ਬਾੱਲ ਟੈਂਪਰਿੰਗ ‘ਤੇ ਹੁਣ 6 ਟੈਸਟ ਜਾਂ 12 ਇੱਕ ਰੋਜ਼ਾ ਦੀ ਹੋਵੇਗੀ ਪਾਬੰਦੀ

ਸਾਲ ਦੇ ਆਖ਼ਰ ਤੱਕ ਹੋ ਜਾਵੇਗਾ ਪਾਬੰਦੀ ਲਾਗੂ | Ball Tempering

ਨਵੀਂ ਦਿੱਲੀ, (ਏਜੰਸੀ)। ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ) ਨੇ ਗੇਂਦ ਨਾਲ ਛੇੜਛਾੜ ਅਤੇ ਸਲੇਜ਼ਿੰਗ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਹੁਣ ਦੋਸ਼ੀ ਕ੍ਰਿਕਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਜਿਸ ਲਈ ਉਹ ਆਪਣੇ ਨਿਯਮਾਂ ਨੂੰ ਹੋਰ ਸਖ਼ਤ ਬਣਾਉਣ ਜਾ ਰਿਹਾ ਹੈ ਇਸ ਸਾਲ ਮਾਰਚ ‘ਚ ਦੱਖਣੀ ਅਫ਼ਰੀਕਾ ਦੌਰੇ ‘ਤੇ ਆਸਟਰੇਲੀਆਈ ਕ੍ਰਿਕਟਰਾਂ ‘ਤੇ ਗੇਂਦ ਖ਼ਰਾਬ ਕਰਨ ‘ਚ ਸ਼ਾਮਲ ਹੋਣ ਤੋਂ ਬਾਅਦ ਖਿਡਾਰੀਆਂ ਦੇ ਮੈਦਾਨ ‘ਤੇ ਵਤੀਰੇ ਨੂੰ ਲੈ ਕੇ ਕਾਫ਼ੀ ਸਵਾਲ ਉੱਠੇ ਸਨ। (Ball Tempering)

ਪਿਛਲੇ ਮਹੀਨੇ ਸ਼੍ਰੀਲੰਕਾ ਦੇ ਵੈਸਟਇੰਡੀਜ਼ ਦੌਰੇ ‘ਚ ਵੀ ਗੇਂਦ ਨਾਲ ਛੇੜਛਾੜ ਕਰਨ ਦੇ ਦੋਸ਼ ‘ਚ ਦਿਨੇਸ਼ ਚਾਂਡੀਮਲ ‘ਤੇ ਇੱਕ ਟੈਸਟ ਦੀ ਪਾਬੰਦੀ ਲਗਾਈ ਗਈ ਸੀ ਆਈ.ਸੀ.ਸੀ. ਦੇ ਚੇਅਰਮੈਨ ਸ਼ਸ਼ਾਂਕ ਮਨੋਹਰ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਖਿਡਾਰੀਆਂ ਅਤੇ ਪ੍ਰਸ਼ਾਸਕਾਂ ‘ਚ ਖੇਡ ਦੇ ਨਿਯਮਾਂ ਪ੍ਰਤੀ ਕੁਝ ਡਰ ਹੋਵੇ ਕ੍ਰਿਕਟ ਦੇ ਦੁਨੀਆਂ ਭਰ ‘ਚ 1 ਅਰਬ ਤੋਂ ਜ਼ਿਆਦਾ ਪ੍ਰਸ਼ੰਸਕ ਹਨ ਅਤੇ ਅਸੀਂ ਉਹਨਾਂ ਨੂੰ ਇਸ ਖੇਡ ਦੀ ਇਮਾਨਦਾਰੀ ‘ਤੇ ਸਵਾਲ ਚੁੱਕਣ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਹਾਂ। (Ball Tempering)

ਬਾਲ ਟੈਂਪਰਿੰਗ ਹੁਣ ਲੈਵਲ ਤਿੰਨ ਦਾ ਜ਼ੁਰਮ

ਆਈ.ਸੀ.ਸੀ. ਦੇ ਕਾਨੂੰਨੀ ਜ਼ਾਬਤੇ ਦੇ ਨਿਯਮਾਂ ‘ਚ ਫੇਰ ਬਦਲ ਦੇ ਮੱਦੇਨਜ਼ਰ ਹੁਣ ਵਿਸ਼ਵ ਪੱਧਰੀ ਸੰਸਥਾ ਦੋਸ਼ੀ ਖਿਡਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ ਜਿਸਨੂੰ ਇਸ ਸਾਲ ਦੇ ਆਖ਼ਰ ਤੱਕ ਲਾਗੂ ਕਰ ਦਿੱਤਾ ਜਾਵੇਗਾ ਇਸ ਵਿੱਚ ਗੇਂਦ ਨਾਲ ਛੇੜਛਾੜ ਤੋਂ ਇਲਾਵਾ ਧੋਖਾਧੜੀ, ਨਿੱਜੀ ਟਿੱਪਣੀਆਂ, ਭੱਦੀ ਟਿੱਪਣੀਆਂ, ਅੰਪਾਇਰ ਦੇ ਨਿਰਦੇਸ਼ਾਂ ਦੀ ਅਣਗਹਿਲੀ, ਗੇਂਦ ਦੀ ਹਾਲਤ ‘ਚ ਫੇਰ ਬਦਲ ਸ਼ਾਮਲ ਹਨ ਬਾਲ ਟੈਂਪਰਿੰਗ ਨੂੰ ਹੁਣ ਲੈਵਲ ਤਿੰਨ ਦਾ ਜ਼ੁਰਮ ਮੰਨਿਆ ਜਾਵੇਗਾ ਜਿਸ ਲਈ ਛੇ ਟੈਸਟ ਮੈਚ ਜਾਂ 12 ਅੰਤਰਰਾਸ਼ਟਰੀ ਇੱਕ ਰੋਜ਼ਾ ਮੈਚਾਂ ਦੀ ਪਾਬੰਦੀ ਹੋਵੇਗੀ। (Ball Tempering)

