ਪਿਆਰੇ ਸਤਿਗੁਰੂ ਜੀ ਨੇ ਸੁਣੀ ਜੀਵ ਦੀ ਤੜਫ, ਦਿੱਤੇ ਦਰਸ਼ਨ

ਪਿਆਰੇ ਸਤਿਗੁਰੂ ਜੀ ਨੇ ਸੁਣੀ ਜੀਵ ਦੀ ਤੜਫ, ਦਿੱਤੇ ਦਰਸ਼ਨ

ਸਤਿ ਬ੍ਰਹਿਮਚਾਰੀ ਸੇਵਾਦਾਰ ਪਾਲ ਇੰਸਾਂ ਡੇਰਾ ਸੱਚਾ ਸੌਦਾ, ਸਰਸਾ ਭਾਈ ਪਾਲ ਇੰਸਾਂ ਆਪਣੇ ਸਤਿਗੁਰੂ, ਮੁਰਸ਼ਿਦ-ਏ-ਕਾਲਿਮ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਇਸ ਪ੍ਰਕਾਰ ਕਰਦਾ ਹਨ:

ਸੇਵਾਦਾਰ ਪਾਲ ਇੰਸਾਂ ਦੱਸਦੇ ਹਨ ਕਿ ਇਹ ਗੱਲ 1995 ਦੀ ਹੈ ਉਨ੍ਹਾਂ ਦਿਨਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਿਮਾਚਲ ਪ੍ਰਦੇਸ਼ ਦੇ ਚਚੀਆਂ ਨਗਰੀ ’ਚ ਇੱਕ ਬਹੁਤ ਹੀ ਰਮਨੀਕ ਪਹਾੜੀ ’ਤੇੇ ਮਿਤੀ 9 ਮਈ ਨੂੰ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਦੀ ਨੀਂਹ ਰੱਖੀ ਸੀ। ਮੇਰੀ ਡਿਊਟੀ ਉਸ ਦਰਬਾਰ ’ਚ ਲਾਈ ਗਈ ਸੀ। ਪੂਜਨੀਕ ਗੁਰੂ ਜੀ ਨੇ ਆਪਣੀ ਰਹਿਮਤ ਨਾਲ ਦਰਬਾਰ ਦਾ ਨਿਰਮਾਣ ਕਾਰਜ 12-13 ਦਿਨ ’ਚ ਪੂਰਾ ਕਰਵਾ ਲਿਆ ਸੀ। ਸੇਵਾ ਕਾਰਜ ਸਮਾਪਤ ਕਰਾਉਣ ਤੋਂ ਬਾਅਦ ਪੂਜਨੀਕ ਗੁਰੂ ਜੀ ਉਥੋਂ ਸਰਸਾ ਲਈ ਰਵਾਨਾ ਹੋਣ ਲੱਗੇ ਤਾਂ ਤਿੰਨ ਹੋਰ ਸਤਿ ਬ੍ਰਹਮਚਾਰੀ ਸੇਵਾਦਾਰਾਂ ਦੀ ਡਿਊਟੀ ਮੇਰੇ ਨਾਲ ਦਰਬਾਰ ’ਚ ਲਾ ਦਿੱਤੀ।

