Punjab

ਭਾਜਪਾ ਦੇ ਕੇਂਦਰੀ ਮੰਤਰੀ Ravneet Bittu ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਰੇਆਮ ਗਾਲ੍ਹਾਂ ਕੱਢਣੀਆਂ ਅਤੇ ਇੱਕ ਮਹਿਲਾ ਐਸਐਸਪੀ ਨੂੰ ਧਮਕਾਉਣਾ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਹੈ: ਬਲਤੇਜ ਪੰਨੂ
BJP ਆਗੂ ਆਪਣੇ ਆਪ ਨੂੰ ਸੰਵਿਧਾਨ ਤੇ ਕਾਨੂੰਨ ਤੋਂ ਉੱਪਰ ਸਮਝਦੇ ਹਨ, ਭਾਜਪਾ ਨੇ ਨਗਰ ਨਿਗਮ ਚੋਣਾਂ ਨੂੰ ਆਪਣੀ 'ਗੁੰਡਾਗਰਦੀ' ਦਾ ਇੱਕ ਹੋਰ ਪ੍ਰਦਰਸ਼ਨ ਬਣਾ ਦਿੱਤਾ: ਅਮਨ ਅਰੋੜਾ
ਪੰਜਾਬ ਭਰ 'ਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ Mukhyamantri Sehat Yojana ਬਣੀ ਜੀਵਨਰੇਖਾ
Bathinda News: ਪੰਚਾਇਤ ਬੱਲ੍ਹੋ ਦੀ ਪਹਿਲਕਦਮੀ, ਸਿੱਧੀ ਬਿਜਾਈ ਅਤੇ ਬਦਲਵੀਆਂ ਫਸਲਾਂ ’ਤੇ ਮਿਲੇਗਾ ਇਨਾਮ
Swati Maliwal Defamation Case: ਮਾਣਹਾਨੀ ਕੇਸ ਵਿੱਚ ਸਵਾਤੀ ਮਾਲੀਵਾਲ ਨੂੰ ਵੱਡਾ ਝਟਕਾ, ਮੋਗਾ ਅਦਾਲਤ ਨੇ ਦਿੱਤੇ ਪੇਸ਼ ਹੋਣ ਦੇ ਹੁਕਮ

Punjab News: ਭਾਜਪਾ ਦੇ ਸੂਬਾ ਮੀਤ ਪ੍ਰਧਾਨ ’ਤੇ ਹਮਲੇ ਦੀ ਕੋਸ਼ਿਸ, ਵਾਲ-ਵਾਲ ਬਚੇ

Sach Kahoon Punjabi Desk Picture
Published On

ਪੁਲਿਸ ਨੇ ਸ਼ਿਕਾਇਤ ਮਿਲਣ ਪਿੱਛੋਂ 3 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਮਿੱਤਲ ’ਤੇ ਦੇਰ ਰਾਤ ਉਨ੍ਹਾਂ ਦੀ ਫੈਕਟਰੀ ਅੱਗੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਚ ਸੂਬਾ ਮੀਤ ਪ੍ਰਧਾਨ ਵਾਲ-ਵਾਲ ਬਚ ਗਏ। ਜਾਣਕਾਰੀ ਦਿੰਦਿੰਆਂ ਜਤਿੰਦਰ ਮਿੱਤਲ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਉਹ ਫੋਕਲ ਪੁਆਇੰਟ ਸਥਿਤ ਆਪਣੀ ਫੈਕਟਰੀ ’ਚ ਮੌਜੂਦ ਸਨ, ਜਿੱਥੇ ਉਨ੍ਹਾਂ ਦੀ ਫੈਕਟਰੀ ਦੇ ਬਾਹਰ ਉਨ੍ਹਾਂ ਨੂੰ ਕੁੱਝ ਲੋਕਾਂ ਦੇ ਆਪਸ ’ਚ ਝਗੜਨ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਨ੍ਹਾਂ ਨੇ ਫੈਕਟਰੀ ’ਚੋਂ ਬਾਹਰ ਆ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਿਸ ’ਤੇ ਆਪਸ ’ਚ ਝਗੜਾ ਕਰ ਰਹੇ ਲੋਕ ਉਥੋਂ ਚਲੇ ਗਏ ਪਰ ਦੇਰ ਰਾਤ 9 ਵਜੇ ਦੇ ਕਰੀਬ ਹੀ ਉਨ੍ਹਾਂ ਦੀ ਫੈਕਟਰੀ ਦੇ ਗੇਟ ’ਤੇ ਪੱਥਰਬਾਜ਼ੀ ਹੋਈ। Punjab News

ਇਹ ਵੀ ਪੜ੍ਹੋ: Heroin: ਫਿਰੋਜ਼ਪੁਰ ਪੁਲਿਸ ਵੱਲੋਂ ਹੈਰੋਇਨ ਤੇ ਨਜਾਇਜ਼ ਅਸਲਾ ਬਰਾਮਦ, ਦੋ ਕਾਬੂ

ਜਦ ਉਨ੍ਹਾਂ ਨੇ ਫੈਕਟਰੀ ਤੋਂ ਬਾਹਰ ਆ ਕੇ ਪੱਥਰਬਾਜ਼ੀ ਕਰਨ ਵਾਲਿਆਂ ਨੂੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਸ ’ਤੇ ਵੀ ਪੱਥਰ ਵਰ੍ਹਾਏ ਤੇ ਆਪਣਾ ਬਚਾਅ ਕਰਦਿਆਂ ਫੈਕਟਰੀ ਦੇ ਛੋਟੇ ਗੇਟ ਰਾਹੀਂ ਅੰਦਰ ਜਾ ਵੜੇ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਉਨ੍ਹਾਂ ਤੁਰੰਤ ਸਬੰਧਿਤ ਥਾਣੇ ਦੇ ਮੁਖੀ ਨੂੰ ਫੋਨ ਲਗਾਇਆ, ਜਿੰਨ੍ਹਾਂ ਤਿੰਨ-ਚਾਰ ਵਾਰ ਫੋਨ ਕੀਤੇ ਜਾਣ ’ਤੇ ਵੀ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। Punjab News

