ਕੌਣ-ਕੌਣ ਹੋ ਸਕਦੇ ਨੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ? ਜਾਣੋ ਰਿਪੋਰਟ

Chief Minister

ਰਾਜਸਥਾਨ ਅਤੇ ਐੱਮਪੀ ਦੇ Chief Minister ਲਈ ਖਿੱਚੋਤਾਣ ਜਾਰੀ

ਨਵੀਂ ਦਿੱਲੀ (ਏਜੰਸੀ)। ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੂਰਨ ਬਹੁਮਤ ਮਿਲਣ ਦੇ ਬਾਵਜੂਦ ਛੇ ਦਿਨਾਂ ਬਾਅਦ ਵੀ ਮੁੱਖ ਮੰਤਰੀ (Chief Minister) ਦੇ ਨਾਂਅ ਦਾ ਫੈਸਲਾ ਨਹੀਂ ਹੋ ਸਕਿਆ । ਰਾਜਸਥਾਨ ’ਚ ਪਹਿਲੀ ਵਾਰ ਮੁੱਖ ਮੰਤਰੀ ਦੇ ਚਿਹਰੇ ਸਬੰਧੀ ਭਾਜਪਾ ’ਚ ਅਜਿਹਾ ਦਿ੍ਰਸ਼ ਵੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਕੌਣ ਹੋਵੇਗਾ ਇਸ ਸਬੰਧੀ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸ਼ਨਿੱਚਰਵਾਰ ਰਾਤ ਵਿਧਾਇਕਾਂ ਨਾਲ ਚਰਚਾ ਕੀਤੀ। ਉਥੇ ਹੀ ਰਾਜਨਾਥ ਸਿੰਘ ਦੀ ਅਗਵਾਈ ’ਚ ਬਣਾਈ ਗਈ ਤਿੰਨ ਮੈਂਬਰਾਂ ਦੀ ਨਿਗਰਾਨ ਟੀਮ ਵੀ ਸ਼ਨਿੱਚਰਵਾਰ ਨੂੰ ਜੈਪੁਰ ਪਹੁੰਚ ਗਈ। ਆਬਜ਼ਰਵਰ ਐਤਵਾਰ ਨੂੰ ਜੈਪੁਰ ਵਿੱਚ ਵਿਧਾਇਕ ਦਲ ਦੀ ਬੈਠਕ ਕਰਨਗੇ। ਮੁੱਖ ਮੰਤਰੀ ਦੇ ਨਾਂਅ ’ਤੇ ਚਰਚਾ ਹੋਵੇਗੀ।

ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਨਾਂਅ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਪਹਿਲਾਂ ਹੀ ਤੈਅ ਕਰ ਚੁੱਕੇ ਹਨ ਪਰ ਹੁਣ ਸਿਰਫ ਐਲਾਨ ਹੋਣਾ ਬਾਕੀ ਹੈ। ਵਿਧਾਇਕ ਦਲ ਦੀ ਮੀਟਿੰਗ ਮਹਿਜ਼ ਰਸਮੀ ਗੱਲ ਹੈ। ਮੁੱਖ ਮੰਤਰੀ ਦੇ ਅਹੁਦੇ ਲਈ ਤਿਜਾਰਾ ਤੋਂ ਵਿਧਾਇਕ ਚੁਣੇ ਗਏ ਬਾਲਕ ਨਾਥ ਦਾ ਨਾਂਅ ਚਰਚਾ ਵਿੱਚ ਸੀ। ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਨਾਂਅ ਦੀ ਚਰਚਾ ’ਤੇ ਵੀ ਵਿਰਾਮ ਲਾ ਦਿੱਤਾ। (Chief Minister)

ਭਾਜਪਾ ’ਚ ਫੁੱਟ ਹੈ ਤੇ ਪਾਰਟੀ ’ਚ ਅਨੁਸ਼ਾਸਨ ਨਹੀਂ : ਗਹਿਲੋਤ

ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨਿੱਚਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ਲਗਭਗ ਸੱਤ ਦਿਨ ਹੋ ਗਏ ਹਨ, ਪਰ ਇਹ ਲੋਕ ਤਿੰਨ ਸੂਬਿਆਂ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰ ਸਕੇ ਹਨ। ਇਸ ਪਾਰਟੀ ਵਿੱਚ ਫੁੱਟ ਹੈ, ਅਨੁਸ਼ਾਸਨ ਨਹੀਂ ਹੈ। ਜੇਕਰ ਸਾਡੀ ਪਾਰਟੀ ਨੂੰ ਛੇ ਦਿਨ ਲੱਗ ਜਾਂਦੇ ਤਾਂ ਭਾਜਪਾ ਨੇ ਅਨੇਕ ਦੋਸ਼ ਮੜ੍ਹ ਦੇਣੇ ਸਨ।

