ਬਟਾਲਾ ਫੈਕਟਰੀ ਧਮਾਕਾ : ਮ੍ਰਿਤਕਾਂ ਦੀ ਗਿਣਤੀ ਹੋਈ 23

Batala, Factory, Explosion, 23 Dead

ਫੈਕਟਰੀ ਮਾਲਕ ਖਿਲਾਫ ਮਾਮਲਾ ਦਰਜ ਰੈਸਕਿਊ ਅਪ੍ਰੇਸ਼ਨ ਹੋਇਆ ਖ਼ਤਮ

ਬਟਾਲਾ (ਸੱਚ ਕਹੂੰ ਨਿਊਜ਼)। ਬਟਾਲਾ ਪਟਾਕਾ ਫੈਕਟਰੀ ‘ਚ ਬੀਤੇ ਦਿਨ ਹੋਏ ਧਮਾਕੇ ‘ਚ 23 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨਾਂ ਲੋਕ ਜ਼ਖਮੀ ਹੋਏ ਹਨ ਇਸ ਧਮਾਕੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਫਿਲਹਾਲ ਧਮਾਕਾ ਕਿਹੜੇ ਕੈਮੀਕਲ ਨਾਲ ਹੋਇਆ ਹੈ, ਇਸ ਦਾ ਖੁਲਾਸਾ ਫੋਰੈਂਸਿਕ ਟੀਮ ਕਰੇਗੀ। ਧਮਾਕੇ ‘ਚ ਮਾਰੇ ਗਏ 21 ਲੋਕਾਂ ਦੀ ਪਛਾਣ ਹੋ ਗਈ ਹੈ ਤੇ ਹਸਪਤਾਲ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਇੱਕ ਲਿਸਟ ਵੀ ਜਾਰੀ ਕੀਤੀ ਹੈ। (Batala Factory Blast)

ਜਿਨ੍ਹਾਂ ‘ਚ ਚਾਰ ਫੈਕਟਰੀ ਮਾਲਕ ਵੀ ਸ਼ਾਮਲ ਹਨ ਇਸ ਦੇ ਨਾਲ ਹੀ ਫੋਰੈਂਸਿਕ ਟੀਮ ਮਲਬੇ ਦੀ ਜਾਂਚ ਕਰੇਗੀ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਬੇਸ਼ੱਕ ਰੈਸਕਿਊ ਅਪ੍ਰੇਸ਼ਨ ਖ਼ਤਮ ਹੋ ਗਿਆ ਪਰ ਫੇਰ ਵੀ ਇੱਕ ਵਾਰ ਫੇਰ ਉਹ ਮਲਬੇ ਦੀ ਜਾਂਚ ਕਰਨਗੇ ਦੱਸ ਦਈਏ ਕਿ ਜਿਸ ਫੈਕਟਰੀ ‘ਚ ਧਮਾਕਾ ਹੋਇਆ ਹੈ ਉਸ ਦੇ ਮਾਲਕ ਦਾ ਘਰ ਫੈਕਟਰੀ ਦੇ ਪਿੱਛੇ ਹੀ ਸੀ  ਪੁਲਿਸ ਵੱਲੋਂ ਧਮਾਕੇ ਮਾਮਲੇ ‘ਚ ਫੈਕਟਰੀ ਮਾਲਕ ਖਿਲਾਫ ਪਹਿਲੀ ਐੱਫ. ਆਈ. ਆਰ ਦਰਜ ਕਰ ਲਈ ਗਈ ਹੈ ਫੈਕਟਰੀ ਮਾਲਕ ਜਸਪਾਲ ਸਿੰਘ ਖਿਲਾਫ ਗੈਰ ਇਰਾਦਾ ਕਤਲ ਸਮੇਤ ਕਈ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। (Batala Factory Blast)

ਸੋਨੀ ਨੇ ਘੇਰੀ ਆਪਣੀ ਸਰਕਾਰ

ਅੰਮ੍ਰਿਤਸਰ ਬਟਾਲਾ ਦੀ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਕਾਰਨ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ  ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਅੱਜ ਗੁਰੂ ਨਾਨਕ ਹਸਪਤਾਲ ਦਾ ਦੌਰਾ ਕੀਤਾ ਅਤੇ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਓ.ਪੀ. ਸੋਨੀ ਨੇ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਲਈ ਆਪਣੀ ਹੀ ਸਰਕਾਰ ਦੇ ਸਿਸਟਮ ਨੂੰ ਘੇਰੇ ‘ਚ ਲਿਆ ਉਨ੍ਹਾਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ‘ਚ ਚੱਲ ਰਹੀਆਂ ਪਟਾਕਾ ਫੈਕਟਰੀਆਂ ਨੂੰ ਸਿਸਟਮ ਦੀ ਨਾਲਾਇਕੀ ਦੇ ਚਲਦਿਆਂ ਬੰਦ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਅਜਿਹੇ ਹਾਦਸੇ ਹੋ ਰਹੇ ਹਨ ਹਾਦਸੇ ਹੋਣ ਤੋਂ ਬਾਅਦ ਹੀ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਸੇ ਦੀ ਗੱਲ ਕਿਉਂ ਨਹੀਂ ਸੁਣੀ ਉਨ੍ਹਾਂ ਕਿਹਾ ਕਿ ਧਮਾਕੇ ਵਾਲੀ ਥਾਂ ਦਾ ਦੌਰਾ ਕਰਨ ਅਤੇ ਪੀੜਤਾਂ ਨਾਲ ਮੁਲਾਕਾਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਆ ਰਹੇ ਹਨ। (Batala Factory Blast)

