ਕੈਪਟਨ ਦੇ ਸਲਾਹਕਾਰਾਂ ਦੀ ਸਕਿਓਰਿਟੀ ਲਈ ਵਾਪਸ

CM Capt. Amarinder Singh Sachkahoon

ਕੈਪਟਨ ਦੇ ਸਲਾਹਕਾਰਾਂ ਦੀ ਸਕਿਓਰਿਟੀ ਲਈ ਵਾਪਸ

ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬ 20 ਸਲਾਹਕਾਰਾਂ ਦੀ ਸਕਿਓਰਿਟੀ ਵਾਪਸ ਲੈ ਲਈ ਗਈ ਹੈ। ਸਕਿਓਰਿਟੀ ਵਾਪਸ ਲੈਣ ਵਾਲਿਆਂ ਦੇ ਨਾਵਾਂ ’ਚ ਕੈਪਟਨ ਦੇ ਸੀਨੀਅਰ ਐਡਵਾਈਜ਼ਰ ਰਹੇ ਟੀ ਐੱਸ ਸ਼ੇਰਗਿਲ, ਕੈਪਟਨ ਦੇ ਮੀਡੀਆ ਸਲਾਹਕਾਰ ਰਹੇ ਰਵੀਨ ਠੁਕਰਾਲ, ਕੈਪਟਨ ਦੇ ਓ ਐੱਸ ਡੀ ਮੇਜਰ ਅਮਰਦੀਪ ਸਿੰਘ, ਐਡਵੋਕੇਟ ਜਨਰਲ ਰਹੇ ਅਤੁਲ ਨੰਦਾ, ਓ ਐੱਸ ਡੀ ਰਹੇ ਦਮਨਜੀਤ ਸਿੰਘ, ਓ ਐੱਸ ਡੀ ਰਹੇ ਅੰਕਿਤ ਬਾਂਸਲ, ਗੁਰਮੇਹਰ ਸਿੰਘ ਸੇਖੋਂ ਸਿਆਸੀ ਸਕੱਤਰ, ਕੈਪਟਨ ਦੇ ਮੀਡੀਆ ਐਡਵਾਈਜ਼ ਰਹੇ ਭਾਰਤ ਇੰਦਰ ਚਾਹਲ, ਕੈਪਟਨ ਦੇ ਖੁਬੀ ਰਾਮ ਸਕਿਓਰਿਟੀ ਐਡਵਾਈਜ਼ਰ ਰਹੇ ਸਮੇਤ ਹੋਰ ਕਈ ਨਾਂਅ ਲਿਸਟ ’ਚ ਸ਼ਾਮਲ ਹਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਦਿੱਲੀ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੁਬੀ ਰਾਮ ਅਤੇ ਰਵੀਨ ਠੁਕਰਾਲ ਵੀ ਉਨ੍ਹਾਂ ਦੇ ਨਾਲ ਹੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਸਕਿਓਰਿਟੀ ਘਟਾਉਣ ਨੂੰ ਲੈ ਕੇ ਡੀ ਜੀ ਪੀ ਨੂੰ ਪੱਤਰ ਲਿਖਿਆ ਜਾ ਚੁੱਕਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