ਆਂਗਣਵਾੜੀ ਵਰਕਰਾਂ ਦਾ ਅਰੂਸਾ ਆਲਮ ਨੂੰ ਪੱਤਰ

Letter, Anganwadi Workers, Arusa

ਬਠਿੰਡਾ, (ਅਸ਼ੋਕ ਵਰਮਾ)। ਆਲ ਪੰਜਾਬ ਆਂਗਣਵਾੜੀ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਆਪਣੀ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਤੇ ਪੱਤਰਕਾਰਾਂ ਅਰੂਸਾ ਆਲਮ ਨੂੰ ਮੰਗ ਪੱਤਰ ਭੇਗਿਆ ਹੈ। ਅੱਜ ਏਥੇ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਉਪਰੰਤ ਸ਼੍ਰੀਮਤੀ ਹਰਗੋਬਿੰਦ ਕੌਰ ਨੇ ਦੱਸਿਆ ਕਿ ਉਹ ਇੱਕ ਪੱਤਰ ਰਾਹੀ ਮੋਹਤਰਮਾ ਅਰੂਸਾ ਆਲਮ ਨੂੰ ਜਾਣੂੰ ਕਰਵਾ ਰਹੇ ਹਨ ਕਿ  ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਂਗਣਵਾੜੀ ਮੁਲਾਜਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਨਾਉਣ ‘ਚ ਸਹਾਇਤਾ ਲਈ ਕਾਂਗਰਸ ਨੂੰ ਵੋਟਾਂ ਪਾਉਣ। ਸੱਤਾ ਸੰਭਾਲਣ ਮਗਰੋਂ ਇਸ ਦੇ ਇਵਜ਼ ‘ਚ ਨਾਂ ਕੇਵਲ ਮਾਣ ਭੱਤਾ ਵਧਾਇਆ ਜਾਏਗਾ ਬਲਕਿ ਸਮਾਂਬੱਧ ਨੀਤੀ ਤਹਿਤ ਵਰਕਰਾਂ ਤੇ ਹੈਲਪਰਾਂ ਦੇ ਤਮਾਮ ਮਸਲੇ ਹੱਲ ਕੀਤੇ ਜਾਣਗੇ ਪਰ ਡੇਢ ;ਸਾਲ ਤੋਂ ਵੱਧ ਹੋ ਗਿਆ ਹੈ ਸਰਕਾਰ ਨੇ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ ਹੈ।

ਉਨ੍ਹਾਂ ਆਖਿਆ ਕਿ ਕਿਊਂਕਿ ਅਰੂਸਾ ਆਲਮ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਦੋਸਤਾਂ ਵਿੱਚੋਂਹਨ ਅਤੇ ਇਸ ਲਈ ਸੂਬੇ ਦੀਆਂ 54 ਹਜਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਸਲਿਆਂ ਦੇ ਹੱਲ ਲਈ ਸੂਬਾ ਪ੍ਰਧਾਨ ਵਜੋਂ ਤੁਹਾਡੇ ਤੱਕ ਪਹੁੰਚ ਕੀਤੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਇੱਕ ਨਾਮਾਨਿਗਾਰ ਅਤੇ ਮਹਿਲਾ ਹੋਣ ਕਰਕੇ ਉਨ੍ਹਾਂ ਨੂੰ ਕੰਮ ਕਾਜੀ ਔਰਤਾਂ ਦੀਆਂ ਸਮੱਸਿਆਵਾਂ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮਹਿਲਵਾਂ ਪ੍ਰਤੀ ਆਪਣੇ ਖੁਲੂਸ ਦਾ ਇਜ਼ਹਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ  ਤੋਂ ਸਾਡੇ ਮਸਲੇ ਹੱਲ ਕਰਵਾ ਦੇਣਗੇ। ਸੂਬਾ ਪ੍ਰਧਾਨ ਨੇ ਕਿਹਾ ਕਿ ਪਿਛਲੇ ਸਵਾ ਚਾਰ ਮਹੀਨਿਆਂ ਤੋਂ ਬਠਿੰਡਾ ਵਿਖੇ ਸ਼ਾਂਤਮਈ ਸੰਘਰਸ਼ ਕਰ ਰਹੀਆਂ ਹਨੇ ਤੇ ਜੇਕਰ ਮਸਲਾ ਹੱਲ ਨਾਂ ਹੋਇਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਏਗਾ।