Sidhu Moose Wala ਕਤਲ ਕਾਂਡ ’ਚ ਹੋਇਆ ਇੱਕ ਹੋਰ ਨਵਾਂ ਖੁਲਾਸਾ

Sidhu Moose Wala

ਸ਼ੂਟਰ ਕੇਸ਼ਵ ਨੇ ਕੀਤਾ ਕਤਲ ਨੂੰ ਲੈ ਕੇ ਕੀਤਾ ਖੁਲਾਸਾ | Sidhu Moose Wala

ਮਾਨਸਾ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ 2 ਸਾਲਾਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਸ਼ੂਟਰਾਂ ਨੇ ਗਾਇਕ ’ਤੇ ਫਾਇਰਿੰਗ ਕਰਨ ਤੋਂ ਪਹਿਲਾਂ ਸੁਨਸਾਨ ਜਗ੍ਹਾ ’ਤੇ ਏਕੇ-47 ਚਲਾ ਕੇ ਚੈੱਕ ਕੀਤੀ ਸੀ। ਗੈਂਗਸਟਰਾਂ ਨੇ ਗ੍ਰੇਨੇਡ ਲਾਂਚਰ ਵੀ ਚਲਾਇਆ, ਪਰ ਉਸ ’ਚ ਉਹ ਸਫਲ ਨਾ ਹੋਏ। ਬਦਮਾਸ਼ਾਂ ਨੇ ਮੂਸੇਵਾਲਾ ਨੂੰ ਮਾਰਨ ਲਈ ਨਕਲੀ ਪੁਲਿਸ ਮੁਲਾਜ਼ਮ ਬਣਨ ਦੀ ਵੀ ਯੋਜਨਾ ਬਣਾਈ ਸੀ, ਪਰ ਦੋ ਔਰਤਾਂ ਨਾ ਮਿਲਣ ਕਾਰਨ ਇਸ ਯੋਜਨਾ ਨੂੰ ਬਦਮਾਸ਼ਾਂ ਨੇ ਮੌਕੇ ’ਤੇ ਬਦਲ ਦਿੱਤਾ। (Sidhu Moose Wala)

ਰਿਸ਼ਵਤ ਮਾਮਲਾ : ਸਾਬਕਾ ਡੀਐਸਪੀ ਰਾਕਾ ਗੇਰਾ ਨੂੰ 6 ਸਾਲ ਦੀ ਸਜ਼ਾ

ਕਤਲਕਾਂਡ ’ਚ ਸ਼ੂਟਰ ਕੇਸ਼ਵ ਵਾਸੀ ਆਵਾ ਬਸਤੀ ਬਠਿੰਡਾ ਨੇ ਪੁਲਿਸ ਦੀ ਪੁੱਛਗਿੱਛ ’ਚ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਪ੍ਰਿਅਵਰਤ ਫੌਜੀ, ਦੀਪਕ ਮੁੰਡੀ ਸਮੇਤ ਹੋਰ ਸਾਰੇ ਮੁਲਜ਼ਮ ਡਬਵਾਲੀ ਦੇ ਪਿੰਡ ਸਕਤਾ ਖੇੜਾ ਦੇ ਖੇਤਾਂ ’ਚ ਸੁਨਸਾਨ ਜਗ੍ਹਾ ’ਤੇ ਏਕੇ-47 ਸਮੇਤ ਪਸਤੌਲਾਂ ਨੂੰ ਚਲਾ ਕੇ ਵੇਖ ਕੇ ਆਏ ਸਨ। ਦੀਪਕ ਮੁੰਡੀ ਨੇ ਗ੍ਰੇਨੇਡ ਲਾਂਚਰ ਚਲਾ ਕੇ ਚੈੱਕ ਕਰਨ ਦੀ ਕੋਸ਼ਿਸ ਕੀਤੀ ਸੀ, ਪਰ ਮੁਲਜ਼ਮਾਂ ਤੋਂ ਗ੍ਰੇਨੇਡ ਚੱਲਿਆ ਨਹੀਂ, ਜਿਸ ਕਾਰਨ ਫੌਜੀ ਨੇ ਉਸ ਨੂੰ ਚੈੱਕ ਕਰਕੇ ਰੱਖ ਦਿੱਤਾ। (Sidhu Moose Wala)

