ਦਸ ਟਾਇਰੀ ਟਰੱਕ ’ਚੋਂ 5400 ਕਿੱਲੋ ਭੁੱਕੀ ਚੂਰਾ ਸਮੇਤ ਤਿੰਨ ਕਾਬੂ

Poppy
 ਜਗਰਾਓਂ : ਬਰਾਮਦ ਕੀਤੇ ਹਥਿਆਰ, ਗਕਦ ਰਾਸ਼ੀ ਤੇ ਹੋਰ ਸਮਾਨ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ । ਤਸਵੀਰ : ਜਸਵੰਤ ਰਾਏ

ਸਵਾ ਕਰੋੜ ਦੀ ਨਕਦ ਰਾਸ਼ੀ, ਦੋ ਪਸਤੌਲ ਸਮੇਤ ਜਿੰਦਾ ਕਾਰਤੂਸ ਤੇ ਪੁਲਿਸ ਦੀਆਂ ਚਾਰ ਵਰਦੀਆਂ ਵੀ ਬਰਾਮਦ

(ਜਸਵੰਤ ਰਾਏ) ਜਗਰਾਓਂ। ਲੁਧਿਆਣਾ ਦਿਹਾਤੀ ਦੀ ਜਗਰਾਓਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ 10 ਟਾਇਰੀ ਟਰੱਕ ’ਚ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 5400 ਕਿੱਲੋਂ ਭੂਕੀ ਚੂਰਾ, ਦੋ ਪਿਸਤੌਲ ਸਮੇਤ ਜਿੰਦਾ ਕਾਰਤੂਸ, ਸਵਾ ਕਰੋੜ ਰੁਪਏ ਦੀ ਨਗਦ ਰਾਸ਼ੀ, ਚਾਰ ਪੁਲਿਸ ਦੀਆਂ ਵਰਦੀਆਂ, ਇੱਕ ਨੋਟ ਗਿਣਨ ਵਾਲੀ ਮਸ਼ੀਨ ਅਤੇ ਗੱਡੀਆਂ ਦੀਆਂ 14 ਜਾਅਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। Poppy

ਇਸ ਸਬੰਧੀ ਸਥਾਨਕ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨਵਨੀਤ ਸਿੰਘ ਬੈਂਸ, ਐੱਸਪੀ ਮਨਵਿੰਦਰ ਬੀਰ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਹਰਜਿੰਦਰ ਸਿੰਘ ਉਰਫ ਬਿੰਦੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰਾਏਪੁਰ ਅਰਾਈਆਂ ਜ਼ਿਲ੍ਹਾ ਜਲੰਧਰ ਹਾਲ ਵਾਸੀ ਮੁੱਲਾਂਪੁਰ, ਅਵਤਾਰ ਸਿੰਘ ਉਰਫ ਤਾਰੀ ਢੁੱਡੀਕੇ ਜ਼ਿਲ੍ਹਾ ਮੋਗਾ ਅਤੇ ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਰੂਪਾ ਪੱਤੀ ਰੋਡੇ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਜੋ ਬਾਹਰਲੇ ਸੂਬਿਆਂ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲਿਆ ਕੇ ਜਗਰਾਓਂ ਅਤੇ ਇਸ ਦੇ ਆਸ-ਪਾਸ ਦੇ ਏਰੀਏ ਵਿੱਚ ਵੇਚਣ ਦਾ ਧੰਦਾ ਕਰਦੇ ਹਨ।