ਕਿਆਸਅਰਾਈਆਂ ਨੂੰ ਨਜ਼ਰਅੰਦਾਜ਼ ਕਰੋ, ਮੈਂ ਅਜੇ ਬਹੁਤ ਤਜ਼ਰਬਾ ਹਾਸਲ ਕਰਨੈ : ਬਾਲਕ ਨਾਥ

ਬਾਲਕਨਾਥ ਨੇ ਸੋਸ਼ਲ ਮੀਡੀਆ ’ਤੇ ਜਾਰੀ ਇੱਕ ਬਿਆਨ ’ਚ ਕਿਹਾ ਹੈ, ‘ਪਾਰਟੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ’ਚ ਪਹਿਲੀ ਵਾਰ ਜਨਤਾ ਨੇ ਮੈਨੂੰ ਸੰਸਦ ਮੈਂਬਰ ਅਤੇ ਵਿਧਾਇਕ ਬਣਾ ਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਚੋਣ ਨਤੀਜੇ ਆਉਣ ਤੋਂ ਬਾਅਦ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਕਿਆਸਅਰਾਈਆਂ ਨੂੰ ਨਜ਼ਰਅੰਦਾਜ਼ ਕਰੋ। ਇਸ ਸਮੇਂ ਮੈਂ ਮਾਣਯੋਗ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਬਹੁਤ ਸਾਰਾ ਤਜ਼ਰਬਾ ਹਾਸਲ ਕਰਨਾ ਹੈ।

ਮੱਧ ਪ੍ਰਦੇਸ਼ ’ਚ ਮੁੱਖ ਮੰਤਰੀ ਦੀ ਚੋਣ ਦਾ ਵਧਿਆ ਇੰਤਜ਼ਾਰ, ਸੋਮਵਾਰ ਨੂੰ ਹੋ ਸਕਦੈ ਫੈਸਲਾ

ਮੱਧ ਪ੍ਰਦੇਸ਼ ਵਿੱਚ ਨਤੀਜੇ ਆਉਣ ਦੇ ਛੇ ਦਿਨ ਬਾਅਦ ਵੀ ਭਾਜਪਾ ਆਪਣਾ ਮੁੱਖ ਮੰਤਰੀ ਨਾ ਚੁਣ ਸਕੀ ਅਤੇ ਹੁਣ ਵਿਧਾਇਕਾਂ ਨੂੰ ਇਸ ਲਈ ਸੋਮਵਾਰ ਤੱਕ ਉਡੀਕ ਕਰਨੀ ਪਵੇਗੀ। ਵਿਧਾਇਕ ਦਲ ਦੀ ਬੈਠਕ ਸੋਮਵਾਰ ਨੂੰ ਭੋਪਾਲ ’ਚ ਹੋਵੇਗੀ ਅਤੇ ਸ਼ੁੱਕਰਵਾਰ ਨੂੰ ਇਸ ਲਈ ਕੇਂਦਰੀ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸੂਬੇ ਦੇ ਉਨ੍ਹਾਂ ਇਲਾਕਿਆਂ ’ਚ ਜਾ ਰਹੇ ਹਨ, ਜਿੱਥੇ ਪਾਰਟੀ ਨੂੰ ਕਾਂਗਰਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਸ਼ਿਵਰਾਜ ਸਿੰਘ ਚੌਹਾਨ ਨੇ ਰਾਘੋਗੜ੍ਹ ਵਿੱਚ ਕਿਹਾ ਕਿ ਉਹ ਲੋਕ ਸਭਾ ਚੋਣ ਪ੍ਰਚਾਰ ਲਈ ਰਵਾਨਾ ਹੋ ਗਏ ਹਨ। ਦੂਜੇ ਪਾਸੇ ਭਾਜਪਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਕੇ. ਲਕਸ਼ਮਣ ਅਤੇ ਆਸ਼ਾ ਲਾਕੜਾ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਇਹ ਮੀਟਿੰਗ 11 ਦਸੰਬਰ ਨੂੰ ਸ਼ਾਮ 7 ਵਜੇ ਰੱਖੀ ਗਈ ਹੈ। ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਆਗੂ ਦਿੱਲੀ ਵਿੱਚ ਸੀਨੀਅਰ ਆਗੂਆਂ ਨੂੰ ਮਿਲ ਰਹੇ ਹਨ। ਦੌੜ ਵਿੱਚ ਸ਼ਾਮਲ ਪ੍ਰਹਿਲਾਦ ਪਟੇਲ ਦਿੱਲੀ ਤੋਂ ਭੋਪਾਲ ਪਰਤ ਆਏ ਸਨ। 19 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਮੁੱਖ ਮੰਤਰੀ ਦੀ ਚੋਣ ਲਈ ਕੇਂਦਰੀ ਆਬਜ਼ਰਵਰ ਸੂਬੇ ਵਿੱਚ ਭੇਜੇ ਜਾ ਰਹੇ ਹਨ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਵਾਸੀਆਂ ਦੀ ਕਈ ਦਹਾਕਿਆਂ ਤੋਂ ਲਟਕ ਰਹੀ ਮੰਗ ਕੀਤੀ ਪੂਰੀ