ਨਿਕਾਰਾਗੁਆ ‘ਚ ਸ਼ਾਂਤੀਵਾਰਤਾ ‘ਚ ਅੜਿੱਕਾ, ਹਿੰਸਾ ‘ਚ 170 ਮਰੇ

Nicaragua, Peace, Prevents, Violence, 170 Killed

ਮਾਨਾਗੁਆ, (ਏਜੰਸੀ)। ਮੱਧ ਅਮਰੀਕੀ ਦੇਸ਼ ਨਿਕਾਰਾਗੁਆ ‘ਚ ਪਿਛਲੇ ਦੋ ਮਹੀਨੇ ਤੋਂ ਜਾਰੀ ਰਾਜਨੀਤਿਕ ਅਸ਼ਾਂਤੀ ਨੂੰ ਖਤਮ ਕਰਨ ਲਈ ਸਰਕਾਰ ਅਤੇ ਸਥਾਨਕ ਨਾਗਰਿਕ ਸਮੂਹਾਂ ਵਿਚਕਾਰ ਸ਼ੁਰੂ ਹੋਈ ਗੱਲਬਾਤ ‘ਚ ਸ਼ੁੱਕਰਵਾਰ ਨੂੰ ਉਦੋਂ ਅੜਿੱਕਾ ਲੰਗਾ ਜਦੋਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕੀ ਹਿੰਸਾ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਨੂੰ ਸਰਕਾਰ ਨੇ ਠੁਕਰਾ ਦਿੱਤਾ। ਸਰਕਾਰ ਖਿਲਾਫ਼ ਹੋਏ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ‘ਚ 170 ਲੋਕ ਮਾਰੇ ਜਾ ਚੁੱਕੇ ਹਨ। ਨਿਕਾਰਾਗੁਆ ਦੀਆਂ ਸੜਕਾਂ ‘ਤੇ ਕਈ ਹਫ਼ਤੇ ਤੱਕ ਚੱਲੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਕੈਥੋਲਿਕ ਚਰਚ ਦੇ ਵਿੱਚ ਪੈਣ ਤੋਂ ਬਾਅਦ ਰਾਸ਼ਟਰਪਤੀ ਡੈਨੀਅਲ ਅੋਰਟੇਗਾ ਗੱਲਬਾਤ ਲਈ ਰਾਜੀ ਹੋਏ ਸਨ। ਇਸ ਗੱਲਬਾਤ ਦਾ ਉਦੇਸ਼ ਲੋਕਤਾਂਤਰਿਕ ਸੁਧਾਰ ਲਿਆਉਣ ਦਾ ਵੀ ਟੀਚਾ ਸੀ।

ਗੱਲਬਾਤ ਦੌਰਾਨ ਰਾਜਧਾਨੀ ਮਾਨਾਗੂਆ ‘ਚ ਹਿੰਸਾ ਦੀ ਤਾਜਾ ਰਿਪੋਰਟਾਂ ਤੋਂ ਇਲਾਵਾ ਵਾਰਤਾਕਾਰਾਂ ਦਰਮਿਆਨ ਅਸਹਿਮਤੀ ਦੀਆਂ ਗੱਲਾਂ ਸਾਹਮਣੇ ਆਈਆਂ। ਸਥਾਨਕ ਟੈਲੀਵਿਜਨ ਨੇ ਯੂਨੀਵਰਸਿਟੀ ਕੈਂਪਸ ਕੋਲ ਪੁਲਿਸ ਵੱਲੋਂ ਫਾਇਰਿੰਗ ਕੀਤੀ ਅਤੇ ਫਾਇਰਿੰਗ ਦਾ ਫੁਟੇਜ਼ ਪ੍ਰਸਾਰਿਤ ਕੀਤਾ ਗਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ੍ਰੀ ਅੋਰਟੇਗਾ ਦੇ ਵਧਦੇ ਤਾਨਾਸਾਹੀ ਸ਼ਾਸਨ ਖਿਲਾਫ਼ ਪ੍ਰਦਰਸ਼ਨ ਦੀ ਅਗਵਾਈ ਕੀਤੀ। ਸਰਕਾਰ ਨੇ ਪ੍ਰਦਰਸ਼ਨ ਦੌਰਾਨ ਹੋਈਆਂ ਮੌਤਾਂ ਅਤੇ ਹੋਰ ਅਪਰਾਧਾਂ ਦੀ ਜਾਂਚ ਲਈ ਦੋ ਅੰਤਰਰਾਸ਼ਟਰੀ ਕਮਿਸ਼ਨਾਂ ਅਤੇ ਯੂਰਪੀ ਸੰਘ ਦੀ ਇੱਕ ਟੀਮ ਨੂੰ ਮਨਜ਼ੂਰੀ ਦੇਣ ਲਈ ਚਰਚਾ ਦੁਆਰਾ ਪੇਸ਼ ਪ੍ਰਸਤਾਵ ਨੂੰ ਰੱਦ ਕਰ ਦਿੱਤਾ।