ਦਵਾਈਆਂ ਦੀਆਂ ਕੀਮਤਾਂ ਵਧਣ ਦੀ ਵਾਇਰਲ ਹੋ ਰਹੀ ਖ਼ਬਰ ਦਾ ਸੱਚ ਆਇਆ ਸਾਹਮਣੇ, ਕੀ ਸੱਚਮੁੱਚ ਹੀ ਮਹਿੰਗੀਆਂ ਹੋਣਗੀਆਂ ਦਵਾਈਆਂ

Medicine Price

ਦਵਾਈਆਂ ਦੀਆਂ ਕੀਮਤਾਂ ਵਧਾਉਣ ਦੇ ਪ੍ਰਚਾਰ ਨੂੰ ਦੱਸਿਆ ਗੁੰਮਰਾਹਕੁੰਨ ਅਤੇ ਗਲਤ | Medicine Price

ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਕਿਹਾ ਹੈ ਕਿ ਦਵਾਈਆਂ ਦੀਆਂ ਕੀਮਤਾਂ (Medicine Price) ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਾਰੀਆਂ ਖਬਰਾਂ ਗੁੰਮਰਾਹਕੁੰਨ ਅਤੇ ਗਲਤ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦਾ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਝੂਠੀਆਂ ਅਤੇ ਗੁੰਮਰਾਹਕੁੰਨ ਹਨ।

ਮੰਤਰਾਲੇ ਨੇ ਕਿਹਾ ਕਿ ਕੈਲੰਡਰ ਸਾਲ 2023 ਦੌਰਾਨ ਆਧਾਰ ਸਾਲ 2011-12 ਦੇ ਨਾਲ ਥੋਕ ਮੁੱਲ ਸੂਚਕ ਅੰਕ ਵਿੱਚ ਸਾਲਾਨਾ ਵਾਧਾ 0.00551 ਫੀਸਦੀ ਸੀ। ਇਸ ਅਨੁਸਾਰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ 20 ਮਾਰਚ 2024 ਨੂੰ ਹੋਈ ਆਪਣੀ ਮੀਟਿੰਗ ਵਿੱਚ ਅਨੁਸੂਚਿਤ ਦਵਾਈਆਂ ਦੀਆਂ ਕੀਮਤਾਂ ਵਿੱਚ 0.00551 ਫੀਸਦੀ ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਕੋਈ ਵੀ ਨਿਰਮਾਤਾ ਇੱਕ ਸਾਲ ਵਿੱਚ ਗੈਰ-ਅਨੁਸੂਚਿਤ ਦਵਾਈਆਂ ਦੀਆਂ ਕੀਮਤਾਂ ਵਿੱਚ 10 ਫੀਸਦੀ ਤੋਂ ਵੱਧ ਵਾਧਾ ਨਹੀਂ ਕਰ ਸਕਦਾ। (Medicine Price)

ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਪਰੈਲ, 2024 ਤੋਂ ਦਵਾਈਆਂ ਦੀਆਂ ਕੀਮਤਾਂ ਵਿੱਚ 12 ਫੀਸਦੀ ਤੱਕ ਦਾ ਮਹੱਤਵਪੂਰਨ ਵਾਧਾ ਹੋਵੇਗਾ ਅਤੇ 500 ਤੋਂ ਵੱਧ ਦਵਾਈਆਂ ਇਸ ਵਾਧੇ ਨਾਲ ਪ੍ਰਭਾਵਿਤ ਹੋਣਗੀਆਂ। ਡਰੱਗ ਪ੍ਰਾਈਸ ਕੰਟਰੋਲ ਆਰਡਰ (ਡੀਪੀਸੀਓ) 2013 ਦੇ ਉਪਬੰਧਾਂ ਅਨੁਸਾਰ ਦਵਾਈਆਂ ਨੂੰ ਅਨੁਸੂਚਿਤ ਅਤੇ ਗੈਰ-ਅਨੁਸੂਚਿਤ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਫਾਰਮਾਸਿਊਟੀਕਲ ਵਿਭਾਗ ਦੇ ਅਧੀਨ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਸਾਲਾਨਾ ਥੋਕ ਕੀਮਤ ਸੂਚਕ ਅੰਕ ਦੇ ਆਧਾਰ ’ਤੇ ਅਨੁਸੂਚਿਤ ਦਵਾਈਆਂ ਦੀਆਂ ਵੱਧ ਤੋਂ ਵੱਧ ਕੀਮਤਾਂ ਨੂੰ ਸੋਧਦੀ ਹੈ।

923 ਦਵਾਈਆਂ ’ਤੇ 0.000551 ਫੀਸਦੀ ਦਾ ਹੋਵੇਗਾ ਵਾਧਾ

ਮੰਤਰਾਲੇ ਮੁਤਾਬਕ 923 ਦਵਾਈਆਂ ’ਤੇ ਵੱਧ ਤੋਂ ਵੱਧ ਕੀਮਤਾਂ 0.00551 ਫੀਸਦੀ ਵਧਣਗੀਆਂ। ਇਸ ਤੋਂ ਇਲਾਵਾ 782 ਦਵਾਈਆਂ ਦੀਆਂ ਵੱਧ ਤੋਂ ਵੱਧ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਮੌਜ਼ੂਦਾ ਕੀਮਤਾਂ 31 ਮਾਰਚ 2025 ਤੱਕ ਲਾਗੂ ਰਹਿਣਗੀਆਂ। ਇਸ ਤਰ੍ਹਾਂ ਉਨ੍ਹਾਂ 54 ਦਵਾਈਆਂ ਦੀਆਂ ਕੀਮਤਾਂ ’ਚ 0.01 ਪੈਸੇ ਦਾ ਵਾਧਾ ਹੋਵੇਗਾ, ਜਿਨ੍ਹਾਂ ਦੀ ਕੀਮਤ 90 ਤੋਂ 261 ਰੁਪਏ ਵਿਚਕਾਰ ਹੈ। ਇਸ ਤਰ੍ਹਾਂ ਸਾਲ 2024-25 ’ਚ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ’ਚ ਲਗਭਗ ਕੋਈ ਬਦਲਾਅ ਨਹੀਂ ਹੋਵੇਗਾ।

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ 20 ਮਾਰਚ 2024 ਨੂੰ ਹੋਈ ਆਪਣੀ ਮੀਟਿੰਗ ਵਿੱਚ ਅਨੁਸੂਚਿਤ ਦਵਾਈਆਂ ਦੀਆਂ ਕੀਮਤਾਂ ਵਿੱਚ 0.00551 ਫੀਸਦੀ ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ।

Also Read : Earthquake : ਫਿਰ ਕੰਬੀ ਧਰਤੀ, ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਨੇ ਡਰਾਏ ਲੋਕ!