ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News IND Vs AUS : ...

    IND Vs AUS : ਆਸਟਰੇਲੀਆ ਨੇ ਛੇਵੀਂ ਵਾਰ ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ, ਭਾਰਤੀ ਕਰੋਡ਼ਾਂ ਚਿਹਰੇ ਹੋਏ ਨਾਮੋਸ਼

    IND Vs AUS

    ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

    • ਟ੍ਰੈਵਿਸ ਹੈੱਡ ਨੇ ਲਾਇਆ ਸ਼ਾਨਦਾਰ ਸੈਂਕੜਾ

    ਅਹਿਮਦਾਬਾਦ। ਆਸਟਰੇਲੀਆ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਇਤਿਹਾਸ ਰਚਦਿਆਂ ਵਿਸ਼ਵ ਕੱਪ ਆਪਣੇ ਨਾਂਅ ਕੀਤਾ। ਆਸਟ੍ਰੇਲੀਆ ਨੇ ਛੇਵੀਂ ਵਾਰ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਜਿਵੇਂ ਹੀ ਆਸਟੇਰਲੀਆ ਨੇ ਜਿੱਤ ਪ੍ਰਾਪਤ ਕੀਤੀ ਤਾਂ ਭਾਰਤ ਦੇ ਕਰੋੜਾਂ ਚਿਹਰੇ ਨਾਮੋਸ਼ ਹੋ ਗਏ। ਆਸਟਰੇਲੀਆ ਨੇ 2003 ਵਾਲੀ ਕਹਾਣੀ ਦੁਹਰਾਉਂਦਿਆਂ ਭਾਰਤ ਨੂੰ ਦੇ ਫਾਈਨਲ ’ਚ ਹਰਾ ਕੇ ਵਿਸ਼ਵ ਕੱਪ ’ਤੇ ਕਬਜ਼ਾ ਕੀਤਾ। ਭਾਰਤ ਵੱਲੋਂ ਦਿੱਤੇ 241 ਦੌੜਾਂ ਦਾ ਟੀਚਾ ਆਸਟਰੇਲੀਆ ਨੇ ਆਸਾਨੀ ਨਾਲ 43 ਓਵਰਾਂ ’ਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਅਸਟਰੇਲੀਆ ਦੇ ਇਸ ਜਿੱਤ ਦੇ ਹੀਰੋ ਰਹੇ ਟ੍ਰੈਵਿਸ ਹੈੱਡ ਜਿਸ ਨੇ ਸ਼ਾਨਦਾਰ (137) ਸੈਂਕੜੇ ਵਾਲੀ ਪਾਰੀ ਖੇਡੀ ਅਤੇ ਮਾਰਨਸ ਲੈਬੁਸ਼ਗਨ (58) ਨੇ ਵੀ ਅਰਧ ਸੈਂਕੜਾ ਲਾ ਕੇ ਉਸ ਦਾ ਪੂਰਾ ਸਾਥ ਦਿੱਤਾ। ਆਸਟਰੇਲੀਆਂ ਵੱਲੋਂ ਸਟੀਵ ਸਮਿਥ 4 , ਮਿਸ਼ੇਲ ਮਾਰਸ਼ (15 ਦੌੜਾਂ) ਅਤੇ ਡੇਵਿਡ ਵਾਰਨਰ 7 ਦੌੜਾਂ ਬਣਾ ਕੇ ਆਊਟ ਹੋਏ। IND Vs AUS

