ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਆਗੂ ਰਾਣਾ ਸੋਢੀ ਨੇ ਵਰਕਰਾਂ ਦੀ ਨਬਜ਼ ਟੋਹਣ ਲਈ ਕੀਤੀ ਮੀਟਿੰਗ

Rana Sodhi

ਗੁਰੂਹਰਸਹਾਏ (ਵਿਜੈ ਹਾਂਡਾ)। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹੁਣ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਆਪਣੇ ਪੁਰਾਣੇ ਹਲਕੇ ਗੁਰੂਹਰਸਹਾਏ ਅੰਦਰ ਵਰਕਰਾਂ ਦੀ ਨਬਜ਼ ਟਟੋਲਣ ਲਈ ਇਕ ਭਰਵੀਂ ਮੀਟਿੰਗ ਕੋਠੀ ਰਾਜਗੜ੍ਹ ਫਾਰਮ ਹਾਊਸ ਮੋਹਨ ਕੇ ਉਤਾੜ ਵਿਖੇ ਕੀਤੀ ਗਈ। ਇਸ ਮੌਕੇ ਭਾਜਪਾ ਆਗੂ ਰਾਣਾ ਸੋਢੀ ਨੇ ਕਿਹਾ ਕਿ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ 400 ਤੋਂ ਪਾਰ ਸੀਟਾਂ ਤੇ ਜਿੱਤ ਦਰਜ ਕਰੇਗੀ। (Rana Sodhi)

Rana Sodhi

ਉਹਨਾਂ ਕਿਹਾ ਕਿ ਗੁਰੂਹਰਸਹਾਏ ਹਲਕੇ ਦੇ ਲੋਕ ਮੇਰੇ ਦਿਲ ਵਿੱਚ ਵੱਸਦੇ ਹਨ ਤੇ ਅੱਜ ਇਸ ਇਕੱਠ ਨੇ ਦੱਸ ਦਿੱਤਾ ਕਿ ਲੋਕ ਮੈਨੂੰ ਕਿੰਨਾ ਪਿਆਰ ਕਰਦੇ ਹਨ। ਉਹਨਾਂ ਕਿਹਾ ਕਿ ਭਵਿੱਖ ਦੀ ਬਿਹਤਰੀ ਲਈ ਤੇ ਸਹੂਲਤਾਂ ਵਾਸਤੇ ਭਾਜਪਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਹਨਾਂ ਕਿਹਾ ਜਿੰਨਾ ਪੈਸਾ ਭਾਜਪਾ ਨੇ ਪੰਜਾਬ ਦੇ ਵਿਕਾਸ ਕਾਰਜਾਂ ਲਈ ਦਿੱਤਾ ਉਹਨਾਂ ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਦਿੱਤਾ। ਰਾਣਾ ਸੋਢੀ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਬੂਥ ਲੈਵਲ ਦੀਆਂ ਤਿਆਰੀਆਂ ਕੀਤੀਆਂ ਜਾਂ ਰਹੀਆਂ ਹਨ ਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਉਮੀਦਵਾਰ ਫਿਰੋਜਪੁਰ ਦੀ ਲੋਕ ਸਭਾ ਸੀਟ ਤੇ ਜਿੱਤ ਦਰਜ ਕਰੇਗਾ।

Welfare Work : ਡੇਰਾ ਸ਼ਰਧਾਲੂ ਫੌਜੀ ਜਵਾਨ ਨੇ ਕੀਤਾ ਅਜਿਹਾ ਕੰਮ ਕਿ ਹੋ ਗਈ ਬੱਲੇ! ਬੱਲੇ!