ਪੂਜਨੀਕ ਪਿਤਾ ਜੀ ਨੇ ਫ਼ਰਮਾਇਆ ‘‘ਬੇਟਾ! ਹਰ ਮਹੀਨੇ ਵਾਰੀ-ਵਾਰੀ ਨਾਲ ਸਰਸਾ ਦਰਬਾਰ ’ਚ ਆਉਦੇ ਰਹਿਣਾ’’ ਉਪਰੋਕਤ ਘਟਨਾ 17 ਜੁਲਾਈ 1995 ਦੀ ਹੈ ਉਸ ਦਿਨ ਬਹੁਤ ਹੀ ਤੇਜ਼ ਵਰਖਾ ਹੋ ਰਹੀ ਸੀ। ਮੈਂ ਪੂਜਨੀਕ ਗੁਰੂ ਜੀ ਦੀ ਸਤਿਸੰਗ ਵਾਲੀ ਕੈਸੇਟ ਚਲਾ ਕੇ ਕਮਰੇ ’ਚ ਬੈਠਾ ਹੋਇਆ ਸੀ। ਕੈਸ਼ਟ ਵੀ ਚੱਲ ਰਹੀ ਸੀ ਅਤੇ ਨਾਲ ਮੈਂ ਸਿਮਰਨ ਵੀ ਬਰਾਬਰ ਕਰ ਰਿਹਾ ਸੀ ਅਜੇ ਥੋੜੀ ਦੇਰ ਹੋਈ ਸੀ , ਮੈਨੂੰ ਅਚਾਨਕ ਇਹ ਖਿਆਲ ਆਇਆ ਕਿ ਜਦੋਂ ਮੇਰੀ ਡਿਊਟੀ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ਮਹਿਮਦਪੁਰ ਰੋਹੀ ਜਿਲ੍ਹਾ ਫਤਿਆਬਾਦ ’ਚ ਸੀ ਤਾਂ ਨਜ਼ਦੀਕ ਹੋਣ ਕਾਰਨ ਹਰ 15 ਦਿਨ ਬਾਅਦ ਕਦੇ ਮਹੀਨੇ ’ਚ ਤਿੰਨ ਚੱਕਰ ਵੀ ਸਰਸਾ ਦਰਬਾਰ ’ਚ ਲੱਗ ਜਾਂਦੇ ਸਨ ਪਰ ਹੁਣ ਇਸ ਤਰ੍ਹਾਂ ਤਾਂ ਘੱਟੋਂ ਘੱਟ ਤਿੰਨ ਚਾਰ ਮਹੀਨੇ ਦੇ ਬਾਅਦ ਹੀ ਮੈਨੂੰ ਦਰਸ਼ਨ ਹੋਣਗੇ ਨਾਲ -ਨਾਲ ਪੂਜਨੀਕ ਗੁਰੂ ਜੀ ਸਤਿਸੰਗ ਦੀ ਕੈਸੇਟ ਵੀ ਚੱਲ ਰਹੀ ਸੀ ਇਹੋ ਜਿਹੇ ਵਿਚਾਰ ਵੀ ਚੱਲਦੇ ਰਹਿੰਦੇ ਅਤੇ ਸਿਮਰਨ ਵੀ ਬਰਾਬਰ ਚੱਲ ਰਿਹਾ ਸੀ।

ਕੁਝ ਸਮੇਂ ਬਾਅਦ ਅਜੀਬ ਸੀ ਗਰਜਣ ਹੋਈ ਉਸ ਗਰਜਣ ’ਚ ਮੈਨੂੰ ਬਹੁਤ ਹੀ ਮਿਠਾਸ ਦਾ ਅਨੁਭਵ ਹੋਇਆ। ਮੈਨੂੰ ਇਹ ਲੱਗਿਆ ਜਿਵੇਂ ਕਿ ਮੇਰੇ ਸਿਰ ਦਾ ਉਤਲਾ ਹਿੱਸਾ ਉੱਡ ਗਿਆ ਹੈ ਫਿਰ ਮੇਰੇ ਸਾਹਮਣੇ ਇਕ ਦਮ ਬਹੁਤ ਹੀ ਜਬਰਦਸ਼ਤ ਤੇਜ਼ ਪ੍ਰਕਾਸ ਹੋਇਆ, ਜਿਸਦਾ ਲਿਖ ਬੋਲ ਕੇ ਵਰਣਨ ਨਹੀਂ ਕੀਤਾ ਜਾ ਸਕਦਾ। ਉਹ ਸਿਰਫ਼ ਅਨੁਭਵ ਕੀਤਾ ਜਾ ਸਕਦਾ ਸੀ। ਉਸ ਸੁੰਦਰ ਪ੍ਰਕਾਸ਼ ’ਚ ਮੈਨੂੰ ਪੂਜਨੀਕ ਹਜੂਰ ਪਿਤਾ ਸੰੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਨ ਹੋਏ ਪੂਜਨੀਕ ਗੁਰੂ ਜੀ ਨੇੇ ਬਚਨ ਫ਼ਰਮਾਏ ‘‘ਬੇਟਾ! ਦੱਸੋਂ, ਅਸੀ ਨਜ਼ਦੀਕ ਹਾਂ ਜਾਂ ਦੂਰ ਹਾਂ?’’ ਪੂਜਨੀਕ ਪਿਤਾ ਜੀ ਨੇ ਫ਼ਰਮਾਇਆ, ਬੇਟਾ , ਹੁਣ ਤਾਂ ਤੂੰ ਖੁਸ਼ ਹੈ ‘ਮੈਂ ਹਾਂ ਜੀ’ ’ਚ ਉੱਤਰ ਦਿੱਤਾ, ‘ਜੀ ਪਿਤਾ ਜੀ’ ਮੈਂ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਚਰਨ ਕਮਲਾਂ ’ਚ ਸਿਰ ਝੁਕਾ ਕੇ ਸਜਦਾ ਨਮਸਕਾਰ ਕੀਤਾ ਧੰਨ ਧੰਨ ਹਨ ਸੱਚੇ ਰਹਿਬਰ, ਸਤਿਗੁਰੂ ਜੀ, ਜਿਹੜੇ ਸੋਚਣ ਤੋਂ ਪਹਿਲਾਂ ਹੀ ਸਾਡੀ ਦਿਲੀ ਭਾਵਨਾਵਾਂ ਨੂੰ ਪੂਰੀਆਂ ਹੀ ਨਹੀਂ, ਸਗੋਂ ਆਪਣੇ ਨੂਰੀ ਦਰਸ਼ਨ ਦੀਆਂ ਖੁਸ਼ੀਆਂ ਨਾਲ ਆਪਣੇ ਸ਼ਿਸ਼ ਨੂੰ ਭਰਪੂਰ ਕਰ, ਮਾਲਮਾਲ ਕਰ ਦਿੰਦੇ ਹਨ।