ਇਹ ਵੀ ਪੜ੍ਹੋ: ਕਾਂਗਰਸ ਨੂੰ ਵੱਡਾ ਝਟਕਾ, ਕਮਲਜੀਤ ਸਿੰਘ ਕੜਵਲ ਭਾਜਪਾ ’ਚ ਸ਼ਾਮਲ

ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਥਾਣਾ ਸਿੱਧਵਾਂ ਬੇਟ ਵਿਖੇ ਮਾਮਲਾ ਦਰਜ ਕਰਕੇ ਭਰੇਵਾਲ ਤੋਂ ਗਰਸੀਆਂ ਮੱਖਣ ਨੂੰ ਜਾਂਦੀ ਰੋਡ ’ਤੇ ਪੈਂਦੀ ਦਾਣਾ ਮੰਡੀ ਦੇ ਸਾਹਮਣੇ ਨਾਕਾਬੰਦੀ ਕਰਕੇ ਅਵਤਾਰ ਸਿੰਘ, ਹਰਜਿੰਦਰ ਸਿੰਘ ਅਤੇ ਕਮਲਪ੍ਰੀਤ ਸਿੰਘ ਨੂੰ ਸਮੇਤ ਬੰਦ ਬਾਡੀ 10 ਟਾਇਰੀ ਕੰਨਟੇਨਰ ਟਰੱਕ ਗਿ੍ਰਫ਼ਤਾਰ ਕੀਤਾ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹਾਜਰੀ ਵਿੱਚ ਟਰੱਕ ਦੀ ਤਲਾਸ਼ੀ ਦੌਰਾਨ 270 ਗੱਟੂ ਪਲਾਸਟਿਕ 20-20 ਕਿਲੋਗ੍ਰਾਮ ਦੇ ਕੁੱਲ 5400 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। Poppy

ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ (Poppy )

ਪੁਲਿਸ ਅਨੂਸਾਰ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਹਰਜਿੰਦਰ ਸਿੰਘ ਦੇ ਮੁੱਲਾਂਪੁਰ ਘਰ ਵਿਖੇ 2 ਪਸਤੌਲ 32 ਬੋਰ ਸਮੇਤ 03/03 ਜਿੰਦਾ ਕਾਰਤੂਸ, 1 ਕਰੋੜ 25 ਲੱਖ ਰੁਪਏ ਦੀ ਨਕਦ ਰਾਸ਼ੀ, ਇੱਕ ਨੋਟ ਗਿਣਨ ਵਾਲੀ ਮਸ਼ੀਨ, 14 ਜਾਅਲੀ ਨੰਬਰ ਪਲੇਟਾਂ ਅਤੇ ਚਾਰ ਪੁਲਿਸ ਦੀਆਂ ਵਰਦੀਆਂ ਬਰਾਮਦ ਕੀਤੀਆਂ ਗਈਆਂ ਹਨ। ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਮੁੱਲਾਂਪੁਰ ਦਾਖਾ ਦੇ ਹੀ ਦਸ਼ਮੇਸ਼ ਨਗਰ ਦੇ ਇੱਕ ਘਰ ਵਿੱਚ 5 ਕਰੋੜ ਦੇ ਕਰੀਬ ਵੱਡੀ ਰਾਸ਼ੀ ਬਰਾਮਦ ਕੀਤੀ ਸੀ ਅਤੇ ਇੱਕ ਕਥਿਤ ਦੋਸ਼ੀ ਨੌਜਵਾਨ ਨੂੰ ਕਾਬੂ ਕੀਤਾ ਸੀ।

ਐੱਸਐੱਸਪੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਇਸੇ ਸਾਲ ਪਹਿਲਾਂ ਵੀ ਮੱਧ ਪ੍ਰਦੇਸ਼ ਸੂਬੇ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦੇ 6 ਗੇੜੇ ਲਗਾ ਚੁੱਕਾ ਹੈ। ਜੋ ਉਸ ਨੇ ਛੋਟੀਆਂ ਗੱਡੀਆਂ ਸਕਾਰਪੀਓ, ਵਰਨਾ ਅਤੇ ਕੈਂਟਰ ਰਾਹੀਂ ਜਗਰਾਓਂ, ਮੋਗਾ ਅਤੇ ਜ਼ਿਲ੍ਹਾ ਬਰਨਾਲਾ ਦੇ ਇਲਾਕੇ ਵਿੱਚ ਅੱਗੇ ਸਪਲਾਈ ਕੀਤੀ ਹੈ। ਇਸ ’ਤੇ ਪੰਜਾਬ ਅਤੇ ਦਿੱਲੀ ’ਚ ਵੀ ਨਸ਼ਿਆਂ ਦੇ ਮੁਕੱਦਮੇ ਦਰਜ ਹਨ ਅਤੇ ਇਕ ਮਾਮਲੇ ’ਚ ਤਾਂ ਉਸਨੂੰ ਸਜ਼ਾ ਹੋਈ ਹੈ ਅਤੇ ਇਹ ਪੈਰੋਲ ’ਤੇ ਬਾਹਰ ਆਇਆ ਹੋਇਆ ਸੀ। ਪੁਲਿਸ ਅਨੁਸਾਰ ਗਿ੍ਰਫਤਾਰ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਹਨਾਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। Poppy