    ਟੀਮ ਨੇ 47 ਦੌੜਾਂ ਦੇ ਸਕੋਰ ’ਤੇ ਗੁਆ ਦਿੱਤੀਆਂ ਸਨ 3 ਵਿਕਟਾਂ

    241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ ਪਹਿਲੇ ਹੀ ਓਵਰ ਵਿੱਚ 15 ਦੌੜਾਂ ਬਣਾ ਸਕੀ। ਦੂਜੇ ਓਵਰ ਦੀ ਗੇਂਦਬਾਜ਼ੀ ਕਰਨ ਆਏ ਮੁਹੰਮਦ ਸ਼ਮੀ ਨੇ ਪਹਿਲੀ ਹੀ ਗੇਂਦ ‘ਤੇ ਡੇਵਿਡ ਵਾਰਨਰ ਨੂੰ ਸਲਿੱਪ ‘ਚ ਕੋਹਲੀ ਹੱਥੋਂ ਕੈਚ ਕਰਵਾ ਲਿਆ। ਨੰਬਰ-3 ‘ਤੇ ਆਏ ਮਿਸ਼ੇਲ ਮਾਰਸ਼ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਪਰ 5ਵੇਂ ਓਵਰ ‘ਚ ਉਨ੍ਹਾਂ ਨੂੰ ਜਸਪ੍ਰੀਤ ਬੁਮਰਾਹ ਨੇ ਪੈਵੇਲੀਅਨ ਭੇਜ ਦਿੱਤਾ। ਬੁਮਰਾਹ ਨੇ 7ਵੇਂ ਓਵਰ ਵਿੱਚ ਸਟੀਵ ਸਮਿਥ ਨੂੰ ਵੀ ਐਲ.ਬੀ.ਡਬਲਯੂ. ਟੀਮ ਨੇ 47 ਦੌੜਾਂ ਦੇ ਸਕੋਰ ਨਾਲ 3 ਵਿਕਟਾਂ ਗੁਆ ਕੇ ਵੀ 10 ਓਵਰਾਂ ਵਿੱਚ 60 ਦੌੜਾਂ ਬਣਾਈਆਂ।

    ਭਾਰਤ ਨੇ ਆਸਟਰੇਲੀਆ ਨੂੰ ਦਿੱਤਾ ਸੀ 241 ਦੌੜਾਂ ਦਾ ਟੀਚਾ

    ਵਿਰਾਟ ਤੇ ਰਾਹੁਲ ਨੇ ਲਾਏ ਅਰਧ ਸੈਂਕੜੇ (IND Vs AUS Final)

     ਭਾਰਤ ਨੇ ਆਸਟਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂਂ 50 ਓਵਰਾਂ ’ਚ 240 ਦੌੜਾਂ ਬਣਾਈਆਂ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਇੰਡੀਆ ਨੂੰ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ ਸ਼ੁਰੂਆਤ ਦਿੱਤੀ। ਪਰ ਸ਼ੁਭਮਨ ਸਿਰਫ 4 ਦੌੜਾਂ ਬਣਾ ਕੇ ਮਿਸ਼ੇਲ ਸਟਾਰਕ ਦਾ ਸ਼ਿਕਾਰ ਬਣੇ। ਉਸ ਤੋਂ ਬਾਅਦ ਆਏ ਵਿਰਾਟ ਕੋਹਲੀ ਨੇ ਵੀ ਤੇਜ਼ ਦੌੜਾਂ ਬਣਾਈਆਂ। 10ਵੇਂ ਓਵਰ ‘ਚ ਰੋਹਿਤ ਸ਼ਰਮਾ ਨੇ ਵੀ 2 ਗੇਂਦਾਂ ‘ਤੇ 10 ਦੌੜਾਂ ਬਣਾਈਆਂ ਪਰ ਤੀਜੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋ ਗਿਆ ਰੋਹਿਤ ਨੇ 47 ਦੌੜਾਂ ਬਣਾਈਆਂ। ਟੀਮ ਨੇ 10 ਓਵਰਾਂ ਵਿੱਚ 80 ਦੌੜਾਂ ਬਣਾਈਆਂ ਪਰ ਨਾਲ ਹੀ 2 ਵੱਡੀਆਂ ਵਿਕਟਾਂ ਵੀ ਗੁਆ ਦਿੱਤੀਆਂ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋ ਬਾਅਦ ਸ੍ਰੇਅਸ ਅਈਅਰ ਵੀ 4 ਦੌੜਾਂ ਬਣਾ ਕੇ ਆਊਟ ਹੋਏ।

    IND Vs AUS Final

    ਇਹ ਵੀ ਪੜ੍ਹੋ : Petrol-Diesel Price: ਕੀ ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣੋ ਕੀ ਹੈ ਤਾਜ਼ਾ ਰੇਟ

    ਵਿਰਾਟ ਕੋਹਲੀ ਤੇ ਕੇਐਲ ਰਾਹੁਲ ਦੇ ਅਰਧ ਸੈਂਕੜਿਆਂ ਦੇ ਦਮ ’ਤੇ ਭਾਰਤ 241 ਦੌੜਾਂ ਤੱਕ ਪਹੁੰਚ ਸਕਿਆ। ਇਸ ਤੋਂ ਇਲਾਵਾ ਭਾਰਤ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਆਸਟਰਲੀਆ ਵੱਲੋਂ ਸਭ ਤੋਂ ਵੱਧ ਵਿਕਟਾਂ ਮਿਚੇਲ ਸਟਾਰਕ ਨੇ (3) ਨੇ ਲਈਆਂ। IND Vs AUS Final

    LEAVE A REPLY

    Please enter your comment!
    Please enter your name here