ਫਰਜੀ ਪੁਲਿਸ ਮੁਲਾਜ਼ਮ ਬਣਕੇ ਕਰਨੀ ਸੀ ਵਾਰਦਾਤ | Sidhu Moose Wala

ਗਾਇਕ ਸਿੱਧੂ ਮੂਸੇਵਾਲਾ ਕੋਲ ਭਾਰੀ ਗਿਣਤੀ ’ਚ ਸੁਰੱਖਿਆ ਫੌਜ ਰਹਿੰਦੀ ਸੀ, ਜਿਸ ਕਾਰਨ ਗੈਂਗਸਟਰ ਗੋਲਡੀ ਬਰਾੜ ਨੇ ਗੈਂਗਸਟਰਾਂ ਨੂੰ ਵੱਡੀ ਗਿਣਤੀ ’ਚ ਪਸਤੌਲ ਅਤੇ ਏਕੇ-47 ਦਿੱਤੀਆਂ ਸਨ। ਬਦਮਾਸ਼ਾਂ ਨੇ ਯੋਜਨਾ ਬਣਾਈ ਸੀ ਕਿ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਸ਼ੂਟਰ ਮਨਪ੍ਰੀਤ ਸਿੰਘ, ਜਗਰੂਪ ਰੂਪਾ ਸਮੇਤ 3 ਹੋਰ ਨੌਜਵਾਨ ਨਕਲੀ ਪੁਲਿਸ ਮੁਲਾਜ਼ਮ ਬਣਕੇ ਮੂਸੇਵਾਲਾ ਦੇ ਘਰ ਜਾਣਗੇ। ਬਦਮਾਸ਼ਾਂ ਨੇ ਪੁਲਿਸ ਦੀ ਵਰਦੀ ਤੱਕ ਵੀ ਖਰੀਦ ਲਈ ਸੀ। ਪੁਲਿਸ ਦੀ ਵਰਦੀ ਦਾ ਸਾਰਾ ਸਾਮਾਨ ਅਤੇ ਦੋ ਮਹਿਲਾਵਾਂ ਨਾ ਮਿਲਣ ਕਾਰਨ ਮੁਲਜ਼ਮਾਂ ਨੇ ਇਸ ਯੋਜਨਾ ਨੂੰ ਮੌਕੇ ’ਤੇ ਰੱਦ ਕਰ ਦਿੱਤਾ ਸੀ। ਗੋਲਡੀ ਬਰਾੜ ਨੇ ਦੋ ਨਕਲੀ ਲੜਕੀਆਂ ਤਿਆਰ ਕੀਤੀਆਂ ਸਨ, ਜਿਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਨਕਲੀ ਪੱਤਰਕਾਰ ਬਣਕੇ ਮੂਸੇਵਾਲਾ ਦੇ ਘਰ ’ਚ ਦਾਖਲ ਹੋਣਾ ਸੀ।

ਕਤਲ ਕਾਂਡ ’ਚ ਕੁਲ 31 ਮੁਲਜ਼ਮ ਹਨ ਸ਼ਾਮਲ

ਕੁਲ 31 ਮੁਲਜ਼ਮਾਂ ’ਚੋਂ ਪੁਲਿਸ ਨੇ 29 ਨੂੰ ਗ੍ਰਿਫਤਾਰ ਕੀਤਾ ਸੀ, ਪਰ ਉਸ ਵਿੱਚੋਂ 2 ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜ਼ੇਲ੍ਹ ’ਚ ਹੋਈ ਲੜਾਈ ਦੌਰਾਨ ਮਾਰੇ ਗਏ ਸਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੱਕਨਾ ’ਚ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਖੋਸਾ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਸੀ। ਗੋਲਡੀ ਬਰਾੜ, ਲਿਪਿਨ ਨੇਹਰਾ, ਅਨਮੋਲ ਬਿਸ਼ਨੋਈ, ਲਾਰੈਂਸ ਦੇ ਭਾਈ ਅਤੇ ਉਨ੍ਹਾਂ ਦੇ ਭਤੀਜੇ ਸਚਿਨ ਬਿਸ਼ਨੋਈ ਥਾਪਨ ਵਿਦੇਸ਼ ’ਚ ਬੈਠੇ ਹਨ। ਹਾਲਾਂਕਿ ਅੰਮ੍ਰਿਤਸਰ ਦੇ ਅਟਾਰੀ ’ਚ ਪੁਲਿਸ ਮੁਕਾਬਲੇ ’ਚ ਦੋ ਮੁਲਜ਼ਮ ਮਾਰੇ ਗਏ ਸਨ। ਹੁਣ ਇਸ ਸਮੇਂ 25 ਮੁਲਜ਼ਮ ਜ਼ੇਲ੍ਹਾਂ ’ਚ ਬੰਦ ਹਨ।

29 ਮਈ 2022 ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ

ਸਿੱਧੂ ਮੂਸੇਵਾਲਾ ਦੇ ਨਾਂਅ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਮੁਤਾਬਿਕ ਇਸ ਮਾਮਲੇ ’ਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 2 ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਹਨ, ਅਤੇ 5 ਨੂੰ ਅਜੇ ਭਾਰਤ ਲਿਆਇਆ ਜਾਣਾ ਹੈ। ਇਸ ਲਈ ਸੂਬਾ ਸਰਕਾਰ ਕੇਂਦਰ ਸਰਕਾਰ ਅਤੇ ਹੋਰ ਏਜ਼ਸੀਆਂ ਦੇ ਸੰਪਰਕ ’ਚ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ’ਚ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਗੋਲਡੀ ਬਰਾੜ ਹੈ। (Sidhu Moose Wala)