ਸੰਸਦ ’ਤੇ ਹਮਲਾ, ਕਈ ਸਵਾਲ

Parliament Attack

ਬੁੱਧਵਾਰ ਨੂੰ ਦੇਸ਼ ਦੀ ਸੰਸਦ ’ਚ ਚੱਲ ਰਹੇ ਸੈਸ਼ਨ ਦੌਰਾਨ 2 ਵਿਅਕਤੀ ਅਚਾਨਕ ਦਾਖਲ ਹੋ ਕੇ ਦਰਸ਼ਕ ਗੈਲਰੀ ਤੋਂ ਛਾਲਾਂ ਮਾਰ ਕੇ ਮੈਂਬਰ ਦੀਆਂ ਟੱਪ ਜਾਂਦੇ ਹਨ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੈ ਭਾਵੇਂ ਇਨ੍ਹਾਂ ਵਿਅਕਤੀਆਂ ਕੋਲ ਕੋਈ ਹਥਿਆਰ ਨਹੀਂ ਸੀ, ਕਲਰ ਬੰਬ ਸੀ ਜਿਸ ਨਾਲ ਪੀਲਾ ਧੂੰਆਂ ਛੱਡਿਆ ਗਿਆ, ਪਰ ਇਹ ਘਟਨਾ ਇਸ ਕਰਕੇ ਜ਼ਿਆਦਾ ਚਰਚਾ ਅਤੇ ਚਿੰਤਾ ਦਾ ਕਾਰਨ ਬਣੀ ਹੈ ਕਿ 22 ਸਾਲ ਪਹਿਲਾਂ ਵੀ ਇਸੇ ਦਿਨ (13 ਦਸੰਬਰ) ਨੂੰ ਸੰਸਦ ’ਤੇ ਅੱਤਵਾਦੀ ਹਮਲਾ ਹੋਇਆ ਸੀ ਜਿਸ ਦੌਰਾਨ ਅੱਤਵਾਦੀਆਂ ਨਾਲ ਮੁਕਾਬਲੇ ’ਚ ਦੇਸ਼ ਦੇ ਕਈ ਜਵਾਨ ਸ਼ਹੀਦ ਹੋਏ ਸਨ ਘਟਨਾ ਦੀ ਚਿੰਤਾ ਇਸ ਕਰਕੇ ਵੀ ਅਤਿ ਸਖ਼ਤ ਕਿ ਕੈਨੇਡਾ ਬੈਠੇ ਇੱਕ ਵੱਖਵਾਦੀ ਨੇ ਵੀ ਧਮਕੀ ਦਿੱਤੀ ਸੀ ਉਂਜ ਬੁੱਧਵਾਰ ਨੂੰ ਸੰਸਦ ’ਚ ਦਾਖਲ ਹੋਣ ਵਾਲੇ ਵਿਅਕਤੀ ਕਿਸੇ ਸਾਂਸਦ ਦੇ ਪਾਸ ਰਾਹੀਂ ਦਾਖਲ ਹੋਏ ਦੱਸੇ ਜਾ ਰਹੇ ਹਨ। (Parliament Attack)

ਇਹ ਵੀ ਪੜ੍ਹੋ : ਦਸ ਟਾਇਰੀ ਟਰੱਕ ’ਚੋਂ 5400 ਕਿੱਲੋ ਭੁੱਕੀ ਚੂਰਾ ਸਮੇਤ ਤਿੰਨ ਕਾਬੂ

ਇਹ ਵਿਸ਼ਾ ਜਾਂਚ ਦਾ ਹੈ ਕਿ ਕਿਸ ਸਾਂਸਦ ਨੇ ਉਨ੍ਹਾਂ ਨੂੰ ਪਾਸ ਦਿੱਤਾ ਸੀ ਜਾਂ ਇਹ ਪਾਸ ਫਰਜੀ ਸੀ ਕੁਝ ਵੀ ਹੋਵੇ ਇਹ ਗੱਲ ਤਾਂ ਸਪੱਸ਼ਟ ਹੀ ਹੈ ਕਿ ਅਤਿ ਸਖਤ ਸੁਰੱਖਿਆ ਪ੍ਰਬੰਧਾਂ ’ਚ ਕਿਤੇ ਤਾਂ ਵੱਡੀ ਖਾਮੀ ਰਹੀ ਹੈ ਹੈ ਜਿਸ ਕਰਕੇ ਦੋ ਵਿਅਕਤੀ ਅਤਿ ਸਖਤ ਸੁਰੱਖਿਆ ਵਾਲੇ ਸੰਸਦ ਭਵਨ ਤਾਂ ਪਹੁੰਚ ਹੀ ਗਏ ਜਿੱਥੋਂ ਤੱਕ ਦਾਖਲ ਹੋਏ ਵਿਅਕਤੀਆਂ ਵੱਲੋਂ ਰੁਜ਼ਗਾਰ ਲਈ ਨਾਅਰੇਬਾਜ਼ੀ ਦਾ ਸਬੰਧ ਹੈ ਇਹ ਹਰਕਤ ਸਹੀ ਨਹੀਂ ਵਿਰੋਧ ਕਰਨ ਦਾ ਸਭ ਕੋਲ ਅਧਿਕਾਰ ਹੈ ਤੇ ਵਿਰੋਧ ਦਾ ਤਰੀਕਾ ਸੰਵਿਧਾਨਕ ਤੇ ਕਾਨੂੰਨੀ ਹੋਣਾ ਜ਼ਰੂਰੀ ਹੈ ਦੇਸ਼ ਅੰਦਰ ਵੱਖ-ਵੱਖ ਸੂਬਿਆਂ ’ਚ ਲੱਖਾਂ ਮੁਲਾਜਮ ਤੇ ਬੇਰੁਜ਼ਗਾਰ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਰਹੇ ਹਨ ਇਹਨਾਂ ਪ੍ਰਦਰਸ਼ਨਾਂ ਅੱਗੇ ਸਰਕਾਰਾਂ ਨੂੰ ਝੁਕਣਾ ਵੀ ਪਿਆ ਹੈ ਅਸਲ ’ਚ ਵਿਰੋਧ ’ਚ ਦਮ ਹੋਵੇ ਤਾਂ ਸਰਕਾਰਾਂ ਨੂੰ ਗੱਲ ਸੁਣਨੀ ਪੈਂਦੀ ਹੈ, ਉਸ ਵਾਸਤੇ ਜ਼ਰੂਰੀ ਨਹੀਂ ਕਿ ਸੰਸਦ ਦੀਆਂ ਕੰਧਾਂ ਟੱਪੀਆਂ ਜਾਣ। (Parliament Attack)