Coffee Side Effects : ਕੀ ਤੁਸੀਂ ਵੀ ਹੋ ਕੌਫੀ ਦੇ ਸ਼ੌਕੀਨ? ਤਾਂ ਹੋ ਜਾਓ ਸਾਵਧਾਨ

Coffee Side Effects

ਕਰਨਾ ਪੈ ਸਕਦਾ ਹੈ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ

ਅੱਜ ਦੇ ਇਸ ਦੌਰ ’ਚ ਕੌਫੀ ਹਰ ਕਿਸੇ ਦੀ ਜੀਵਨ ਸ਼ੈਲੀ ਦਾ ਇੱਕ ਅਹਿਮ ਹਿੱਸਾ ਬਣਾ ਗਿਆ ਹੈ, ਕੌਫੀ ਨੂੰ ਤੁਰੰਤ ਉਰਜਾ ਦੇਣ ਲਈ ਬਹੁਤ ਹੀ ਵਧੀਆ ਵਿਕਲਪ ਮੰਨਿਆ ਜਾਂਦਾ ਹੈ, ਦਰਅਸਲ ਇਹ ਉਰਜਾ ਦੇ ਨਾਲ-ਨਾਲ ਊਰਜਾਵਾਨ ਦੀ ਮਹਿਸੂਸ ਕਰਾਉਂਦੀ ਹੈ। ਅੱਜ-ਕੱਲ੍ਹ ਥਕਾਵਟ, ਪ੍ਰੈਸ਼ਰ ਤੇ ਜ਼ਰੂਰਤ ਤੋਂ ਜ਼ਿਆਦਾ ਕੰਮ ਕਾਜ ਕਾਰਨ ਲੋਕ ਹਰ ਘੰਟੇ ਬਾਅਦ ਕੌਫੀ ਦੀ ਵਰਤੋਂ ਕਰਨ ਲੱਗ ਜਾਂਦੇ ਹਨ। ਜੇਕਰ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਕੌਫੀ ਸਿਹਤ ਲਈ ਚੰਗੀ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਇਸ ਦੀ ਵਰਤੋਂ ਕਰਨ ’ਤੇ ਕੌਫੀ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਵੀ ਪਹੁੰਚਾ ਸਕਦੀ ਹੈ, ਤਾਂ ਆਓ ਜਾਣਦੇ ਹਾਂ ਕਿ ਜ਼ਰੂਰਤ ਤੋਂ ਜ਼ਿਆਦਾ ਕੌਫੀ ਪੀਣ ਦੇ ਕੀ-ਕੀ ਨੁਕਸਾਨ ਹੋ ਸਕਦੇ ਹਨ।

ਜ਼ਿਆਦਾ ਕੌਫੀ ਪੀਣ ਨਾਲ ਹੋਣ ਵਾਲੇ ਨੁਕਸਾਨ | Coffee Side Effects

ਬਲੱਡ ਪ੍ਰੈਸ਼ਰ ਦੀ ਸਮੱਸਿਆ : ਜਿਹੜੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ, ਉਨ੍ਹਾਂ ਲਈ ਜ਼ਿਆਦਾ ਕੌਫੀ ਪੀਣਾ ਖਤਰਨਾਕ ਸਾਬਤ ਹੋ ਸਕਦਾ ਹੈ, ਇਹ ਬਲੱਡ ਪ੍ਰੈਸ਼ਰ ਵਧਾਉਣ ਦਾ ਕੰਮ ਕਰ ਸਕਦੀ ਹੈ, ਇਨ੍ਹਾਂ ਹੀ ਨਹੀਂ ਇਹ ਦਿਲ ਲਈ ਵੀ ਖਤਰਨਾਕ ਹੋ ਸਕਦੀ ਹੈ।

ਪੇਟ ਲਈ ਹੈ ਨੁਕਸਾਨਦਾਇਕ : ਭਲੇ ਹੀ ਕੌਫੀ ਉਰਜਾ ਦਿੰਦੀ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪੇਟ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ, ਜ਼ਿਆਦਾ ਕੌਫੀ ਦੀ ਵਰਤੋਂ ਨਾਲ ਪੇਟ ’ਚ ਗੈਸਟਿਕ ਹਾਰਮੋਨਸ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਗੈਸ, ਐਸੀਡਿਟੀ, ਡਾਇਰੀਆ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਨੂੰ ਲੋਕਾਂ ਨੂੰ ਕਿਉਂ ਕਰਨੀ ਪਈ ਅਪੀਲ, ਜਾਣੋ…

ਨੀਂਦ ਘੱਟ ਆਉਣ ਦੀ ਸਮੱਸਿਆ : ਜਿਹੜੇ ਲੋਕ ਨੀਂਦ ਦੀ ਕਮੀ ਤੋਂ ਪਰੇਸ਼ਾਨ ਰਹਿੰਦੇ ਹਨ, ਉਨ੍ਹਾਂ ਨੂੰ ਵੀ ਜ਼ਿਆਦਾ ਕੌਫੀ ਨਹੀਂ ਪੀਣੀ ਚਾਹੀਦੀ, ਦਰਅਸਲ ਕੌਫੀ ’ਚ ਕੈਫੀਨ ਹੁੰਦਾ ਹੈ, ਜਿਹੜਾ ਨੀਂਦ ਘੱਟ ਕਰਦਾ ਹੈ, ਤੇ ਜੇਕਰ ਅਜਿਹੇ ’ਚ ਤੁਸੀਂ ਪਹਿਲਾਂ ਹੀ ਇਨਸੌਮਨੀਆ ਨਾਲ ਜੂਝ ਰਹੇ ਹੋਂ ਤਾਂ ਇਸ ਨਾਲ ਹੋਰ ਜ਼ਿਆਦਾ ਬੁਰਾ ਅਸਰ ਪੈ ਸਕਦਾ ਹੈ। ਇਸ ਲਈ ਜਿਸ ਨੂੰ ਨੀਂਦ ਦੀ ਸਮੱਸਿਆ ਹੈ ਉਸ ਨੂੰ ਜ਼ਿਆਦਾ ਕੌਫੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਕਿਸ ਸਮੇਂ ਨਹੀਂ ਕਰਨੀ ਚਾਹੀਦੀ ਕੌਫੀ ਦੀ ਵਰਤੋਂ : ਜੇਕਰ ਤੁਹਾਨੂੰ ਥਕਾਵਟ ਹੈ ਜਾਂ ਫਿਰ ਨੀਂਦ ਦੀ ਜ਼ਰੂਰਤ ਹੈ ਤਾਂ ਰਾਤ ਦੇ ਸਮੇਂ ਕੌਫੀ ਬਿਲਕੁਲ ਵੀ ਨਹੀਂ ਪੀਣੀ ਚਾਹੀਦੀ, ਕਿਉਂਕਿ ਇਸ ਵਿੱਚ ਮੌਜ਼ੂਦ ਕੈਫੀਨ ਤੁਹਾਡੀ ਨੀਂਦ ਤੇ ਪਾਚਨ ਪ੍ਰਣਾਲੀ ਤੰਤਰ ਦੋਵਾਂ ਨੂੰ ਇਹ ਖਰਾਬ ਕਰ ਸਕਦੀ ਹੈ। (Coffee Side Effects)

LEAVE A REPLY

Please enter your comment!
Please enter your name here