ਅਯੁੱਧਿਆ ਮਾਮਲਾ : ਅਸੀਂ ਰਾਮ ਦੇ ਉਪਾਸਕ, ਪੂਜਾ ਕਰਨਾ ਸਾਡਾ ਅਧਿਕਾਰ : ਵਿਸ਼ਾਰਦ

Ayodhya Matters, We Worshipers Ram, Our Right worship, Vishrad

ਨਵੀਂ ਦਿੱਲੀ (ਏਜੰਸੀ)। ਅਯੁੱਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ‘ਤੇ ਸੁਪਰੀਮ ਕੋਰਟ ‘ਚ ਦਸਵੇਂ ਦਿਨ ਦੀ ਸੁਣਵਾਈ ਦੌਰਾਨ ਅੱਜ ਪਟੀਸ਼ਨਕਰਤਾ ਗੋਪਾਲ ਸਿੰਘ ਵਿਸ਼ਾਰਦ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਪਾਸਨਾ ਦਾ ਅਧਿਕਾਰ ਹੈ ਤੇ ਇਹ ਅਧਿਕਾਰ ਉਨ੍ਹਾਂ ਤੋਂ ਖੋਹਿਆ ਨਹੀਂ ਜਾ ਸਕਦਾ ਵਿਸ਼ਾਰਦ ਵੱਲੋਂ ਪੇਸ਼ ਸੀਨੀਅਰ ਵਕੀਲ ਰੰਜੀਤ ਕੁਮਾਰ ਨੇ ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐਸ. ਏ. ਬੋਬੜੇ, ਜਸਟਿਸ ਡੀ. ਵਾਈ. ਚੰਦਰਚੂਹੜ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਐਸ. ਅਬਦੁਲ ਨਜੀਰ ਦੀ ਸੰਵਿਧਾਨ ਬੈਂਚ ਸਾਹਮਣੇ ਦਲੀਲਾਂ ਪੇਸ਼ ਕਰਦਿਆਂ ਕਿਹਾ। (Ayodhya Case)

ਕਿ ਉਹ (ਮੁਵੱਕਿਲ) ਉਪਾਸਕ ਹਨ ਤੇ ਉਨ੍ਹਾਂ ਵਿਵਾਦਿਤ ਸਥਾਨ ‘ਤੇ ਉਪਾਸਨਾ ਦਾ ਅਧਿਕਾਰ ਹੈ ਉਨ੍ਹਾਂ ਕਿਹਾ ਕਿ ਇਹ ਅਧਿਕਾਰ ਉਨ੍ਹਾਂ ਤੋਂ ਕੋਈ ਨਹੀਂ ਖੋਹ ਸਕਦਾ ਕੁਮਾਰ ਨੇ ਰਾਮ ਲੱਲ੍ਹਾ ਬਿਰਾਜਮਾਨ ਦੇ ਵਕੀਲ ਸੀਐਸ ਵੈਦਨਾਥਨ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਵਿਵਾਦਿਤ ਜ਼ਮੀਨ ਖੁਦ ‘ਚ ਦੈਵੀਯ ਸਥਾਨ ਹੈ ਤੇ ਭਗਵਾਨ ਰਾਮ ਦਾ ਉਪਾਸਕ ਹੋਣ ਦੇ ਨਾਤੇ ਉਨ੍ਹਾਂ ਦੇ ਮੁਵਕਿੱਲ ਨੂੰ ਉੱਥੇ ਪੂਜਾ ਕਰਨ ਦਾ ਅਧਿਕਾਰ ਹੈ ਇਹ ਉਹ ਸਥਾਨ ਹੈ, ਜਿੱਥੇ ਰਾਮ ਦਾ ਜਨਮ ਹੋਇਆ ਸੀ ਤੇ ਉਨ੍ਹਾਂ ਇੱਥੋਂ ਦਾ ਪੂਜਾ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। (Ayodhya Case)