਹਾਂ ਵਿਅਕਤੀਆਂ ਨੇ ਪਿਛਲੇ ਅੱਠ-ਦਸ ਸਾਲਾਂ ਤੋਂ ਆਪਣਾ ਆਧਾਰ ਕਾਰਡ ਅੱਪਡੇਟ ਨਹੀਂ ਕਰਵਾਇਆ ਹੈ, ਅਜਿਹੇ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਅੱਪਡੇਟ ਕਰਵਾਉਣ ਲਈ ਰਿਹਾਇਸ਼ੀ ਸਰਟੀਫਿਕੇਟ ਅਤੇ ਆਪਣਾ ਸਨਾਖਤੀ ਕਾਰਡ ਆਨਲਾਈਨ ਅਪਲੋਡ ਕਰਨਾ ਹੋਵੇਗਾ।

ਯੂਆਈਡੀਏਆਈ (UIDAI) ਨੇ 14 ਜੂਨ ਤੱਕ ਆਧਾਰ ਕਾਰਡ ਆਨਲਾਈਨ ਅੱਪਡੇਟ ਕਰਨ ਦੀ ਫੀਸ ਮੁਆਫ ਕਰਕੇ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਧਾਰ ਕਾਰਡ ਧਾਰਕ ਮਾਈ ਆਧਾਰ ਪੋਰਟਲ ਤੋਂ ਆਧਾਰ ਆਨਲਾਈਨ ਸੇਵਾਵਾਂ ਦਾ ਲਾਭ ਲੈ ਸਕਦੇ ਹਨ, ਜਦਕਿ ਮਾਈ ਆਧਾਰ ਐਪ ਵਿੱਚ ਪਛਾਣ ਅਤੇ ਪਤੇ ਦੇ ਸਬੂਤ ਵਜੋਂ ਸਵੀਕਾਰਯੋਗ ਦਸਤਾਵੇਜਾਂ ਦੀ ਸੂਚੀ ਵੀ ਉਪਲੱਬਧ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਮੁਫ਼ਤ ਸੇਵਾ ਦਾ ਲਾਭ ਉਠਾ ਕੇ ਆਧਾਰ ਕਾਰਡ ਅੱਪਡੇਟ ਕਰਨ ਦਾ ਸੱਦਾ ਦਿੱਤਾ ਅਤੇ ਨਾਲ ਹੀ ਆਨਲਾਈਨ ਸੇਵਾਵਾਂ ਦਾ ਲਾਭ ਲੈਣ ਲਈ ਆਪਣਾ ਮੋਬਾਈਲ ਨੰਬਰ ਆਧਾਰ ਕਾਰਡ ਵਿੱਚ ਅੱਪਡੇਟ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਲਈ ਅੱਠ ਤੋਂ ਦਸ ਸਾਲ ਪਹਿਲਾਂ ਬਣੇ ਆਧਾਰ ਨੂੰ ਅਪਡੇਟ ਕਰਨਾ ਜ਼ਰੂਰੀ ਹੈ।

ਆਧਾਰ ਕਾਰਡ ਅਪਡੇਟ ਕਿਵੇਂ ਕਰੀਏ? | How to Update Aadhaar Card?

  • https://myaadhaar.uidai.gov.in/ ਇਸ ’ਤੇ ਕਲਿੱਕ ਕਰੋ ਅਤੇ ਆਪਣਾ ਆਧਾਰ ਨੰਬਰ ਦਰਜ ਕਰੋ।
  • ਫਿਰ ਇਸ ਤੋਂ ਬਾਅਦ ਓਟੀਪੀ ਦੀ ਪੁਸ਼ਟੀ ਕਰੋ।
  • ਤੁਸੀਂ ਅਪਡੇਟ ਦਾ ਵਿਕਲਪ ਚੁਣ ਕੇ ਉਸ ਅਨੁਸਾਰ ਅਪਡੇਟ ਕਰ ਸਕਦੇ ਹੋ।
  • ਫਿਰ ਤੁਹਾਡੇ ਆਈਡੀ ਪਰੂਫ ਅਤੇ ਐਡਰੈੱਸ ਪਰੂਫ ਨੂੰ ਸਕੈਨ ਕਰਕੇ ਡਰਾਪ ਲਿਸਟ ਵਿੱਚ ਅੱਪਲੋਡ ਕੀਤਾ ਜਾ ਸਕਦਾ ਹੈ।
  • ਫਿਰ ਤੁਹਾਨੂੰ 14 ਅੰਕਾਂ ਦੀ ਅਪਡੇਟ ਬੇਨਤੀ ਜਨਰੇਟ ਕਰਨੀ ਪਵੇਗੀ।
  • ਫਿਰ ਤੁਹਾਡੇ ਫੋਨ ਨੰਬਰ ’ਤੇ ਆਧਾਰ ਕਾਰਡ ਅਪਡੇਟ ਦੀ ਜਾਣਕਾਰੀ ਆ ਜਾਵੇਗੀ।
  • ਜਦੋਂ ਅਪਡੇਟ ਹੋ ਜਾਂਦਾ ਹੈ, ਉਸ ਤੋਂ ਬਾਅਦ ਤੁਸੀਂ ਆਪਣਾ ਅਪਡੇਟ ਕੀਤਾ ਆਧਾਰ ਕਾਰਡ ਡਾਊਨਲੋਡ ਕਰ ਲਓ।