ਫਿਰ ਆਪਣੀ ਵਾਰੀ ਆਉਣ ’ਤੇ ਮੈਂ ਸਰਸਾ ਦਰਬਾਰ ’ਚ ਆਇਆ ਹੋਇਆ ਸੀ। ਪੂਜਨੀਕ ਗੁਰੂ ਜੀ ਨੇ ਆਪਣੇ ਰੂਹਾਨੀ ਸਤਿਸੰਗ ਦੇ ਬਚਨਾਂ ’ਚ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਫ਼ਰਮਾਇਆ , ਮਾਲਿਕ ਤਾਂ ਹਰ ਜਗ੍ਹਾ ਹੈ, ਉਜਾੜਾਂ, ਪਹਾੜਾਂ ਅਤੇ ਪਹਾੜਾਂ ਤੋਂ ਪਰੇ ਵੀ ਹੈ ਉਸ ਦਿਨ ਸ਼ਾਮ ਨੂੰ ਪੂਜਨੀਕ ਹਜ਼ੂਰ ਪਿਤਾ ਜੀ ਨੇ ਦਰਬਾਰ ਦੇ ਸਭ ਸਤਿ ਬ੍ਰਹਮਚਾਰੀ ਸੇਵਾਦਾਰਾਂ ਨੂੰ ਤੇਰਾਵਾਸ ’ਚ ਮਿਲਣ ਦਾ ਸਪੈਸਲ ਸਮਾਂ ਦਿੱਤਾ ਹੋਇਆ ਸੀ। ਸਾਰੇ ਸਤਿ ਬ੍ਰਹਮਚਾਰੀ ਸੇਵਾਦਾਰ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜੂਰੀ ’ਚ ਆਪਣੀਆਂ-ਆਪਣੀਆਂ ਗੱਲਾਂ ਸੁਣਾ ਰਹੇ ਸਨ।

ਇਸ ਤਰ੍ਹਾਂ ਪੂਜਨੀਕ ਪਿਤਾ ਜੀ ਕਾਫੀ ਦੇਰ ਤੱਕ ਬਚਨ ਬਿਲਾਸ ਕਰਦੇ ਰਹੇ ਸਾਡੇ ਵਿੱਚੋਂ ਇੱਕ ਸਤਿ ਬ੍ਰਹਿਮਚਾਰੀ ਭਾਈ ਅਮੀਲਾਲ ਨੇ ਖੜ੍ਹੇ ਹੋ ਕੇ ਬੇਨਤੀ ਕੀਤੀ ਕਿ ‘‘ਪਿਤਾ ਜੀ, ਮੈਂ ਡੇਰਾ ਸੱਚਾ ਸੌਦਾ ਬਾਗੜ, ਕਿੱਕਰਾਂ ਵਾਲੀ (ਰਾਜ.) ’ਚ ਹਾਂ ਜੀ, ਜਿਹੜਾ ਕਿ ਸਰਸਾ ਤੋਂ ਬਹੁਤ ਦੂਰ ਪੈਂਦਾ ਹੈ ਕਈ-ਕਈ ਮਹੀਨੇ ਗੁਜਰ ਜਾਂਦੇ ਹਨ, ਇੱਥੇ ਆ ਨਹੀਂ ਸਕਦੇ, ਆਪ ਜੀ ਦੇ ਦਰਸ਼ਨਾਂ ਤੋਂ ਖਾਲੀ ਰਹਿ ਜਾਂਦੇ ਹਾਂ। ਇਸ ’ਤੇ ਪਿਆਰੇ ਸਤਿਗੁਰੂ ਜੀ ਨੇ ਹੱਸਦੇ ਹੋਏ ਫ਼ਰਮਾਇਆ, ‘‘ਬੇਟਾ! ਪਾਲ ਤੋਂ ਪੁੱਛ ਕਿ ਅਸੀ ਤੁਹਾਡੇ ਤੋਂ ਦੂਰ ਹਾਂ?’ ਹਾਲਾਂਕਿ ਮੈਂ ਆਪਣੇ ਅਨੁਭਵ ਵਾਲੀ ਪਿਆਰੀ ਘਟਨਾ ਦਾ ਕਿਸੇ ਸਾਹਮਣੇ ਇਸ ਤੋਂ ਪਹਿਲਾਂ ਜਿਕਰ ਨਹੀਂ ਕੀਤਾ ਸੀ।

