ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਪੌਦੇ ਲਾਏ

Environment

ਜਲਾਲਾਲਾਬਾਦ (ਰਜਨੀਸ਼ ਰਵੀ)। ਜਲਾਲਾਬਾਦ (ਪੱ) ਦੀ ਸਮਾਜ ਸੇਵੀ ਸੰਸਥਾਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਵਾਤਾਵਰਣ (Environment) ਨੂੰ ਕੁਝ ਚੰਗੇਰਾ ਬਣਾਉਣ ਦੇ ਲਈ ਸ਼੍ਰੀ ਉਮ ਆਸ਼ਰਮ ਅਤੇ ਸਰਵਹਿੱਤਕਾਰੀ ਵਿਦਿਆ ਮੰਦਿਰ ਵਵਿੱਚ ਪੌਦੇ ਲਗਾਏ ਗਏ। ਪ੍ਰਧਾਨ ਪ੍ਰਵੇਸ਼ ਖੰਨਾ ਅਤੇ ਸਕੱਤਰ ਰੋਸ਼ਨ ਲਾਲ ਅਸੀਜਾ ਨੇ ਇਸ ਮੌਕੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਜਲਾਲਾਬਾਦ (ਪੱ) ਹਰ ਸਾਲ ਜੂਨ ਜੁਲਾਈ ਵਿੱਚ ਸ਼ਹਿਰ ਅਤੇ ਲਾਗਲੇ ਸਕੂਲਾਂ ਵਿੱਚ ਵੱਡੇ ਪੱਧਰ ਤੇ ਪੌਦੇ ਲਗਾਉਂਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਪੌਦੇ ਲਗਾਉਂਦੀ ਰਹੇਗੀ।

ਇਹ ਵੀ ਪੜ੍ਹੋ : ਹੁਣ ਪੰਜਾਬ ‘ਚ ਇਸ ਦਿਨ ਤੱਕ ਵਧੀਆਂ ਫਿਰ ਛੁੱਟੀਆਂ

ਇਸ ਸਮਾਰੋਹ ਵਿਚ ਸਵਾਮੀ ਵਿਵੇਕਾਨੰਦ ਜੀ,ਸ਼੍ਰੀ ਦੇੇਵ ਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਜ਼ਿਲਾ ਪ੍ਰਧਾਨ ਦਵਿੰਦਰ ਕੁੱਕੜ,ਬਰਾਂਂਚ ਪ੍ਰਧਾਨ ਪ੍ਰਵੇਸ਼ ਖੰਨਾ,ਸਕੱਤਰ ਰੋਸ਼ਨ ਲਾਲ ਅਸੀਜਾ,ਖਜਾਨਚੀ ਰਮੇਸ਼ ਸਿਡਾਨਾ,ਸੁਖਵਿੰਦਰ ਕੰਬੋਜ, ਰਾਜੇਸ਼ ਪਰੂਥੀ,ਨਰੇਸ਼ ਕੁੱਕੜ,ਸਕੂਲ ਪ੍ਰਿੰਸੀਪਲ ਮੈਡਮ ਰੁਪਾਲੀ ਦੂਮੜਾ,ਮਦਨ ਲਾਲ ਗੁੰਬਰ, ਸਾਬਕਾ ਪ੍ਰਧਾਨ ਮਦਨ ਲਾਲ ਦੂਮੜਾ ਅਤੇ ਤਰਸੇਮ ਵਿਖੌਨਾ,ਫਾੳੰਡਰ ਮੈਂਂਬਰ ਅਸ਼ੋਕ ਦੂਮੜਾ,ਵਿਜੇ ਖੰਨਾ,ਵਿਕਾਸ ਸਹਿਗਲ, ਲਲਿਤ ਗਾਂਧੀ,ਦੀਪਕ ਛਾਬੜਾ,ਡਾ.ਸੁੱਖ ਦਿਆਲ ਮੁਟਨੇਜਾ,ਗੁਰਬਚਨ ਸਿੰਘ ਮਦਾਨ,ਚੰਦਨ ਦੂਮੜਾ ਟੀਚਰ,ਗਗਨ ਕੰਬੋਜ,ਦੀਪਕ ਖੰਨਾ ਅਤੇ ਸਕੂਲ ਮਾਲੀ ਆਦਿ ਹਾਜ਼ਰ ਸਨ।ਇਸ ਸਮੇਂ ਸ਼੍ਰੀ ਹਰੀਸ਼ ਚੁਚਰਾ (ਸਮਾਜ ਸੇਵੀ) ਅਤੇ ਸ੍ਰੀ ਗੁਰਬਚਨ ਸਿੰਘ ਮਦਾਨ (ਰਿਟਾਇਰਡ ਮੈਨੇਜਰ)ਨਵੇੰ ਮੈਂਬਰ ਨਾਮਜਦ ਕੀਤੇ ਗਏ। (Environment)