ਅੰਨੂ ਰਾਣੀ ਦੂਜੀ ਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ’ਚ

game

ਕੁਆਲੀਫਿਕੇਸ਼ਨ ਵਿੱਚ 59.60 ਮੀਟਰ ਜੈਵਲਿਨ ਸੁੱਟਿਆ

ਅਮਰੀਕਾ। ਭਾਰਤ ਦੀ ਜੈਵਲਿਨ ਥ੍ਰੋਅਰ ਅੰਨੂ ਰਾਣੀ ਦੂਜੀ ਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ ਹੈ। ਅੰਨੂ ਨੇ ਵੀਰਵਾਰ ਨੂੰ ਆਪਣੀ ਆਖ਼ਰੀ ਕੋਸ਼ਿਸ਼ ਵਿੱਚ 59.60 ਮੀਟਰ ਜੈਵਲਿਨ ਸੁੱਟ ਕੇ ਅਮਰੀਕਾ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਫਾਈਨਲ ਲਈ ਕੁਆਲੀਫਾਈ ਕੀਤਾ। ਅੰਨੂ ਦਾ ਪਹਿਲਾ ਥਰੋਅ ਫਾਊਲ ਸੀ। ਉਹ ਦੂਜੀ ਕੋਸ਼ਿਸ਼ ਵਿੱਚ 55.35 ਮੀਟਰ ਸੁੱਟਣ ਵਿੱਚ ਕਾਮਯਾਬ ਰਹੀ। ਫਿਰ ਆਖਰੀ ਕੋਸ਼ਿਸ਼ ਵਿੱਚ ਉਸ ਨੇ 59.60 ਮੀਟਰ ਸੁੱਟ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ।

ਅੰਨੂ ਗਰੁੱਪ ਬੀ ਕੁਆਲੀਫਿਕੇਸ਼ਨ ਵਿੱਚ 59.60 ਮੀਟਰ ਥ੍ਰੋਅ ਦੇ ਨਾਲ ਪੰਜਵੇਂ ਸਥਾਨ ’ਤੇ ਰਹੀ, ਜਦੋਂ ਕਿ ਉਹ ਦੋਵੇਂ ਗਰੁੱਪਾਂ ਵਿੱਚ ਅੱਠਵੇਂ ਸਥਾਨ ’ਤੇ ਰਹੀ। ਅੰਨੂ ਦਾ ਸਰਵੋਤਮ ਪ੍ਰਦਰਸ਼ਨ 63.82 ਮੀਟਰ ਹੈ। ਹਾਲਾਂਕਿ ਉਹ ਕੁਆਲੀਫਿਕੇਸ਼ਨ ਰਾਊਂਡ ‘ਚ 60 ਮੀਟਰ ਦੀ ਦੂਰੀ ਵੀ ਨਹੀਂ ਸੁੱਟ ਸਕੀ। ਅੰਨੂ ਕੋਲ ਸ਼ਨੀਵਾਰ ਨੂੰ ਫਾਈਨਲ ‘ਚ ਆਪਣੇ ਪ੍ਰਦਰਸ਼ਨ ‘ਚ ਸੁਧਾਰ ਕਰਕੇ ਤਮਗਾ ਜਿੱਤਣ ਦਾ ਮੌਕਾ ਹੈ।

https://twitter.com/Media_SAI/status/1549951196617592834?ref_src=twsrc%5Etfw%7Ctwcamp%5Etweetembed%7Ctwterm%5E1549951196617592834%7Ctwgr%5E%7Ctwcon%5Es1_c10&ref_url=about%3Asrcdoc

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