ਜਦ ਪੂਜਨੀਕ ਪਿਤਾ ਜੀ ਪਵਿੱਤਰ ਮੁਖ ਤੋਂ ਇਹ ਬਚਨ ਸੁਣੇ ਕਿ ਪਾਲ ਤੋਂ ਪੁੱਛੋ ਕਿ ਅਸੀ ਤੁਹਾਡੇ ਤੋਂ ਦੂਰ ਹਾਂ, ਤਾਂ ਬਾਅਦ ’ਚ ਲੱਗਭਗ ਸਭ ਸਤਿ ਬ੍ਰਹਮਚਾਰੀ ਸੇਵਾਦਾਰ ਭਾਈ ਮੇਰੇ ਤੋਂ ਪੁੱਛਣ ਲੱਗੇ ਕਿ ‘ਪਾਲ ਜੀ, ਸੱਚ-ਸੱਚ ਦੱਸੋ ਕੀ ਗੱਲ ਹੋਈ ਸੀ?’ ਤਾਂ ਮੈਂ ਉਹ ਅਨੁਭਵ ਸਭ ਭਾਈਆਂ ਨਾਲ ਸਾਂਝਾ ਕੀਤਾ ਕਿ ਸਤਿਗੁਰੂ ਮਾਲਿਕ ਤਾਂ ਆਪਣੇ ਬੱਚਿਆਂ ਤੋਂ ਕਦੇ ਦੂਰ ਨਹੀਂ ਹੁੰਦੇ, ਉਹ ਆਪਣੇ ਬੱਚਿਆਂ ਦੀ ਪਲ-ਪਲ ਦੀ ਖਬਰ ਰੱਖਦੇ ਹਨ, ਸਗੋ ਇਸ ਸੱਚਾਈ ਨੂੰ ਪੂਜਨੀਕ ਗੁਰੂ ਜੀ ਨੇ ਸਭ ਦੇ ਸਾਹਮਣੇ ਖੁਦ ਹੀ ਪ੍ਰਗਟ ਕਰ ਦਿੱਤਾ ਕਿ ਭਾਵੇ ਕੋਈ ਇਥੇ ਹੈ, ਭਾਵੇ ਸੱਤ ਸਮੁੰਦਰ ਅਤੇ ਪਹਾੜਾਂ ਤੋਂ ਵੀ ਪਾਰ ਹੈ, ਸਤਿਗੁਰੂ , ਉਹ ਮਾਲਕ ਕਿਸੇ ਨਾ ਕਿਸੇ ਰੂਪ ’ਚ ਆਪਣੇ ਬੱਚਿਆਂ ਨੂੰ ਹਰ ਸਮੇਂ ਆਪਣੀ ਨਿਗ੍ਹਾ ’ਚ ਹੀ ਰੱਖਦਾ ਹੈ ਇਹ ਗੱਲ ਮੁਰੀਦ ਨੂੰ ਵੀ ਜ਼ਰੂਰ ਸਮਝਣੀ ਚਾਹੀਦੀ ਹੈ ਜਿਹੜਾ ਇਹ ਸਮਝਦਾ ਹੈ, ਉਹ ਆਪਣੇ ਸਤਿਗੁਰੂ ਮਾਲਕ ਨੂੰ ਹਮੇਸ਼ਾ ਆਪਣੇ ਅੰਗ ਸੰਗ ਵੇਖਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