2013 ‘ਚ ਹੀ ਐਕਸ਼ਪਾਇਰ ਹੋ ਗਿਆ ਸੀ ਲਾਇਸੰਸ

ਬਟਾਲਾ ਦੀ ਪਟਾਕਾ ਫੈਕਟਰੀ ਜੋ ਕਿ ਜਿੱਥੇ ਰਿਹਾਇਸ਼ੀ ਇਲਾਕੇ ‘ਚ ਹੈ ਉੱਥੇ ਹੀ ਇਸ ਫੈਕਟਰੀ ਦਾ ਲਾਇਸੰਸ 2013 ਵਿੱਚ ਹੀ ਐਕਸ਼ਪਾਇਰ ਹੋ ਗਿਆ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਓਪਿੰਦਰਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਲਾਇਸੰਸ ਐਕਸ਼ਪਾਇਰ ਹੋਣ ਦੇ ਬਾਵਜੂਦ ਇਹ  ਫੈਕਟਰੀ ਕਿਵੇਂ ਚੱਲ ਰਹੀ ਸੀ ਇਸ ਸਬੰਧੀ ਅਜੇ ਉਹ ਕੁਝ ਨਹੀਂ ਕਹਿ ਸਕਦੇ ਇਸ ਸਬੰਧੀ ਮੈਜਿਸਟਰੇਟੀ ਜਾਂਚ ਚੱਲ ਰਹੀ ਹੈ ਜਿਸ ਤੋਂ ਬਾਅਦ ਹੀ ਉਹ ਇਸ ਸਬੰਧੀ ਕੁਝ ਦੱਸ ਸਕਦੇ ਹਨ।

ਜ਼ਖਮੀਆਂ ਨੂੰ ਮਿਲਣ ਪਹੁੰਚੇ ਸੰਨੀ ਦਿਓਲ | Batala Factory Blast

ਬਟਾਲਾ ਪਟਾਕਾ ਫ਼ੈਕਟਰੀ ‘ਚ ਹੋਏ ਧਮਾਕੇ ‘ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਉਲ ਅੱਜ ਸਿਵਲ ਹਸਪਤਾਲ ਬਟਾਲਾ ਪਹੁੰਚੇ ਇਸ ਮੌਕੇ ਉਨ੍ਹਾਂ ਦੇ ਨਾਲ ਸ਼ਵੇਤ ਮਲਿਕ ਵੀ ਮੌਜੂਦ ਸਨ ਇਸ ਦੌਰਾਨ ਉਨ੍ਹਾਂ ਨੇ ਜ਼ਖਮੀਆਂ ਨਾਲ ਮੁਲਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆਧਮਾਕੇ ‘ਚ ਮਾਂ ਪੁੱਤ ਦੀ ਮੌਤਬਟਾਲਾ ‘ਚ ਬੀਤੇ ਕੱਲ੍ਹ ਹੋਏ ਧਮਾਕੇ ਦੌਰਾਨ ਫੈਕਟਰੀ ਦੇ ਬਾਹਰ ਸੜਕ ਤੋਂ ਸਕੂਟਰੀ ‘ਤੇ ਜਾ ਰਹੇ ਮਾਂ-ਪੁੱਤ ਦੀ ਵੀ ਮੌਤ ਜਾਣ ਦਾ ਪਤਾ ਲੱਗਿਆ ਹੈ ਜਾਣਕਾਰੀ ਮੁਤਾਬਕ ਰਮਨਦੀਪ ਕੌਰ ਪਤਨੀ ਅਸ਼ੀਸ਼ਪਾਲ ਸਿੰਘ ਸੰਧੂ ਵਾਸੀ ਗੁਰੂ ਰਾਮਦਾਸ ਕਲੋਨੀ, ਜੋ ਬਟਾਲਾ ਆਪਣੇ ਛੋਟੇ ਬੱਚੇ ਪਾਹੁਲਦੀਪ ਸਿੰਘ ਨਾਲ ਸਕੂਟਰੀ ‘ਤੇ ਸਵਾਰ ਹੋ ਕੇ ਉਥੋਂ ਗੁਜ਼ਰ ਰਹੀ ਸੀ ਜਦੋਂ ਫੈਕਟਰੀ ‘ਚ ਧਮਾਕਾ ਹੋਇਆ ਤਾਂ ਇਸ ਧਮਾਕੇ ਨੇ ਸੜਕ ‘ਤੋਂ ਲੰਘ ਰਹੇ ਮਾਂ-ਪੁੱਤ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। (Batala Factory Blast)