ਬਚੋ! ਆਨਲਾਈਨ ਧੋਖਾਧੜੀ ਤੋਂ

Online, Fraud

ਸਾਵਧਾਨ ਰਹੋ, ਜਾਗਰੂਕ ਰਹੋ

2. ਗੋਦਾਮ ‘ਚ ਉਪਲੱਬਧ ਪ੍ਰੋਡਕਟ ਖਰੀਦੋ:

ਅਮੇਜਨ, ਫਲਿੱਪਕਾਰਟ ਤੇ ਸਨੈਪਡੀਲ ਵਰਗੀਆਂ ਈ-ਕਾਮਰਸ ਵੈੱਬਸਾਈਟਸ ਦੇ ਆਪਣੇ ਗੋਦਾਮ ਹੁੰਦੇ ਹਨ, ਜਿੱਥੇ ਥਰਡ ਪਾਰਟੀ ਵਿਕ੍ਰੇਤਾ ਦਾ ਵੀ ਸਾਮਾਨ ਰੱਖਿਆ ਹੁੰਦਾ ਹੈ ਹੁਣ ਸਵਾਲ ਉੱਠਦਾ ਹੈ ਕਿ ਤੁਸੀਂ ਕਿਵੇਂ ਜਾਣੋਗੇ ਕਿ ਕੋਈ ਪ੍ਰੋਡਕਟ ਗੋਦਾਮ ਵਿਚ ਹੈ ਜਾਂ ਨਹੀਂ ਗੋਦਾਮ ‘ਚ ਮੌਜ਼ੂਦ ਪ੍ਰੋਡਕਟ ਲਈ ਅਮੇਜਨ ਦੇ ਉਤਪਾਦਾਂ ‘ਤੇ ਅਮੇਜਨ ਫੁੱਲਫੀਲਡ, ਫਲਿੱਪਕਾਰਟ ‘ਤੇ ਫਲਿੱਪਕਾਰਡ ਐਡਵਾਂਟੇਜ ਤੇ ਸਨੈਪਡੀਲ ‘ਤੇ ਸੇਫ਼ਸ਼ਿਪ ਦਾ ਟੈਗ ਲੱਗਾ ਹੁੰਦਾ ਹੈ।

3. ਵਿਕ੍ਰੇਤਾ ਦੀ ਰੇਟਿੰਗ ਵੀ ਮਹੱਤਵਪੂਰਨ:

ਇਸ ਤੋਂ ਪਹਿਲਾਂ ਕਿ ਤੁਸੀਂ ਆਪਣਾ ਮਨਪਸੰਦ ਉਤਪਾਦ ਖਰੀਦਣ ਲਈ ਬਟਨ ਦਬਾਓ, ਵਿਕ੍ਰੇਤਾ ਦਾ ਰੇਟਿੰਗ ਜ਼ਰੂਰ ਦੇਖ ਲਓ ਧਿਆਨ ਰੱਖੋ ਕਿ ਅਜਿਹੇ ਵਿਕ੍ਰੇਤਾਵਾਂ ਤੋਂ ਹੀ ਸਾਮਾਨ ਖਰੀਦੋ ਜਿਨ੍ਹਾਂ ਨੇ ਘੱਟੋ-ਘੱਟ 50 ਜਾਂ ਜ਼ਿਆਦਾ ਟ੍ਰਾਂਜੈਕਸ਼ਨ ਕੀਤੀਆਂ ਹੋਣ ਤੇ ਉਨ੍ਹਾਂ ਦੀ ਰੇਟਿੰਗ ਵੀ 90 ਫੀਸਦੀ ਜਾਂ ਘੱਟੋ-ਘੱਟ 4 ਸਟਾਰ ਹੋਵੇ ਜਿੰਨੀ ਜ਼ਿਆਦਾ ਰੇਟਿੰਗ ਹੋਵੇਗੀ ਓਨਾ ਹੀ ਜ਼ਿਆਦਾ ਤੁਸੀਂ ਉਸ ਵਿਕ੍ਰੇਤਾ ‘ਤੇ ਭਰੋਸਾ ਕਰ ਸਕਦੇ ਹੋ।