ਇਸ ਪਿੱਛੋਂ ਉਨ੍ਹਾਂ ਵੱਲੋਂ ਦੋ ਵਾਰ ਫੋਨ ਕੀਤੇ ਜਾਣ ਦੇ ਬਾਅਦ ਮੁਨਸ਼ੀ ਵੱਲੋਂ ਭੇਜੇ ਗਏ ਮੁਲਾਜ਼ਮਾਂ ਨੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਕੁੱਝ ਸਮੇਂ ਬਾਅਦ ਜਦ ਉਹ ਘਰ ਜਾਣ ਲਈ ਆਪਣੀ ਫੈਕਟਰੀ ’ਚੋਂ ਬਾਹਰ ਨਿਕਲੇ ਤਾਂ ਇੱਕ ਹੋਰ ਵਿਅਕਤੀ ਆਪਣੇ ਹੱਥ ’ਚ ਦਾਤਾਰ ਫੜੀ ਉਸ ’ਤੇ ਹਮਲਾ ਕਰਨ ਲਈ ਅੱਗੇ ਵਧਿਆ ਪਰ ਉਨ੍ਹਾਂ ਨਾਲ ਮੌਜੂਦ ਉਸਦੇ ਦੋਸਤ ਦੇ ਭਤੀਜੇ ਨੇ ਸਬੰਧਿਤ ਵਿਅਕਤੀ ਨੂੰ ਫ਼ੜ ਲਿਆ ਜਿਸ ਕਰਕੇ ਦੂਸਰੀ ਵਾਰ ਵੀ ਉਨ੍ਹਾਂ ਦੀ ਜਾਨ ਬਚ ਗਈ ਤੇ ਉਕਤ ਸਮੁੱਚੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਮੰਗ ਕੀਤੀ ਕਿ ਜਤਿੰਦਰ ਮਿੱਤਲ ’ਤੇ ਹਮਲਾ ਕਰਨ ਵਾਲੇ ਲੋਕਾਂ ਤੇ ਉਨ੍ਹਾਂ ਨੂੰ ਭੇਜਣ ਵਾਲਿਆਂ ਦਾ ਪਤਾ ਲਗਾ ਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। Punjab News

ਸੰਪਰਕ ਕੀਤੇ ਜਾਣ ’ਤੇ ਥਾਣਾ ਫੋਕਲ ਪੁਆਇੰਟ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਆਪਸ ’ਚ ਝਗੜਨ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਿਰ ਵੀ ਵੱਖ-ਵੱਖ ਪੱਖਾਂ ਤੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਰੀ ਹੈ।

About The Author

Ad Ad Ad

Latest News

ਭਾਜਪਾ ਦੇ ਕੇਂਦਰੀ ਮੰਤਰੀ Ravneet Bittu ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਰੇਆਮ ਗਾਲ੍ਹਾਂ ਕੱਢਣੀਆਂ ਅਤੇ ਇੱਕ ਮਹਿਲਾ ਐਸਐਸਪੀ ਨੂੰ ਧਮਕਾਉਣਾ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਹੈ: ਬਲਤੇਜ ਪੰਨੂ
BJP ਆਗੂ ਆਪਣੇ ਆਪ ਨੂੰ ਸੰਵਿਧਾਨ ਤੇ ਕਾਨੂੰਨ ਤੋਂ ਉੱਪਰ ਸਮਝਦੇ ਹਨ, ਭਾਜਪਾ ਨੇ ਨਗਰ ਨਿਗਮ ਚੋਣਾਂ ਨੂੰ ਆਪਣੀ 'ਗੁੰਡਾਗਰਦੀ' ਦਾ ਇੱਕ ਹੋਰ ਪ੍ਰਦਰਸ਼ਨ ਬਣਾ ਦਿੱਤਾ: ਅਮਨ ਅਰੋੜਾ
ਪੰਜਾਬ ਭਰ 'ਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ Mukhyamantri Sehat Yojana ਬਣੀ ਜੀਵਨਰੇਖਾ
Bathinda News: ਪੰਚਾਇਤ ਬੱਲ੍ਹੋ ਦੀ ਪਹਿਲਕਦਮੀ, ਸਿੱਧੀ ਬਿਜਾਈ ਅਤੇ ਬਦਲਵੀਆਂ ਫਸਲਾਂ ’ਤੇ ਮਿਲੇਗਾ ਇਨਾਮ
Sirsa News: ਪੰਜ ਖੁਸ਼ਕਿਸਮਤ ਪਾਠਕਾਂ ਨੇ ਜਿੱਤੇ ਲੈਪਟਾਪ, ਸੱਚ ਕਹੂੰ ਸਰਕੂਲੇਸ਼ਨ ਸਕੀਮ 1 ਜਨਵਰੀ ਤੋਂ 30 ਜੂਨ, 2026 ਦਾ ਕੱਢਿਆ ਡਰਾਅ

Related Posts