ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਾਬੂ ਬ੍ਰਿਸ਼ ਭਾਨ ਡੀ.ਏ.ਵੀ ਸਕੂਲ ਵੱਲੋਂ ਕੱਢੀ ਗਈ ਨਸ਼ਿਆਂ ਖਿਲ਼ਾਫ ਰੈਲੀ

Anti Drug Rally

(ਦੁਰਗਾ ਸਿੰਗਲਾ/ ਮੋਹਨ ਸਿੰਘ) ਮੂਣਕ । ਡੀ.ਏ.ਵੀ.ਪਬਲਿਕ ਸਕੂਲ ਵੱਲੋਂ ਬਾਰ ਅਸੋਸੀਏਸ਼ਨ ਮੂਣਕ ਦੇ ਸਹਿਯੋਗ ਨਾਲ ਨਸ਼ਾ ਮੁਕਤ ਰੈਲੀ ਕੱਢੀ ਗਈ ਜਿਸ ਵਿੱਚ ਸਰਦਾਰ ਪ੍ਰਭਜੋਤ ਕਾਲਿਕਾ ਜ਼ਿਲ੍ਹਾ ਸੈਕਰੇਟਰੀ ਲੀਗਲ ਸਰਵਿਸਿਜ਼,ਮੈਡਮ ਇੰਦੂ ਵਾਲਾ ਜੀ ਚੇਅਰਪਰਸਨ ਸਬੋਰਡੀਨੇਟ ਲੀਗਲ ਸਰਵਿਸਿਜ਼ ਮੂਣਕ, ਸਰਦਾਰ ਗੁਰਿੰਦਰ ਪਾਲ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਮੂਣਕ, ਸਰਦਾਰ ਸੂਬਾ ਸਿੰਘ ਜੀ ਐਸ.ਡੀ.ਐਮ ਮੂਣਕ, ਡੀ.ਐਸ.ਪੀ ਮੂਣਕ ,ਐਸ.ਐਚ.ਓ ਮੂਣਕ,ਸ੍ਰੀ ਰਣਬੀਰ ਸਿੰਘ ਚੀਮਾ ਸ਼ਹੀਦ ਊਧਮ ਸਿੰਘ ਵੈਲਫੇਅਰ ਐਸੋਸੀਏਸ਼ਨ ,ਸ੍ਰੀ ਮਨੀਸ਼ ਜੈਨ ਹੰਸਰਾਜ ਟਰੱਸਟ ਮੂਣਕ, ਐਡਵੋਕੇਟ ਪ੍ਰੇਮਪਾਲ ਸਿੰਘ ਜੁਡੀਸ਼ੀਅਲ ਕੋਰਟ , ਪ੍ਰੈਜੀਡੈਂਟ ਬਾਰ ਅਸੋਸੀਏਸ਼ਨ ,ਸੈਕਰੇਟਰੀ ਬਾਰ ਐਸੋਸੀਏਸ਼ਨ, ਅਲੱਗ -ਅਲੱਗ ਐਨ.ਜੀ.ਓਜ਼.ਸਕੂਲ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ , ਅਧਿਆਪਕ ਅਤੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। (Anti Drug Rally)

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਰੀਜ਼ਾਂ ਨੂੰ ਦਿੱਤਾ ਦੀਵਾਲੀ ਤੋਹਫਾ

ਸਭ ਤੋਂ ਪਹਿਲਾਂ ਸਾਰਿਆਂ ਦੁਆਰਾ ਨਸ਼ਾ ਮੁਕਤ ਰੈਲੀ ਕੱਢੀ ਗਈ ਜਿਸ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕਰਵਾਇਆ ਗਿਆ ਬੱਚਿਆਂ ਨੇ ਨਸ਼ੇ ਦੇ ਵਿਰੁੱਧ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਸ ਤੋਂ ਬਾਅਦ ਸਕੂਲ ਦੇ ਆਸ਼ਾ ਭਾਨ ਐਡੀਟੋਰੀਅਮ ਵਿੱਚ ਨਸ਼ਾ ਮੁਕਤੀ ਦੇ ਸੰਬੰਧ ਵਿੱਚ ਸੈਮੀਨਾਰ ਲਗਾਇਆ ਗਿਆ। ਇਸ ਦੀ ਸ਼ੁਰੂਆਤ ਸਾਰੇ ਮੁੱਖ ਮਹਿਮਾਨਾਂ ਦੁਆਰਾ ਦੀਪ ਜਲਾ ਕੇ ਕੀਤੀ ਗਈ । ਸਾਰੇ ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਹੋਣ ਵਾਲੀਆਂ ਮਾਨਸਿਕ ਅਤੇ ਸਰੀਰਕ ਹਾਨੀਆਂ ਤੋਂ ਜਾਗਰੂਕ ਕਰਵਾਇਆ।

ਵਿਦਿਆਰਥੀਆਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਅਤੇ ਇਕ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਦੇ ਨਾਲ ਨਸ਼ੇ ਬਾਰੇ ਕੋਈ ਵੀ ਸੂਚਨਾ ਦੇਣ ਲਈ ਫੋਨ ਨੰਬਰ ਵੀ ਸਾਂਝਾ ਕੀਤਾ ਗਿਆ ਅਤੇ ਹੋਰ ਨਸ਼ਿਆਂ ਦੇ ਨਾਲ ਸੰਬੰਧਿਤ ਕਾਨੂੰਨੀ ਕਾਰਵਾਈ ਬਾਰੇ ਵੀ ਜਾਗਰੂਕ ਕੀਤਾ ਗਿਆ।

ਅੰਤ ਵਿੱਚ ਐਡਵੋਕੇਟ ਸ਼੍ਰੀ ਪ੍ਰੇਮਪਾਲ ਸਿੰਘ ਜੀ ਦੁਆਰਾ ਇਸ ਰੈਲੀ ਨੂੰ ਸਫਲ ਬਣਾਉਣ ਲਈ ਇਸ ਵਿੱਚ ਭਾਗ ਲੈਣ ਵਾਲੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਡੀ.ਏ.ਵੀ ਸਕੂਲ ਦੇ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਰੈਲੀ ਨੂੰ ਸਫਲ ਬਣਾਉਣ ਲਈ ਸਕੂਲ ਦਾ ਧੰਨਵਾਦ ਕੀਤਾ ਗਿਆ । ਰਾਸ਼ਟਰੀ ਗੀਤ ਦੇ ਨਾਲ ਇਸ ਪ੍ਰੋਗਰਾਮ ਨੂੰ ਸਮਾਪਤ ਕੀਤਾ ਗਿਆ। (Anti Drug Rally)