4. ਕੈਸ਼ ਆਨ ਡਿਲੀਵਰੀ ਨੂੰ ਪਹਿਲ ਦਿਓ:

ਸ਼ੌਪਿੰਗ ‘ਚ ਕੈਸ਼ ਆਨ ਡਿਲੀਵਰੀ ਤੋਂ ਭੁਗਤਾਨ ਖ਼ਪਤਕਾਰ ਨੂੰ ਘੱਟੋ-ਘੱਟ ਆਨਲਾਈਨ ਟ੍ਰਾਂਜੈਕਸ਼ਨ ਦੇ ਖ਼ਤਰਿਆਂ ਤੋਂ ਸੁਰੱਖਿਅਤ ਰੱਖਦਾ ਹੈ ਜਦੋਂ ਤੁਸੀਂ ਆਨਲਾਈਨ ਟ੍ਰਾਂਜਿਕਸ਼ਨ ਲਈ ਆਪਣੀਆਂ ਅਤਿਅੰਤ ਗੁਪਤ ਬੈਂਕਿੰਗ ਸੂਚਨਾਵਾਂ ਨੂੰ ਸਾਂਝਾ ਕਰਦੇ ਹੋ, ਤਾਂ ਉਸ ਸਮੇਂ ਹੈਕਰਸ ਉਨ੍ਹਾਂ ਸੂਚਨਾਵਾਂ ਦੀ ਹੈਕਿੰਗ ਕਰ ਸਕਦੇ ਹਨ ।

5. ਈਬੇ ‘ਤੇ ਸ਼ੌਪਿੰਗ ‘ਪੈਸਾਪੇ’ ਦੁਆਰਾ ਕਰੋ:

ਈਬੇ ‘ਤੇ ‘ਪੈਸਾਪੇ’ ਤੋਂ ਭੁਗਤਾਨ ਕਰਨ ‘ਤੇ ਜੇਕਰ ਤੁਸੀਂ ਪ੍ਰੋਡਕਟ ਖਰੀਦਦੇ ਹੋ, ਤਾਂ ਇਹ ਵੈੱਬਸਾਈਟਸ ਉਦੋਂ ਤੱਕ ਵਿਕ੍ਰੇਤਾ ਨੂੰ ਭੁਗਤਾਨ ਨਹੀਂ ਕਰਦੀ ਹੈ, ਜਦੋਂ ਤੱਕ ਪ੍ਰੋਡਕਟ ਤੁਹਾਡੇ ਹੱਥ ਨਾ ਆ ਜਾਵੇ ਤੇ ਤੁਸੀਂ ਉਸ ਤੋਂ ਸੰਤੁਸ਼ਟ ਨਾ ਹੋ ਜਾਓ ਜੇਕਰ ਤੁਸੀਂ ਪ੍ਰੋਡਕਟ ਤੋਂ ਖੁਸ਼ ਨਹੀਂ ਹੋ ਤਾਂ ਈਬੇ ਤੁਹਾਡੇ ਪੈਸੇ ਮੋੜ ਦਿੰਦਾ ਹੈ।

6. ਸਸਤੇ ਅਤੇ ਡਿਸਕਾਊਂਟ ਤੋਂ ਸਾਵਧਾਨ ਰਹੋ:

ਜੇਕਰ ਤੁਹਾਨੂੰ ਕੋਈ ਮਹਿੰਗਾ ਉਤਪਾਦ ਕਿਸੇ ਸ਼ੌਪਿੰਗ ਵੈੱਬਸਾਈਟ ‘ਤੇ ਬਹੁਤ ਸਸਤਾ ਮਿਲ ਰਿਹਾ ਹੈ ਤਾਂ ਸਾਵਧਾਨ ਕਿਉਂਕਿ ਇਸ ਤਰ੍ਹਾਂ ਤੁਹਾਨੂੰ ਸਸਤੇ ਦਾ ਝਾਂਸਾ ਦੇ ਕੇ ਮਿਹਨਤ ਦੀ ਕਮਾਈ ਉਡਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।