ਗੋਗਾਮੇੜੀ ਕਤਲਕਾਂਡ ’ਤੇ ਆਈ ਵੱਡੀ ਖ਼ਬਰ

Gogamedi Murder Case

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਹੋਏ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਡਾਮੇੜੀ ਕਤਲਕਾਂਡ (Gogamedi Murder Case) ਦੇ ਦੋਵਾਂ ਸ਼ੂਟਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਰੋਹਿਤ ਰਾਠੌੜ ਤੇ ਨਿਤਿਨ ਫੌਜੀ ਨੂੰ ਚੰਡੀਗੜ੍ਹ ਤੋਂ ਫੜਿਆ ਹੈ। ਦੋਵੇਂ ਮੁਲਜ਼ਮਾਂ ਨੂੰ ਜੈਪੁਰ ਲਿਜਾਇਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਗਠਿਤ ਐੱਸਆਈਟੀ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਇਸ ਮਾਮਲੇ ’ਚ ਮੁਲਜ਼ਮਾਂ ਨੂੰ 72 ਘੰਟਿਆਂ ’ਚ ਫੜਨ ਦਾ ਭਰੋਸਾ ਦਿਵਾਇਆ ਸੀ ਅਤੇ ਜਲਦੀ ਫੜ ਵੀ ਲਏ। ਮੁਲਜ਼ਮਾਂ ਨੂੰ ਫੜਨ ’ਚ ਰਾਜਸਥਾਨ ਪੁਲਿਸ ਦੀ ਦਿੱਲੀ ਅਤੇ ਚੰਡੀਗੜ੍ਹ ’ਚ ਮੱਦਦ ਕੀਤੀ। ਘਟਨਾ ਤੋਂਬਾਅਦ ਦੋਵੇਂ ਮੁਲਜ਼ਮ ਬੱਸ ਰਾਹੀਂ ਡੀਡਵਾਨਾ ਪਹੁੰਚੇ ਅਤੇ ਫਿਰ ਟੈਕਸੀ ਦੇ ਜ਼ਰੀਏ ਸੁਜਾਨਗੜ੍ਹ ਪਹੰੁਚ ਕੇ ਬੱਸ ਫੜ ਕੇ ਹਿਸਾਰ ਪਹੁੰਚੇ ਅਤੇ ਉਸ ਤੋਂ ਬਾਅਦ ਚੰਡੀਗੜ੍ਹ ’ਚ ਲੁਕੇ ਹੋਏ ਸਨ।

ਕੀ ਹੈ ਮਾਮਲਾ | Gogamedi Murder Case

ਜ਼ਿਕਰਯੋਗ ਹੈ ਕਿ ਦੋਵੇਾਂ ਮੁਲਜ਼ਮਾਂ ਦੀ ਜੈਪੁਰ ’ਚ ਮੱਦਦ ਕਰਨ ਵਾਲੇ ਮੁਲਜ਼ਮ ਰਾਮਵੀਰ ਜਾਟ ਨੂੰ ਸ਼ਨਿੱਚਰਵਾਰ ਨੂੰ ਹਰਿਆਣਾ ਦੇ ਮਹਿੰਦਰਗੜ੍ਹ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਬੀਤੀ ਪੰਜ ਦਸੰਬਰ ਨੂੰ ਗੋਗਾਮੈੜੀ ਦਾ ਉਨ੍ਹਾਂ ਦੇ ਘਰ ’ਚ ਵੜ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲਕਾਂਡ ’ਚ ਬਦਮਾਸ਼ਾਂ ਦੇ ਨਾਲ ਆਇਆ ਨਵੀਨ ਸ਼ੇਖਾਵਤ ਵੀ ਮਾਰਿਆ ਗਿਆ ਜਦੋਂਕਿ ਤਿੰਨ ਹੋਰ ਜਖ਼ਮੀ ਹੋ ਗਏ।

Also Read : ਸੰਸਦ ਮੈਂਬਰ ਪਰਨੀਤ ਕੌਰ ਸਿੱਧੇ ਤੌਰ ’ਤੇ ਭਾਜਪਾ ਦੇ ਪ੍ਰੋਗਰਾਮ ’ਚ ਹੋਏ ਸ਼ਾਮਲ, ਪ੍ਰਧਾਨ ਮੰਤਰੀ ਦੇ ਗੁਣ ਗਾਏ

LEAVE A REPLY

Please enter your comment!
Please enter your name here