ਰਾਸ਼ਟਰੀ ਬੋਰਡ ‘ਤੇ ਵੀ ਹੋ ਸਕਦੀ ਹੈ ਵਾਜ਼ਬ ਕਾਰਵਾਈ | Ball Tempering

ਆਈ.ਸੀ.ਸੀ. ਨੇ ਕਿਹਾ ਕਿ ਬੋਰਡ ਨੇ ਇਸ ਗੱਲ ‘ਤੇ ਵੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਜੇਕਰ ਖਿਡਾਰੀਆਂ ਦੀਆਂ ਅਣਗਹਿਲੀਆਂ ਤੈਅ ਹਾਲਾਤਾਂ ਤੋਂ ਬਾਹਰ ਹੋ ਜਾਂਦੀਆਂ ਹਨ ਤਾਂ ਸਬੰਧਿਤ ਰਾਸ਼ਟਰੀ ਬੋਰਡਾਂ ਨੂੰ ਵੀ ਜ਼ਿੰਮ੍ਹੇਦਾਰ ਠਹਿਰਾਇਆ ਜਾਵੇਗਾ ਅਤੇ ਬੋਰਡ ‘ਤੇ ਵੀ ਵਾਜ਼ਬ ਕਾਰਵਾਈ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਆਸਟਰੇਲੀਆ ਨੇ ਆਪਣੇ ਤਿੰਨ ਖਿਡਾਰੀਆਂ ‘ਤੇ ਜਿੱਥੇ ਸਖ਼ਤ ਕਾਰਵਾਈ ਕੀਤੀ ਸੀ ਉੱਥੇ ਕ੍ਰਿਕਟ ਸ਼੍ਰੀਲੰਕਾ ਨੇ ਚਾਂਡੀਮਲ ‘ਤੇ ਆਈ.ਸੀ.ਸੀ. ਤੋਂ ਇਲਾਵਾ ਆਪਣੇ ਵੱਲੋਂ ਕੋਈ ਕਦਮ ਨਾ ਚੁੱਕਣ ਦੀ ਜਰੂਰਤ ਦੱਸੀ ਸੀ।

ਹਾਲਾਂਕਿ ਸੇਂਟ ਲੁਸਿਆ ਟੈਸਟ ‘ਚ ਤੀਸਰੇ ਦਿਨ ਸ਼੍ਰੀਲੰਕਾ ਦੇ ਮੈਦਾਨ ‘ਚ ਉੱਤਰਨ ਤੋਂ ਇਨਕਾਰ ਕਰਨ ਦੇ ਰਨ ਖੇਡ ‘ਚ ਦੋ ਘੰਟੇ ਦੀ ਦੇਰੀ ਹੋਈ ਸੀ ਅਤੇ ਇਸ ਗੱਲ ਨੂੰ ਆਈ.ਸੀ.ਸੀ. ਨੇ ਗੰਭੀਰਤਾ ਨਾਲ ਲਿਆ ਹੈ ਅਤੇ ਜਿਸ ਕਾਰਨ ਚਾਂਡੀਮਲ ਅਤੇ ਸ਼੍ਰੀਲੰਕਾ ਦੇ ਕੁਝ ਅਧਿਕਾਰੀਆਂ ‘ਤੇ ਪਾਬੰਦੀ ਲੱਗ ਸਕਦੀ ਹੈ ਵਿਸ਼ਵ ਪੱਧਰੀ ਸੰਸਥਾ ਦੇ ਮੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਕਿਹਾ ਕਿ ਅਸੀਂ ਕ੍ਰਿਕਟ ਦੀ ਬਤੌਰ ਖੇਡ ਉਸਦੀ ਅੱਵਲ ਸਥਿਤੀ ਨੂੰ ਬਣਾਈ ਰੱਖਣਾ ਚਾਹੁੰਦੇ ਹਾਂ ਜਿਸ ‘ਤੇ ਲੋਕ ਭਰੋਸਾ ਕਰ ਸਕਣ ਇਸ ਲਈ ਅਜਿਹੇ ਸਖ਼ਤ ਨਿਯਮਾਂ ਦੀ ਬਹੁਤ ਜ਼ਰੂਰਤ ਹੈ। (Ball Tempering)