ਯਮਨ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਅਰਬ ਗਠਜੋੜ ਫੌਜ ਦਾ ਕਬਜ਼ਾ

Arab, League, Alliance, Occupy, Entrance, Yemen, Airport

ਅਦੇਨ, (ਏਜੰਸੀ)। ਅਰਬ ਦੇਸ਼ਾਂ ਦੇ ਗਠਜੋੜ ਦੀ ਫੌਜ ਨੇ ਯਮਨ ਦੇ ਮੁੱਖ ਬੰਦਰਗਾਹ ਵਾਲੇ ਸ਼ਹਿਰ ਹੋਦੇਦਾਹ ਦੇ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਸ਼ੁੱਕਰਵਾਰ ਨੂੰ ਕਬਜ਼ਾ ਕਰ ਲਿਆ। ਇਸ ਕਬਜ਼ੇ ਨੂੰ ਤਿੰਨ ਦਿਨ ਪਹਿਲਾਂ ਈਰਾਨ ਸਮਰਥਿਤ ਹਾਊਤੀ ਵਿਦਰੋਹੀ ਸਮੂਹ ਖਿਲਾਫ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੀ ਅਗਵਾਈ ਵਾਲੀ ਗਠਜੋੜ ਫੌਜ ਵੱਲੋਂ ਸ਼ੁਰੂ ਕੀਤੀ ਗਈ ਹਮਲਾ ਮੁਹਿੰਮ ਦੀ ਸ਼ੁਰੂਆਤ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।। ਸੰਯੁਕਤ ਰਾਸ਼ਟਰ ਨੇ ਇਸ ਮੁਹਿੰਮ ਕਾਰਨ ਹਜ਼ਾਰਾਂ ਲੋਕਾਂ ਦੇ ਸਾਹਮਣੇ ਭੁੱਖਮਰੀ ਦੀ ਸਮੱਸਿਆ ਪੈਦਾ ਹੋਣ ਅਤੇ ਉਨ੍ਹਾਂ ਦਾ ਜੀਵਨ ਸੰਕਟ ‘ਚ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।

ਗਠਜੋੜ ਫੌਜ ਨੇ ਸ਼ਹਿਰ ‘ਤੇ ਜਲਦ ਹੀ ਕਬਜ਼ਾ ਕਰਨ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਤਾਂ ਕਿ ਭੁੱਖਮਰੀ ਕਿਨਾਰੇ ਰਹਿ ਰਹੇ ਲੋਕਾਂ ਤੱਕ ਸਹਾਇਤਾ ਪਹੁੰਚਾਈ ਜਾ ਸਕੇ।ਫੌਜ ਨੇ ਇੱਕ ਬਿਆਨ ‘ਚ ਕਿਹਾ, ‘ਅਸੀਂ ਹਵਾਈ ਅੱਡੇ ਦੇ ਕਿਨਾਰਿਆਂ ‘ਤੇ ਹਾਂ ਅਤੇ ਅਜੇ ਇਸ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਹੇ ਹਾਂ। ਮੁਹਿੰਮ ਦੀ ਪਹਿਲ ਨਾਗਰਿਕਾਂ ਨੂੰ ਜ਼ਖਮੀ ਹੋਣ ਤੋਂ ਬਚਾਉਣਾ, ਮਨੁੱਖੀ ਸਹਾਇਤਾ ਦੇ ਪ੍ਰਵਾਹ ਨੂੰ ਬਣਾਏ ਰੱਖਣਾ ਅਤੇ ਹਾਊਤੀਆਂ ਨੂੰ ਸ਼ਹਿਰ ਖਾਲੀ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਦਬਾਅ ਬਣਾਉਣ ਲਈ ਰਾਹ ਦੇਣਾ ਹੈ।’ ਗਠਜੋੜ ਸਮਰਥਿਤ ਯਮਨ ਫੌਜ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਹਵਾਈ ਅੱਡੇ ਦੇ ਦੱਖਣੀ ਗੇਟ ‘ਤੇ ਵੀ ਕਬਜ਼ਾ ਕਰ ਲਿਆ ਹੈ ਅਤੇ ਹੋਦੇਦਾਹ ਬੰਦਰਗਾਹ ਵੱਲ ਮੁੱਖ ਸੜਕ ‘ਤੇ ਅੱਗੇ ਵਧ ਰਹੇ ਹਨ।